Subscribe to
Notifications
Subscribe to
Notifications
ਕਿਹਾ ਜਾਂਦਾ ਹੈ ਕਿ ਪਿਆਰ ਵਿੱਚ ਧੋਖੇ ਤੋਂ ਵੱਧ ਦੁਖਦਾਈ ਕੋਈ ਚੀਜ਼ ਨਹੀਂ ਹੈ। ਪਰ ਕੀ ਹੁੰਦਾ ਹੈ ਜਦੋਂ ਇਸ ਰਿਸ਼ਤੇ ਵਿੱਚ ਤੀਜਾ ਵਿਅਕਤੀ ਕੋਈ ਹੋਰ ਨਹੀਂ ਬਲਕਿ ਤੁਹਾਡਾ ਆਪਣਾ ਪਿਤਾ ਹੀ ਹੋਵੇ। ਚੀਨ ਤੋਂ ਅਜਿਹੀ ਹੀ ਇੱਕ ਪ੍ਰੇਮ ਕਹਾਣੀ ਸਾਹਮਣੇ ਆਈ ਹੈ, ਜਿਸ ਬਾਰੇ ਜਾਣ ਕੇ ਲੋਕ ਦੰਗ ਰਹਿ ਗਏ ਹਨ। ਇੱਥੇ ਇੱਕ ਵਿਅਕਤੀ ਨੇ ਆਪਣੇ ਬੇਟੇ ਨੂੰ ਇਹ ਕਹਿ ਕੇ ਆਪਣੀ ਪ੍ਰੇਮਿਕਾ ਨਾਲ ਬ੍ਰੇਕਅੱਪ ਲਈ ਮਨਾ ਲਿਆ ਕਿ ਉਹ ਪਰਿਵਾਰ ਦੇ ਲਾਇਕ ਨਹੀਂ ਹੈ। ਪਰ ਬਾਅਦ ਵਿੱਚ ਬੇਟੇ ਨੂੰ ਇਹ ਜਾਣ ਕੇ ਡੂੰਘਾ ਸਦਮਾ ਲੱਗਾ ਕਿ ਉਸਦੇ ਪਿਤਾ ਨੇ ਉਸੇ ਲੜਕੀ ਨਾਲ ਵਿਆਹ ਕਰਵਾ ਲਿਆ ਹੈ ਜਿਸ ਨੂੰ ਉਹ ਪਰਿਵਾਰ ਦੇ ਲਾਇਕ ਨਹੀਂ ਦਸ ਰਹੇ ਸਨ।
ਅਸੀਂ ਗੱਲ ਕਰ ਰਹੇ ਹਾਂ 63 ਸਾਲਾ ਲਿਊ ਲਿਆਂਗੇ ਦੀ, ਜੋ ਬੈਂਕ ਆਫ ਚਾਈਨਾ ਦੇ ਸਾਬਕਾ ਚੇਅਰਮੈਨ ਹਨ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਸਾਬਕਾ ਬੈਂਕਰ ਦਾ ਇਹ ਚੌਥਾ ਵਿਆਹ ਹੈ ਅਤੇ ਹਰ ਵਾਰ ਉਹਨਾਂ ਨੇ ਛੋਟੀ ਉਮਰ ਦੀ ਮਹਿਲਾ ਨੂੰ ਚੁਣਿਆ ਹੈ। ਲਿਊ ਆਪਣੀ ਚੌਥੀ ਪਤਨੀ ਨੂੰ ਪਹਿਲੀ ਵਾਰ ਉਸ ਵੇਲੇ ਮਿਲਿਆ ਸੀ ਜਦੋਂ ਉਸਦੇ ਬੇਟੇ ਨੇ ਉਸਨੂੰ ਆਪਣੀ ਪ੍ਰੇਮਿਕਾ ਦੇ ਰੂਪ ਵਿੱਚ ਪਰਿਵਾਰ ਨਾਲ ਮਿਲਵਾਈਆ ਸੀ।
ਪੁੱਤਰ ਦੀ ਪ੍ਰੇਮਿਕਾ ਨਾਲ ਕਰਵਾ ਲਿਆ ਵਿਆਹ
ਹਾਲਾਂਕਿ, ਲਿਊ ਨੇ ਆਪਣੇ ਬੇਟੇ ਨੂੰ ਇਹ ਕਹਿ ਕੇ ਰਿਸ਼ਤਾ ਖਤਮ ਕਰਨ ਲਈ ਮਨਾ ਲਿਆ ਕਿ ਲੜਕੀ ਉਸਦੇ ਪਰਿਵਾਰਕ ਦੇ ਲਾਇਕ ਨਹੀਂ ਹੈ। ਜਿਸ ਤੋਂ ਬਾਅਦ ਬੇਟਾ ਉਦਾਸ ਹੋ ਗਿਆ ਅਤੇ ਬ੍ਰੇਕਅੱਪ ਕਰ ਲਿਆ। ਪਰ ਛੇ ਮਹੀਨਿਆਂ ਬਾਅਦ ਉਸ ਨੂੰ ਗਹਿਰਾ ਸਦਮਾ ਲੱਗਾ ਜਦੋਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਨੇ ਉਸੇ ਲੜਕੀ ਨਾਲ ਵਿਆਹ ਕੀਤਾ ਹੈ, ਜਿਸ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਕਿ ਉਹ ਪਰਿਵਾਰ ਦੇ ਲਾਇਕ ਨਹੀਂ ਹੈ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਲਿਉ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਨਵੰਬਰ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕਿਉਂਕਿ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਰਿਸ਼ਵਤ ਦੀ ਜ਼ਿਆਦਾਤਰ ਜਾਇਦਾਦ ਬਰਾਮਦ ਕਰ ਲਈ ਗਈ ਹੈ, ਇਸ ਲਈ ਉਸਨੂੰ ਦੋ ਸਾਲਾਂ ਬਾਅਦ ਫਾਂਸੀ ਦਿੱਤੀ ਜਾਵੇਗੀ। ਸਾਬਕਾ ਬੈਂਕਰ ਲਿਊ ‘ਤੇ 121 ਮਿਲੀਅਨ ਯੁਆਨ ( 141 ਕਰੋੜ ਰੁਪਏ ਤੋਂ ਜ਼ਿਆਦਾ) ਦੀ ਰਿਸ਼ਵਤ ਲੈਣ ਅਤੇ 3.32 ਅਰਬ ਯੂਆਨ ( ਲਗਭਗ 3,735 ਕਰੋੜ ਰੁਪਏ) ਦਾ ਕਰਜ਼ਾ ਗੈਰ-ਕਾਨੂੰਨੀ ਢੰਗ ਨਾਲ ਜਾਰੀ ਕਰਨ ਦਾ ਦੋਸ਼ ਸੀ।
ਇਹ ਵੀ ਪੜ੍ਹੋਂ-
ਕੁੜੀ ਨੂੰ ਆਪਣੇ ਵਧਦੇ ਕੱਦ ਤੋਂ ਸੀ ਨਫ਼ਰਤ, ਹੁਣ ਉਸ ਕਾਰਨ ਹੀ ਬਣੀ ਕਰੋੜਪਤੀ, ਜਾਣੋਂ ਕਿਵੇਂ?
ਬਦਨਾਮ ਬੈਂਕਰ ਦਾ ਰੋਮਾਂਟਿਕ ਜੀਵਨ
ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਨਾ ਸਿਰਫ ਲਿਊ ਇਕ ਭ੍ਰਿਸ਼ਟ ਬੈਂਕਰ ਤਾਂ ਸੀ, ਪਰ ਉਸ ਦੀ ਰੋਮਾਂਟਿਕ ਜ਼ਿੰਦਗੀ ਵੀ ਵਿਗੜੀ ਹੋਈ ਸੀ। ਇਹ ਕਿਹਾ ਜਾਂਦਾ ਹੈ ਕਿ ਉਸਦੀ ਸ਼ੁਰੂਆਤੀ ਸਫਲਤਾ ਉਸਦੀ ਪਹਿਲੀ ਪਤਨੀ ਦੇ ਪ੍ਰਭਾਵ ਕਾਰਨ ਹੋਈ ਸੀ, ਜੋ ਇੱਕ ਉੱਚ ਦਰਜੇ ਦੇ ਅਧਿਕਾਰੀ ਦੀ ਧੀ ਸੀ। ਪਰ ਜਿਵੇਂ ਹੀ ਉਸਨੂੰ ਤਲਕਾ ਦਿੱਤਾ ਅਤੇ ਲਿਊ ਨੇ ਆਪਣੀ ਛੋਟੀ ਮਾਲਕਣ ਨਾਲ ਵਿਆਹ ਕਰ ਲਿਆ। ਇੰਨਾ ਹੀ ਨਹੀਂ, ਲਿਊ ‘ਤੇ ਦਫਤਰ ‘ਚ ਕਈ ਮਹਿਲਾਵਾਂ ਨਾਲ ਗੂੜ੍ਹੀ ਗੱਲਬਾਤ ਕਰਨ ਦਾ ਵੀ ਦੋਸ਼ ਹੈ।