OMG: 18 ਕਰੋੜ ਦੀ ਲਾਟਰੀ ਜਿੱਤਣ ਦੇ ਬਾਵਜੂਦ ਔਰਤ ਬਣੀ ਕੰਗਾਲ, ਕਿਸਮਤ ਨਹੀਂ ਆਦਤ ਨੇ ਬਣਾਇਆ ਬੈਂਕ ਕਰੱਪਟ
ਤੁਸੀਂ ਜ਼ਰੂਰ ਸੁਣੀਆ ਹੋਣਾ ਕਿ ਪੈਸਾ ਅਤੇ ਸ਼ੌਹਰਤ ਹਰ ਕਿਸੇ ਨੂੰ ਰਾਸ ਨਹੀਂ ਆਉਂਦੇ। ਬੈਂਕਕਰਪਟ ਅਤੇ ਤਿੰਨ ਬੱਚਿਆ ਦੀ ਮਾਂ ਕੈਲੀ ਦੇ ਕੇਸ ਵਿੱਚ ਇਹ ਕਹਾਵਤ ਬਿੱਲਕੁੱਲ ਸਹੀਂ ਜਾਪਦੀ ਨਜ਼ਰ ਆ ਰਹੀ ਹੈ। ਯੂਕੇ ਦੀ ਰਹਿਣ ਵਾਲੀ ਹੈ ਜਿਸ ਨੂੰ 18 ਕਰੋੜ ਦੀ ਲੋਟਰੀ ਨਿਕਲੀ ਸੀ ਪਰ ਉਸ ਦੀ ਖ਼ਰਾਬ ਆਦਤਾਂ ਨੇ ਉਸ ਨੂੰ ਕਰਜਾਈ ਬਣਾ ਦਿੱਤਾ।
ਟ੍ਰੈਡਿੰਗ ਨਿਊਜ। ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਿਸਮਤ ਤੋਂ ਵੱਧ ਅਤੇ ਪਹਿਲਾਂ ਕੁੱਝ ਨਹੀਂ ਮਿਲਦਾ। ਕਈ ਵਾਰ ਕੁੱਝ ਲੋਕਾਂ ਕੋਲ ਸਭ ਕੁੱਝ ਹੁੰਦਾ ਹੈ ਪਰ ਉਨ੍ਹਾਂ ਦੀ ਕੀਸਮਤ ਉਨ੍ਹਾਂ ਨੂੰ ਕੰਗਾਲ ਬਣਾ ਦਿੰਦੀ ਹੈ। ਅਜਿਹਾ ਹੀ ਕੁੱਝ 36 ਸਾਲ ਦੀ ਕੈਲੀ ਦੇ ਨਾਲ ਹੋਇਆ ਜਿਸ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਲੋਟਰੀ ਜਿੱਤੀ ਪਰ ਉਸ ਦੀ ਕੀਸਮਤ ਕੁੱਝ ਇੰਝ ਬਦਲੀ। ਜਿਸ ਬਾਰੇ ਉਸ ਨੇ ਸੋਚਿਆ ਵੀ ਨਹੀਂ ਹੋਵੇਗਾ।
ਰਿਪੋਰਟ ਦੇ ਮੁਤਾਬਕ ਸਾਲ 2003 ਵਿੱਚ ਕੈਲੀ ਨੇ ਪਹਿਲੀ ਵਾਰ ਲੋਟਰੀ ਜਿੱਤੀ ਸੀ ਜਿਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਇਆ। ਇਨ੍ਹੀ ਛੋਟੀ ਉਮਰ ਵਿੱਚ ਉਸਦੇ ਬੈਂਕ ਅਕਾਊਂਟ ਵਿੱਚ 18 ਕਰੋੜ ਰੁਪਏ ਕ੍ਰੈਡੀਟ ਹੋਏ। ਉਮਰ ਛੋਟੀ ਹੋਣ ਦੇ ਕਾਰਨ ਉਸ ਨੂੰ ਸਮਝ ਨਹੀਂ ਆਇਆ ਕਿ ਉਹ ਇਹਨੇ ਪੈਸਿਆਂ ਨੂੰ ਕਿਵੇਂ ਮੈਨੇਜ ਕਰੇਗੀ। ਜਿਸ ਦੇ ਚਲਦੇ ਕੈਲੀ ਨੇ ਨਾ ਉਨ੍ਹਾਂ ਪੈਸਿਆਂ ਦੀ ਕੋਈ ਇੰਨਵੈਸਟਮੇਂਟ ਕੀਤੀ ਅਤੇ ਨਾ ਹੀ ਕੋਈ ਨੇਕ ਕੰਮ ਕੀਤਾ। ਉਸ ਨੇ ਸਾਰੇ ਪੈਸੇ ਫਾਲਤੂ ਦੀ ਪਾਰਟੀਆਂ ਕਰਨ ਵਿੱਚ ਹੀ ਉਡਾ ਦਿੱਤੇ।
