Image Credit source: Instagram/@german.a.almonte
Viral Video: ਇੰਟਰਨੈੱਟ ਤੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜੋ ਕਿਸੇ ਦੇ ਵੀ ਲੂ-ਕੰਢੇ ਖੜੇ ਕਰ ਸਕਦਾ ਹੈ। ਇਹ ਵੀਡੀਓ ਅਜਗਰ ਵਰਗੇ ਵੱਡੇ ਅਤੇ ਤਾਕਤਵਰ ਸੱਪ ਦੇ ਖ਼ਤਰੇ ਨੂੰ ਦਰਸਾਉਂਦਾ ਹੈ, ਜੋ ਕਿ ਜ਼ਹਿਰੀਲਾ ਨਾ ਹੋਣ ਦੇ ਬਾਵਜੂਦ, ਆਪਣੀ ਮਜ਼ਬੂਤ ਪਕੜ ਨਾਲ ਇੱਕ ਪਲ ਵਿੱਚ ਕਿਸੇ ਦੀ ਵੀ ਜਾਨ ਲੈ ਸਕਦਾ ਹੈ।
ਇਸ ਲਗਭਗ ਡੇਢ ਮਿੰਟ ਦੇ ਵਾਇਰਲ ਵੀਡੀਓ ਵਿੱਚ, ਇੱਕ ਆਦਮੀ ਨੂੰ ਇੱਕ ਵਿਸ਼ਾਲ ਅਜਗਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ, ਪਰ ਸੱਪ ਪਿੱਛੇ ਮੁੜ ਕੇ ਉਸਨੂੰ ਜ਼ੋਰ ਨਾਲ ਫੜ ਲੈਂਦਾ ਹੈ। ਵੀਡੀਓ ਵਿੱਚ, ਤੁਸੀਂ ਆਦਮੀ ਨੂੰ ਇੱਕ ਹੱਥ ਨਾਲ ਅਜਗਰ ਦੀ ਗਰਦਨ ਨੂੰ ਫੜਦੇ ਹੋਏ ਦੇਖ ਸਕਦੇ ਹੋ ਜਦੋਂ ਕਿ ਸੱਪ ਤੇਜ਼ੀ ਨਾਲ ਉਸਦੇ ਸਰੀਰ ਦੁਆਲੇ ਲਪੇਟੇ ਲੈਣ ਲੱਗਦਾ ਹੈ।
ਖੌਫਨਾਕ ਮੰਜਰ!
ਇਸ ਦੌਰਾਨ, ਅਜਗਰ ਲਗਾਤਾਰ ਆਪਣੀ ਪਕੜ ਮਜ਼ਬੂਤ ਕਰਦਾ ਜਾਂਦਾਹੈ, ਅਤੇ ਕੁਝ ਹੀ ਸਮੇਂ ਵਿੱਚ, ਉਹ ਆਦਮੀ ਦੀਆਂ ਬਾਹਾਂ ਅਤੇ ਲੱਤਾਂ ਦੁਆਲੇ ਘੁੰਮਣ ਲੱਗਦਾ ਹੈ। ਇਹ ਦ੍ਰਿਸ਼ ਭਿਆਨਕ ਹੈ। ਆਦਮੀ ਨੂੰ ਆਜ਼ਾਦ ਹੋਣ ਦੀ ਬੇਚੈਨ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਉਸਨੂੰ ਜ਼ੋਰ ਨਾਲ ਹਫਦੇ ਹੋਏ ਦੇਖਿਆ ਜਾ ਸਕਦਾ ਹੈ, ਜੋ ਉਸਦੀ ਮੁਸ਼ਕਿਲ ਨੂੰ ਦਰਸਾਉਂਦਾ ਹੈ।
ਆਖਰਕਾਰ ਮਿਲੀ ਆਜ਼ਾਦੀ
ਵੀਡੀਓ ਦੇ ਅੰਤ ਵਿੱਚ, ਆਦਮੀ ਕਿਸੇ ਤਰ੍ਹਾਂ ਅਜਗਰ ਦੀ ਭਿਆਨਕ ਪਕੜ ਤੋਂ ਆਪਣੇ ਆਪ ਨੂੰ ਛੁਡਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਪਰ ਦ੍ਰਿਸ਼ ਇੰਨਾ ਭਿਆਨਕ ਸੀ ਕਿ ਇਸਨੇ ਸੋਸ਼ਲ ਮੀਡੀਆ ਯੂਜਰਸ ਦੀ ਰੂਹ ਤੱਕ ਕੰਬ ਗਈ।
@german.a.almonte ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਇਹ ਭਿਆਨਕ ਵੀਡੀਓ ਹੁਣ ਤੱਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ, ਅਤੇ ਲੋਕ ਹੈਰਾਨ ਹੋ ਕੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰ ਰਹੇ ਹਨ। ਇੱਕ ਯੂਜਰ ਨੇ ਕੁਮੈਂਟ ਕੀਤਾ, “ਹੇ ਮੇਰੇ ਰੱਬਾਂ…ਸੱਪ ਨੇ ਬੁਰੀ ਤਰ੍ਹਾਂ ਨਾਲ ਫੜ ਲਿਆ ਹੈ।” ਇੱਕ ਹੋਰ ਯੂਜਰਸ ਨੇ ਵੀਡੀਓ ਬਾਰੇ ਸ਼ੱਕ ਪ੍ਰਗਟ ਕਰਦੇ ਹੋਏ ਪੁੱਛਿਆ ਕਿ ਕੀ ਇਹ AI ਨਾਲ ਬਣਾਇਆ ਗਿਆ ਹੈ। ਇੱਕ ਹੋਰ ਯੂਜਰ ਨੇ ਇਸਨੂੰ “ਪਾਗਲਪਨ” ਦੱਸਿਆ।
ਵੀਡੀਓ ਇੱਥੇ ਦੇਖੋ।