Punjab Police Action: ਚੋਰ ਨੇ ਬਣਾਇਆ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ, ਸਨੈਚਿੰਗ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਕੀਤੀ ਕਾਰਵਾਈ

tv9-punjabi
Published: 

01 Apr 2024 18:19 PM

Punjab Police Action: ਸਨੈਚਿੰਗ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਆਏ ਦਿਨ ਸੋਸ਼ਲ ਮੀਡਆ 'ਤੇ ਸਨੈਚਿੰਗ ਨਾਲ ਜੁੜੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ। ਕਈ ਵਾਰ ਤਾਂ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਸਨੈਚਿੰਗ ਦੀ ਇੱਕ ਖ਼ਬਰ ਪੰਜਾਬ ਤੋਂ ਸਾਹਮਣੇ ਆਈ ਹੈ। ਜਿਸਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਹੋ ਰਹੀ ਹੈ। ਫਿਰੋਜ਼ਪੁਰ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਹੈਂਡਬੈਗ ਖੋਹਨ ਕੇ ਚੋਰ ਦੇ ਭੱਜਨ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਇਆ ਸੀ ਜਿਸਦੀ ਜਾਣਕਾਰੀ ਮਿਲਦੇ ਹੀ ਪੰਜਾਬ ਪੁਲਿਸ ਨੇ 24 ਘੰਟਿਆ ਦੇ ਅੰਦਰ ਚੋਰ ਨੂੰ ਫੜ ਲਿਆ।

Punjab Police Action: ਚੋਰ ਨੇ ਬਣਾਇਆ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ, ਸਨੈਚਿੰਗ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਕੀਤੀ ਕਾਰਵਾਈ

ਚੋਰ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ, ਪੁਲਿਸ ਨੇ ਚਖਾਇਆ ਮਜ਼ਾ

Follow Us On

ਅੱਜਕੱਲ੍ਹ ਸੜਕ ‘ਤੇ ਚੱਲਣਾ ਅਤੇ ਖੜ੍ਹੇ ਰਹਿਣਾ ਵੀ ਲੋਕਾਂ ਲਈ ਕਾਫੀ ਮੁਸ਼ਕਲ ਹੋ ਗਿਆ ਹੈ। ਜੇਕਰ ਤੁਸੀਂ ਕਿਤੇ ਸੜਕ ਤੋਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਚਾਰੋ ਤਕਫ਼ ਧਿਆਨ ਰੱਖਣਾ ਪਵੇਗਾ। ਕਿਉਂਕਿ ਪਤਾ ਨਹੀਂ ਕਦੋ ਅਤੇ ਕਿੱਥੋ ਚੋਰ ਆ ਜਾਣ ਅਤੇ ਤੁਹਾਡਾ ਕਿਮਤੀ ਸਮਾਨ ਖੋਹ ਕੇ ਉੱਥੋ ਭੱਜ ਜਾਣ। ਦਰਅਸਲ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਚੋਰ ਬਜ਼ੁਰਗ ਮਹਿਲਾ ਦਾ ਹੈਂਡਬੈਗ ਖੋਹ ਦੇ ਭੱਜ ਗਿਆ ਪਰ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਐਕਟੀਵ ਮੋਡ ਵਿੱਚ ਆਈ ਅਤੇ ਚੋਰ ਨੂੰ ਫੜ ਲਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਕਿਸੀ ਥਾਂ ਸੜਕ ਕਿਨਾਰੇ ਇੱਕ ਬਜ਼ੁਰਗ ਪਤੀ-ਪਤਨੀ ਖੜ੍ਹੇ ਹਨ। ਉਹ ਆਪਣੀ ਕਾਰ ਵਿੱਚੋਂ ਕੁੱਝ ਸਮਾਨ ਕੱਢ ਰਹੇ ਹੁੰਦੇ ਹਨ ਉਸ ਵੇਲੇ ਹੀ ਸਕੂਟੀ ‘ਤੇ ਸਵਾਰ ਦੋ ਚੋਰ ਆਉਂਦੇ ਹਨ। ਸਕੂਟੀ ਦੇ ਪੀਛੇ ਬੈਠਾ ਹੋਇਆ ਚੋਰ ਔਰਤ ਦਾ ਹੈਂਡਬੈਗ ਖੋਹਨਦਾ ਹੈ ਅਤੇ ਫਿਰ ਸਕੂਟੀ ਚਲਾਉਣ ਵਾਲਾ ਚੋਰ ਸਪੀਡ ਤੇਜ਼ ਕਰਦਾ ਹੈ ਅਤੇ ਦੋਵੇਂ ਉੱਥੋਂ ਭੱਜ ਜਾਂਦੇ ਹਨ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਸ ਹਾਦਸੇ ਤੋਂ ਬਾਅਦ ਔਰਤ ਜ਼ਮੀਨ ‘ਤੇ ਕਾਫੀ ਜ਼ੋਰ ਨਾਲ ਡਿੱਗ ਜਾਂਦੀ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਔਰਤ ਨੂੰ ਗੰਭੀਰ ਸੱਟਾਂ ਆਇਆਂ ਹੋਣ।

ਇਹ ਵੀ ਪੜ੍ਹੋ- ਕੇਕ ਖਾਣ ਨਾਲ 10 ਸਾਲਾ ਮਾਸੂਮ ਦੀ ਮੌਤ

ਫਿਰੋਜ਼ਪੁਰ ਪੁਲਿਸ ਨੇ ਚੋਰ ਨੂੰ ਕੀਤਾ ਗ੍ਰਿਫਤਾਰ

ਚੋਰ ਵੱਲੋਂ ਬਜ਼ੁਰਗ ਔਰਤ ਦਾ ਪਰਸ ਖੋਹਨ ਦੀ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਸਰਗਰਮ ਹੋ ਗਈ ਅਤੇ ਕੁਝ ਹੀ ਦੇਰ ‘ਚ ਪੁਲਿਸ ਨੇ ਚੋਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਸਨੈਚਿੰਗ ਦੀ ਵਾਇਰਲ ਹੋਈ ਵੀਡੀਓ ਅਤੇ ਪੁਲਿਸ ਵੱਲੋਂ ਚੋਰ ਨੂੰ ਇਕੱਠੇ ਥਾਣੇ ਲਿਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚੋਰ ਜ਼ਖਮੀ ਹੈ ਅਤੇ ਉਹ ਲੰਗੜਾ ਰਿਹਾ ਹੈ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪੁਲਿਸ ਨੇ ਲਿਖਿਆ, ‘ਫਿਰੋਜ਼ਪੁਰ ਪੁਲਿਸ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਵਚਨਬੱਧ ਹੈ। ਪਰਸ ਖੋਹਣ ਦੀ ਘਟਨਾ ਦੀ ਵਾਇਰਲ ਹੋਈ ਵੀਡੀਓ ‘ਤੇ ਤੁਰੰਤ ਪ੍ਰਤੀਕਿਰਿਆ ਦਿੰਦੇ ਹੋਏ ਫ਼ਿਰੋਜ਼ਪੁਰ ਪੁਲਿਸ ਨੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗਿ੍ਫ਼ਤਾਰ ਕਰ ਲਿਆ ।’