ਇੰਝ ਹੋਏ ਲੋਟਰੀ ਦੇ ਪੈਸੇ ਬਰਬਾਦ
ਉਸ ਦੇ ਇਸ ਫੈਸਲੇ ਦਾ ਨਤੀਜਾ ਇਹ ਰਿਹਾ ਕਿ ਉਸਨੇ ਜੋ ਪੈਸੇ ਜਿੱਤੇ ਸੀ ਉਹ ਤਾਂ ਸਾਰੇ ਖ਼ਰਚ ਕੀਤੇ ਹੀ ਉਸ ਦੇ ਨਾਲ-ਨਾਲ ਕਰਜਾ ਅਲਗ ਤੋਂ ਚੁੱਕਿਆ। ਕਰਜੇ ਵਾਲੇ ਪੈਸੇ ਵੀ ਉਸ ਨੇ ਸਾਰੇ ਉੱਡਾ ਦਿੱਤੇ। ਜਿਸ ਕਾਰਨ ਉਸ ਤੇ ਹੁਣ ਕਾਫੀ ਉਧਾਰ ਹੋ ਚੁਕਿਆ ਹੈ ਅਤੇ ਉਹ ਕਰਜੇ ਵਿੱਚ ਡੁੱਬਦੀ ਜਾ ਰਹੀ ਹੈ। ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕੀ ਪੈਸੇ ਅਤੇ ਸ਼ੌਹਰਤ ਵੀ ਹਰ ਕਿਸੇ ਨੂੰ ਸੰਭਾਲਨੀ ਨਹੀਂ ਆਉਂਦੀ। ਕੈਲੀ ਦੇ ਕੇਸ ਵਿੱਚ ਇਹ ਕਹਾਵਤ ਬਿੱਲਕੁੱਲ ਸਹੀਂ ਟੁੱਕਦੀ ਹੈ।
ਆਪਣੀ ਇਸ ਆਦਤ ਦੇ ਕਾਰਨ ਉਹ ਹੁਣ ਡਿਪਰੇਸ਼ਨ ਵਿੱਚ ਚਲੀ ਗਈ ਹੈ। ਉਹ ਨਸ਼ੇ ਕਰਨ ਤੇ ਮਜ਼ਬੂਰ ਹੋ ਚੁਕੀ ਹੈ ਅਤੇ ਉਸ ਨੂੰ ਨਸ਼ੇ ਦੀ ਲਤ ਨੇ ਆਪਣਾ ਆਦਿ ਬਣਾ ਲਿਆ ਹੈ। ਇਸ ਦੇ ਨਾਲ ਹੀ ਉਸ ਦੇ ਦਿਮਾਗ ਵਿੱਚ ਇਹ ਖਿਆਲ ਬਣ ਚੁਕਿਆ ਹੈ ਕਿ ਰਿਸ਼ਤੇਦਾਰ ਅਤੇ ਦੋਸਤ ਉਸਦਾ ਸਿਰਫ਼ ਇਸਤੇਮਾਲ ਹੀ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਸ ਨੇ ਲੋਕਾਂ ਤੋਂ ਖੁੱਦ ਨੂੰ ਦੂਰ ਕਰ ਲਿਆ ਹੈ। ਸਾਲ 2021 ਤੱਕ ਕੈਲੀ ਪੂਰੇ ਤਰੀਕੇ ਨਾਲ ਬੈਂਕਕਰਪਟ ਹੋ ਗਈ ਅਤੇ ਹੁਣ ਤਿੰਨ ਬੱਚਿਆ ਦੀ ਮਾਂ ਕੈਲੀ ਹੁਣ ਇੱਕ ਕੇਅਰਸੈਂਟਰ ਵਿੱਚ ਕੰਮ ਕਰਦੀ ਹੈ। ਉਸਦੇ ਬੇਟੇ ਨੂੰ ਸੇਰੇਬ੍ਰਲ ਪਾਲਸੀ ਨਾਂ ਦੀ ਬਿਮਾਰੀ ਹੈ। ਜਿਸਦਾ ਇਲਾਜ ਉਹ ਕਰਵਾਉਣਾ ਚਾਹੁੰਦੀ ਹੈ ਪਰ ਉਸ ਕੋਲ ਇਹਨੇ ਪੈਸੇ ਨਹੀਂ ਹਨ ਕਿ ਉਹ ਆਪਣੇ ਪੁੱਤਰ ਦਾ ਇਲਾਜ ਕਰਵਾ ਸਕੇ।