Viral Video: ਮਗਰਮੱਛ ਨੂੰ ਖਾਣਾ ਖੁਆ ਰਿਹਾ ਸੀ ਮੁੰਡਾ, ਜਾਨਵਰ ਨੇ ਅਚਾਨਕ ਕਰ ਦਿੱਤਾ Attack, ਦੇਖੋ ਅੱਗੇ ਕੀ ਹੋਇਆ

Published: 

05 Jun 2025 19:30 PM IST

Shocking Viral Video: ਇੱਕ ਨੌਜਵਾਨ ਇੱਕ ਮਗਰਮੱਛ ਨੂੰ ਖਾਣਾ ਖੁਆ ਰਿਹਾ ਸੀ, ਪਰ ਜਿਵੇਂ ਹੀ ਭਿਆਨਕ ਸ਼ਿਕਾਰੀ ਮਾਸ ਫੜਨ ਲਈ ਆਪਣੇ ਜਬਾੜੇ ਖੋਲ੍ਹਦਾ ਹੈ, ਇਹ ਨੌਜਵਾਨ ਦੇ ਬਹੁਤ ਨੇੜੇ ਆ ਜਾਂਦਾ ਹੈ। ਅੱਗੇ ਜੋ ਹੋਇਆ ਉਹ ਦੇਖ ਕੇ ਤੁਹਾਡੇ ਲੂ-ਕੰਡੇ ਖੜ੍ਹੇ ਹੋ ਜਾਣਗੇ। ਇਹ ਭਿਆਨਕ ਵੀਡੀਓ ਕਾਫੀ ਤੇਜ਼ੀ ਨਾਲ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Viral Video: ਮਗਰਮੱਛ ਨੂੰ ਖਾਣਾ ਖੁਆ ਰਿਹਾ ਸੀ ਮੁੰਡਾ, ਜਾਨਵਰ ਨੇ ਅਚਾਨਕ ਕਰ ਦਿੱਤਾ Attack, ਦੇਖੋ ਅੱਗੇ ਕੀ ਹੋਇਆ

ਇੰਟਰਨੈੱਟ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋ ਜਾਵੇਗੀ। ਇਸ 25 ਸਕਿੰਟ ਦੀ ਵੀਡੀਓ ਕਲਿੱਪ ਵਿੱਚ, ਇੱਕ ਨੌਜਵਾਨ ਇੱਕ ਵੱਡੇ ਮਗਰਮੱਛ ਨੂੰ ਖਾਣਾ ਖੁਆਉਂਦਾ ਦਿਖਾਈ ਦੇ ਰਿਹਾ ਹੈ। ਪਰ ਅਗਲੇ ਹੀ ਪਲ ਉੱਥੇ ਜੋ ਹੋਇਆ ਉਹ ਕਿਸੇ ਡਰਾਉਣੀ ਫਿਲਮ ਦੇ ਦ੍ਰਿਸ਼ ਤੋਂ ਘੱਟ ਨਹੀਂ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਨਦੀ ਦੇ ਕੰਢੇ ਝਾੜੀਆਂ ਦੇ ਕੋਲ ਬੈਠਾ ਹੈ ਅਤੇ ਇੱਕ ਮਗਰਮੱਛ ਨੂੰ ਮਾਸ ਖੁਆ ਰਿਹਾ ਹੈ। ਪਰ ਜਿਵੇਂ ਹੀ ਜ਼ਾਲਮ ਸ਼ਿਕਾਰੀ ਜਾਨਵਰ ਮਾਸ ਫੜਨ ਲਈ ਆਪਣੇ ਜਬਾੜੇ ਖੋਲ੍ਹਦਾ ਹੈ, ਇਹ ਨੌਜਵਾਨ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ ਤੋਂ ਬਾਅਦ ਜੋ ਹੋਇਆ ਉਹ ਦੇਖ ਕੇ ਤੁਹਾਡੇ ਲੂ-ਕੰਡੇ ਖੜ੍ਹੇ ਹੋ ਜਾਣਗੇ।।

ਮਗਰਮੱਛ ਨੂੰ ਬਹੁਤ ਨੇੜੇ ਦੇਖ ਕੇ, ਨੌਜਵਾਨ ਦੀ ਹਵਾ ਟਾਈਟ ਹੋ ਜਾਂਦੀ ਹੈ, ਅਤੇ ਘਬਰਾਹਟ ਵਿੱਚ ਉਹ ਫਿਸਲ ਕੇ ਉਸਦੇ ਜਬਾੜਿਆਂ ਨੂੰ ਟੱਚ ਕਰ ਲੈਂਦਾ ਹੈ। ਸ਼ੁਕਰ ਹੈ ਕਿ ਮਗਰਮੱਛ ਦੇ ਵਾਰ-ਵਾਰ ਹਮਲਿਆਂ ਦੇ ਬਾਵਜੂਦ, ਨੌਜਵਾਨ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਇਹ ਦ੍ਰਿਸ਼ ਇੰਨਾ ਭਿਆਨਕ ਹੈ ਕਿ ਇਸਨੂੰ ਦੇਖ ਕੇ ਤੁਸੀਂ ਵੀ ਡਰ ਜਾਓਗੇ, ਅਜਿਹੀ ਸਥਿਤੀ ਵਿੱਚ, ਕਲਪਨਾ ਕਰੋ ਕਿ ਉਸ ਸਮੇਂ ਉਸ ਆਦਮੀ ਨਾਲ ਕੀ ਹੋਇਆ ਹੋਵੇਗਾ।

ਇਹ ਵੀਡੀਓ ਇੰਸਟਾਗ੍ਰਾਮ ‘ਤੇ @discoversharks ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। 4 ਜੂਨ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੇ ਨੇਟੀਜ਼ਨਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਮੈਂ ਵੀ ਮੁੰਡੇ ਦੀ ਹਾਲਤ ਦੇਖ ਕੇ ਡਰ ਗਿਆ ਸੀ। ਮੈਨੂੰ ਤਾਂ ਅਟੈਕ ਆ ਜਾਂਦਾ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਬੰਦਾ ਹੁਣ ਮਗਰਮੱਛ ਦੇ ਇੰਨੇ ਨੇੜੇ ਜਾਣ ਬਾਰੇ ਸ਼ਾਇਦ ਹੀ ਕਦੇ ਸੋਚੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਹ ਮੂਰਖਤਾ ਦੀ ਹੱਦ ਹੈ। ਕੁਝ ਵੀ ਹੋ ਸਕਦਾ ਸੀ।

ਇਹ ਵੀ ਪੜ੍ਹੋ- ਜੈਮਾਲਾ ਦੌਰਾਨ ਭਾਵੁਕ ਹੋ ਗਈ ਆਂਟੀ, ਸਟੇਜ ਤੇ ਕੀਤਾ ਹੈਰਾਨ ਕਰਨ ਵਾਲਾ ਕੰਮ

ਕੁੱਲ ਮਿਲਾ ਕੇ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਨੇਟੀਜ਼ਨ ਉਸ ਨੌਜਵਾਨ ਦੀ ਉਸ ਦੇ ਕੰਮਾਂ ਲਈ ਆਲੋਚਨਾ ਕਰ ਰਹੇ ਹਨ। ਇਹ ਵੀਡੀਓ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਖਤਰਨਾਕ ਜੰਗਲੀ ਜਾਨਵਰਾਂ ਤੋਂ ਦੂਰੀ ਬਣਾਈ ਰੱਖਣਾ ਸਿਆਣਪ ਹੈ।

Follow Us