Shocking News: ਵਿਦੇਸ਼ ਤੋਂ ਬੀਜ ਮੰਗਵਾ ਕੇ ਫਲੈਟ 'ਚ ਉਗਾਇਆ ਗਾਂਜਾ, ਇਸ ਵੈੱਬਸਾਈਟ 'ਤੇ ਵੇਚ ਕੇ 100 ਦਿਨਾਂ 'ਚ ਕਮਾਏ 12 ਲੱਖ ਰੁਪਏ... ਕਹਾਣੀ 'ਨਸ਼ਾ' ਵੇਚਣ ਵਾਲੇ ਰਾਹੁਲ ਦੀ | ganja-farming-in-flat-noida man-earned-12-lakh-100-days-supply-by-dark-web seed ordered from abroad detail in punjabi Punjabi news - TV9 Punjabi

Shocking News: ਵਿਦੇਸ਼ ਤੋਂ ਬੀਜ ਮੰਗਵਾ ਕੇ ਫਲੈਟ ‘ਚ ਉਗਾਇਆ ਗਾਂਜਾ, ਇਸ ਵੈੱਬਸਾਈਟ ‘ਤੇ ਵੇਚ ਕੇ 100 ਦਿਨਾਂ ‘ਚ ਕਮਾਏ 12 ਲੱਖ ਰੁਪਏ

Updated On: 

13 Nov 2024 12:31 PM

Shocking Viral News: ਕਈ ਵਾਰ ਅਸੀਂ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖ ਕੇ ਚੰਗੀਆਂ ਗੱਲਾਂ ਸਿੱਖਦੇ ਹਾਂ, ਜਦਕਿ ਕਈ ਵਾਰ ਇਸ ਦੇ ਉਲਟ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇਕ ਮਾਮਲਾ ਨੋਇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਵੈੱਬ ਸੀਰੀਜ਼ ਦੇਖ ਕੇ ਆਪਣੇ ਫਲੈਟ 'ਚ ਗਾਂਜਾ ਉਗਾਇਆ। ਉਹ ਵਿਦੇਸ਼ਾਂ ਤੋਂ ਬੀਜ ਮੰਗਵਾ ਕੇ ਡਾਰਕ ਵੈੱਬ ਰਾਹੀਂ ਸਪਲਾਈ ਕਰਦਾ ਸੀ। ਉਸ ਨੇ 20 ਪੌਦਿਆਂ ਤੋਂ 12 ਲੱਖ ਰੁਪਏ ਕਮਾਏ।

Shocking News: ਵਿਦੇਸ਼ ਤੋਂ ਬੀਜ ਮੰਗਵਾ ਕੇ ਫਲੈਟ ਚ ਉਗਾਇਆ ਗਾਂਜਾ, ਇਸ ਵੈੱਬਸਾਈਟ ਤੇ ਵੇਚ ਕੇ 100 ਦਿਨਾਂ ਚ ਕਮਾਏ 12 ਲੱਖ ਰੁਪਏ

ਫਲੈਟ 'ਚ ਗਾਂਜਾ ਉਗਾਉਣ ਵਾਲੇ ਦੀ ਕਹਾਣੀ

Follow Us On

ਗ੍ਰੇਟਰ ਨੋਇਡਾ ਦੀ ਪਾਰਸ਼ਵਨਾਥ ਪੈਨੋਰਾਮਾ ਸੁਸਾਇਟੀ ਵਿੱਚ ਇੱਕ ਨੌਜਵਾਨ ਨੇ ਗਾਂਜੇ ਦੀ ਖੇਤੀ ਕੀਤੀ। ਅਸੀਂ ਤੁਹਾਨੂੰ ਉਸਦੀ ਕਹਾਣੀ ਦੱਸਣ ਜਾ ਰਹੇ ਹਾਂ। ਉਸਨੇ ਇੱਕ ਫਲੈਟ ਨੂੰ ਖੇਤ ਵਿੱਚ ਬਦਲ ਦਿੱਤਾ। ਉਸ ਨੇ ਇਸ ਕਾਰੋਬਾਰ ਨੂੰ ਚਲਾਉਣ ਲਈ ਡਾਰਕ ਵੈੱਬ ਦੀ ਵਰਤੋਂ ਕੀਤੀ ਅਤੇ ਡਾਰਕ ਵੈੱਬ ਰਾਹੀਂ ਹੀ ਗਾਂਜੇ ਦੀ ਸਪਲਾਈ ਕੀਤੀ। ਨੌਜਵਾਨ ਨੇ ਵੈੱਬ ਸੀਰੀਜ਼ ਦੇਖ ਕੇ ਗਾਂਜੇ ਦੀ ਖੇਤੀ ਕਰਨੀ ਸਿੱਖੀ। ਫਿਰ ਉਸ ਨੇ ਵਿਦੇਸ਼ਾਂ ਤੋਂ ਇਸ ਦੇ ਬੀਜ ਮੰਗਵਾਏ ਅਤੇ ਫਲੈਟ ਚ ਹੀ ਗਮਲਿਆਂ ਵਿੱਚ ਪੌਦੇ ਉਗਾਉਣੇ ਸ਼ੁਰੂ ਕਰ ਦਿੱਤੇ।

