English Song in Haldi Ceremony: ਹਲਦੀ ਫੰਕਸ਼ਨ ਦੌਰਾਨ ਢੋਲਕ ‘ਤੇ ਗਾਇਆ ਅੰਗਰੇਜ਼ੀ ਗੀਤ, ਸੁਣ ਕੇ ਹੋ ਜਾਵੇਗਾ ਮੂਡ ਖਰਾਬ

Published: 

27 Nov 2024 12:04 PM IST

English Song in Haldi Ceremony: ਆਏ ਦਿਨ ਵਿਆਹ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋਂ ਜੋ ਕਾਫੀ ਅਲਗ ਹੁੰਦੀਆਂ ਹਨ ਉਹ ਵਾਇਰਲ ਹੋ ਜਾਂਦੀਆਂ ਹਨ। ਅੱਜਕੱਲ੍ਹ ਹਰ ਵਿਆਹ ਵਿੱਚ 4 ਫੰਕਸ਼ਨ ਤਾਂ ਹੁੰਦੇ ਹੀ ਹਨ। ਜਿਨ੍ਹਾਂ ਵਿੱਚ ਲੋਕ ਕਾਫੀ ਮਜ਼ੇ ਕਰਦੇ ਹਨ। ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਹਲਦੀ ਫੰਕਸ਼ਨ ਦਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁਝ ਕੁੜੀਆਂ ਹਲਦੀ ਫੰਕਸ਼ਨ ਦੌਰਾਨ ਵੱਖਰੇ ਅੰਦਾਜ਼ 'ਚ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਸਾਰਿਆਂ ਨੇ ਯੈਲੋ ਕਲਰ ਦੇ ਕੱਪੜੇ ਪਾਏ ਹੋਏ ਹਨ।

English Song in Haldi Ceremony: ਹਲਦੀ ਫੰਕਸ਼ਨ ਦੌਰਾਨ ਢੋਲਕ ਤੇ ਗਾਇਆ ਅੰਗਰੇਜ਼ੀ ਗੀਤ, ਸੁਣ ਕੇ ਹੋ ਜਾਵੇਗਾ ਮੂਡ ਖਰਾਬ
Follow Us On

ਘਰ ਵਿੱਚ ਵਿਆਹ ਹੋਵੇ ਅਤੇ ਘਰ ਵਿੱਚ ਢੋਲਕ ਨਾ ਵਜੇ ਅਜਿਹਾ ਤਾਂ ਨਹੀਂ ਹੋ ਸਕਦਾ। ਜਦੋਂ ਤੱਕ ਘਰ ਅਤੇ ਆਲੇ-ਦੁਆਲੇ ਦੀਆਂ ਔਰਤਾਂ ਢੋਲਕ ‘ਤੇ ਗੀਤ ਨਹੀਂ ਗਾਉਂਦੀਆਂ, ਉਦੋਂ ਤੱਕ ਵਿਆਹ ਦਾ ਮਾਹੌਲ ਨਹੀਂ ਬਣਦਾ। ਵਿਆਹ ਦੌਰਾਨ ਔਰਤਾਂ ਅਤੇ ਕੁੜੀਆਂ ਢੋਲਕ ‘ਤੇ ਦੇਸੀ ਅਤੇ ਬਾਲੀਵੁੱਡ ਗੀਤ ਗਾਉਂਦੀਆਂ ਹਨ ਅਤੇ ਨੱਚਦੀਆਂ ਹਨ। ਜਦੋਂ ਵੀ ਅਸੀਂ ਆਂਢ-ਗੁਆਂਢ ਤੋਂ ਢੋਲਕ ਦੀ ਆਵਾਜ਼ ਸੁਣਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਕਿਸੇ ਦੇ ਘਰ ਵਿਆਹ ਹੋਣ ਵਾਲਾ ਹੈ। ਪਰ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਕੁੜੀਆਂ ਹਲਦੀ ਫੰਕਸ਼ਨ ਦੌਰਾਨ ਵੱਖਰੇ ਅੰਦਾਜ਼ ਵਿਚ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ।

ਅਸਲ ‘ਚ ਵਾਇਰਲ ਹੋ ਰਹੀ ਇਸ ਵੀਡੀਓ ‘ਚ ਕੁੜੀਆਂ ਢੋਲਕ ਦੀ ਥਾਪ ‘ਤੇ ਅੰਗਰੇਜ਼ੀ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ। ਪੀਲੇ ਰੰਗ ਦੇ ਟ੍ਰੈਡਿਸ਼ਨਲ ਆਊਟਫਿੱਟ ਪਹਿਨ ਕੇ ਸਾਰੀਆਂ ਕੁੜੀਆਂ ਇਕੱਠੀਆਂ ਬੈਠੀਆਂ ਹਨ। ਇੱਕ ਕੁੜੀ ਢੋਲਕ ਵਜਾ ਰਹੀ ਹੈ ਤੇ ਬਾਕੀ ਕੁੜੀਆਂ ਅੰਗਰੇਜ਼ੀ ਗੀਤ ਗਾ ਕੇ Enjoy ਕਰ ਰਹੀਆਂ ਹਨ। ਨੇੜੇ ਬੈਠੀਆਂ ਔਰਤਾਂ ਵੀ ਗੀਤ ਸੁਣ ਕੇ ਮੁਸਕਰਾ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬੀ ਗਾਣੇ ਤੇ ਲੱਤਾਂ ਚੁੱਕ ਕੇ ਨੱਚ ਰਹੇ ਸ਼ਖਸ ਨੇ ਲੁੱਟ ਲਈ ਮਹਿਫਿਲ

ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਭਾਰਤ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ। ਇਸ ਨੂੰ ਐਕਸ ‘ਤੇ @adkeys22 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ- ਹਲਦੀ ਫੰਕਸ਼ਨ ਵਿੱਚ ਅੰਗਰੇਜ਼ੀ ਗੀਤ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ 90 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਵੀਡੀਓ ‘ਤੇ ਲੋਕ ਕਈ ਮਜ਼ੇਦਾਰ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਡਾਂਸ ਕਰਨ ਦਾ ਦਿਲ ਕਰ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਮੇਰਾ ਦੇਸ਼ ਬਦਲ ਰਿਹਾ ਹੈ। ਤੀਜੇ ਯੂਜ਼ਰ ਨੇ ਲਿਖਿਆ- ਪਰਿਵਾਰ ਦੇ ਬਾਕੀ ਮੈਂਬਰ ਸਮਝ ਸਕਦੇ ਹਨ ਜਾਂ ਨਹੀਂ?