ਗਾਂਜਾ ਉਗਾਉਣ ਦੇ ਆਰੋਪੀ ਨੌਜਵਾਨ ਦਾ ਨਾਂ ਰਾਹੁਲ ਦੱਸਿਆ ਜਾ ਰਿਹਾ ਹੈ, ਜੋ ਉੱਤਰ ਪ੍ਰਦੇਸ਼ ਦੇ ਮੇਰਠ ਦੇ ਦਾਰੌਲਾ ਇਲਾਕੇ ਦਾ ਰਹਿਣ ਵਾਲਾ ਹੈ। ਰਾਹੁਲ ਪਿਛਲੇ ਚਾਰ ਮਹੀਨਿਆਂ ਤੋਂ ਇਸ ਦੀ ਖੇਤੀ ਕਰ ਰਿਹਾ ਸੀ। ਉਸਨੇ ਸਿਰਫ ਚਾਰ ਮਹੀਨਿਆਂ ਵਿੱਚ 50 ਤੋਂ ਵੱਧ ਪੌਦੇ ਉਗਾਏ। ਉਸ ਦੇ ਫਲੈਟ ਤੋਂ 2 ਕਿਲੋ ਤੋਂ ਵੱਧ ਗਾਂਜਾ ਅਤੇ 163.4 ਗ੍ਰਾਮ ਓਸ਼ੀਅਨ ਗਾਂਜਾ ਯਾਨੀ ਪ੍ਰੀਮੀਅਮ ਗਾਂਜਾ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਉਸ ਦੇ ਫਲੈਟ ‘ਚੋਂ ਬੀਜ ਸਮੇਤ ਹੋਰ ਖੇਤੀ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।

100 ਦਿਨਾਂ ‘ਚ 12 ਲੱਖ ਰੁਪਏ ਦੀ ਕਮਾਈ

ਰਾਹੁਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਨੇ 100 ਦਿਨਾਂ ‘ਚ ਕਰੀਬ 20 ਪੌਦੇ ਵੇਚ ਕੇ ਇਸ ਤੋਂ ਕਰੀਬ 12 ਲੱਖ ਰੁਪਏ ਕਮਾ ਲਏ। ਇਸ ਤੋਂ ਬਾਅਦ ਉਸ ਨੂੰ ਕਰੀਬ 80 ਪੌਦਿਆਂ ਦਾ ਆਰਡਰ ਮਿਲਿਆ, ਜਿਸਦੀ ਕੀਮਤ 48 ਲੱਖ ਰੁਪਏ ਹੁੰਦੀ। ਉਹ ਇਨ੍ਹਾਂ ਗਾਂਜੇ ਦੇ ਪੌਦਿਆਂ ਨੂੰ ਡਾਰਕ ਵੈੱਬ ਰਾਹੀਂ ਹੀ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ। ਉਸਨੇ ਇੱਕ ਵਿਦੇਸ਼ੀ ਆਨਲਾਈਨ ਵੈਬਸਾਈਟ ਤੋਂ ਗਾਂਜੇ ਦੇ ਬੀਜ ਦਾ ਆਰਡਰ ਕੀਤਾ ਸੀ।

ਡਾਰਕ ਵੈੱਬ ‘ਤੇ ਆਨ ਡਿਮਾਂਡ ਗਾਂਜਾ

ਜਦੋਂ ਇਸ ਮਾਮਲੇ ‘ਤੇ ਪੁਲਿਸ ਨੇ ਰਾਹੁਲ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਡਾਰਕ ਵੈੱਬ ਰਾਹੀਂ ਆਨ ਡਿਮਾਂਡ ਗਾਂਜਾ ਵੇਚਦਾ ਸੀ। ਇਕ ਭੰਗ ਦੇ ਬੂਟੇ ਨੂੰ ਉਗਾਉਣ ‘ਤੇ ਲਗਭਗ ਛੇ ਤੋਂ ਸੱਤ ਹਜ਼ਾਰ ਰੁਪਏ ਖਰਚ ਆਉਂਦਾ ਹੈ, ਪਰ ਇਸ ਤੋਂ 30 ਤੋਂ 40 ਗ੍ਰਾਮ ਓਜੀ ਪੈਦਾ ਹੁੰਦਾ ਹੈ, ਜਿਸ ਦੀ ਬਾਜ਼ਾਰੀ ਕੀਮਤ 60 ਤੋਂ 80 ਹਜ਼ਾਰ ਰੁਪਏ ਤੱਕ ਹੈ, ਯਾਨੀ ਇਕ ਪੌਦੇ ਨੂੰ ਉਗਾਉਣ ‘ਤੇ ਸੱਤ ਹਜ਼ਾਰ ਰੁਪਏ ਖਰਚ ਆਉਂਦਾ ਹੈ ਅਤੇ ਕੀਮਤ 60 ਤੋਂ 80 ਹਜ਼ਾਰ ਰੁਪਏ ਤੱਕ ਹੁੰਦੀ ਹੈ। ਤਸਕਰ 60-80 ਹਜ਼ਾਰ ਰੁਪਏ ਦਾ ਮੁਨਾਫਾ ਕਮਾਉਂਦਾ ਹੈ।

Exit mobile version