Viral Video: ਆਰਾਮ ਫਰਮਾ ਰਹੀ ਸੀ ਸ਼ੇਰਾਂ ਦੀ ਟੋਲੀ, ਅਚਾਨਕ ਹੋਈ ਹਾਥੀ ਦੀ ਐਂਟਰੀ, ਫੇਰ ਵੇਖੋ ਕੀ ਹੋਇਆ…
Viral Video: ਵੀਡਿਓ ਵਿਚ ਤੁਸੀਂ ਦੇਖ ਸਕਦੇ ਹੋ, ਖੁੱਲ੍ਹੇ ਮੈਦਾਨ ਵਿਚ ਸ਼ੇਰਾਂ ਦਾ ਇੱਕ ਝੁੰਡ ਦਰੱਖਤ ਦੀ ਛਾਂ ਹੇਠ ਪਿਆ ਹੁੰਦਾ ਹੈ, ਜਿਸ ਵਿੱਚ ਸ਼ੇਰ-ਸ਼ੇਰਨੀਆਂ ਦੇ ਬੱਚੇ ਸ਼ਾਮਲ ਹੁੰਦੇ ਹਨ, ਅਤੇ ਉਹ ਸ਼ਾਂਤੀ ਨਾਲ ਆਰਾਮ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਜਿਵੇਂ ਉਹ ਦੁਪਹਿਰ ਦੀ ਨੀਂਦ ਦਾ ਆਨੰਦ ਲੈ ਰਹੇ ਹੋਣ। ਫਿਰ ਦੂਰੋਂ ਇੱਕ ਹਾਥੀ ਝੂਮਦਾ ਹੋਇਆ ਹੌਲੀ-ਹੌਲੀ ਉਨ੍ਹਾਂ ਨੇੜੇ ਆਉਂਦਾ ਹੈ।
Image Credit source: X/@NatureChapter
ਜੰਗਲ ਵਿੱਚ ਅਕਸਰ ਵਿਲੱਖਣ ਅਤੇ ਰੋਮਾਂਚਕ ਘਟਨਾਵਾਂ ਵਾਪਰਦੀਆਂ ਹਨ, ਜੋ ਕਾਫੀ ਹੈਰਾਨੀਜਨਕ ਹੁੰਦੀਆਂ ਹਨ। ਸ਼ਿਕਾਰ ਅਤੇ ਸ਼ਿਕਾਰੀ ਵਿਚਕਾਰ ਨਿਰੰਤਰ ਲੜਾਈ ਹੁੰਦੀ ਰਹਿੰਦੀ ਹੈ, ਕਦੇ ਖ਼ਾਮੋਸ਼ੀ ਨਾਲ, ਕਦੇ ਆਪਣੀ ਤਾਕਤ ਦੇ ਅਧਾਰ ‘ਤੇ। ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸ਼ੇਰ ਜੰਗਲ ਦੇ ਰਾਜੇ ਹੁੰਦੇ ਹਨ, ਜੋ ਕਿਸੇ ਵੀ ਜਾਨਵਰ ਦਾ ਸ਼ਿਕਾਰ ਕਰਨ ਦੇ ਸਮਰੱਥ ਹਨ, ਪਰ ਬਹੁਤ ਸਾਰੇ ਜਾਨਵਰ ਹਨ ਜਿਨ੍ਹਾਂ ਤੋਂ ਉਹ ਡਰਦੇ ਹਨ।
ਹਾਥੀ ਉਨ੍ਹਾਂ ਵਿੱਚੋਂ ਇੱਕ ਹੈ। ਇਸ ਸਮੇਂ, ਸੋਸ਼ਲ ਮੀਡੀਆ ‘ਤੇ ਹਾਥੀਆਂ ਅਤੇ ਸ਼ੇਰਾਂ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ। ਸ਼ੇਰਾਂ ਦਾ ਇੱਕ ਝੁੰਡ ਆਰਾਮ ਫਰਮਾ ਰਿਹਾ ਹੁੰਦਾ ਹੈ, ਪਰ ਅਚਾਨਕ ਇੱਕ ਵਿਸ਼ਾਲ ਹਾਥੀ ਉੱਥੇ ਆ ਜਾਂਦਾ ਹੈ। ਫਿਰ ਉੱਥੇ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ।
ਸ਼ੇਰਾਂ ‘ਚ ਮਚੀ ਹਫੜਾ-ਦਫੜੀ
ਵੀਡਿਓ ਵਿਚ ਤੁਸੀਂ ਦੇਖ ਸਕਦੇ ਹੋ, ਖੁੱਲ੍ਹੇ ਮੈਦਾਨ ਵਿਚ ਸ਼ੇਰਾਂ ਦਾ ਇੱਕ ਝੁੰਡ ਦਰੱਖਤ ਦੀ ਛਾਂ ਹੇਠ ਪਿਆ ਹੈ, ਜਿਸ ਵਿੱਚ ਸ਼ੇਰ-ਸ਼ੇਰਨੀਆਂ ਦੇ ਬੱਚੇ ਸ਼ਾਮਲ ਹਨ। ਉਹ ਸ਼ਾਂਤੀ ਨਾਲ ਆਰਾਮ ਕਰ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਲਗਦਾ ਹੈ ਜਿਵੇਂ ਉਹ ਦੁਪਹਿਰ ਦੀ ਨੀਂਦ ਦਾ ਆਨੰਦ ਮਾਣ ਰਹੇ ਹੋਣ। ਫਿਰ ਦੂਰੋਂ ਇੱਕ ਹਾਥੀ ਝੂਮਦਾ ਹੋਇਆ ਹੌਲੀ-ਹੌਲੀ ਉਨ੍ਹਾਂ ਨੇੜੇ ਆਉਂਦਾ ਹੈ।
ਪਹਿਲਾਂ ਤਾਂ ਉਨ੍ਹਾਂ ਨੂੰ ਪੱਤਾ ਨਹੀਂ ਲਗਦਾ ਕੀ ਹਾਥੀ ਉਨ੍ਹਾਂ ਨੇੜੇ ਆ ਰਿਹਾ ਹੈ। ਪਰ ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ, ਅਤੇ ਉਨ੍ਹਾਂ‘ ਚ ਹਫੜਾ–ਦਫੜੀ ਮਚ ਜਾਂਦੀ ਹੈ। ਸਾਰੇ ਸ਼ੇਰ ਤੁਰੰਤ ਉੱਠ ਕੇ ਭੱਜਣ ਲੱਗਦੇ ਹਨ। ਚੰਗੀ ਗੱਲ ਇਹ ਹੁੰਦੀ ਹੈ ਕਿ ਹਾਥੀ ਉੱਥੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦਾ।
ਸੋਸ਼ਲ ਮੀਡੀਆ ‘ਤੇ ਵੀਡਿਓ ਵਾਇਰਲ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @NatureChapter ਆਈਡੀ ਤੋਂ ਸਾਂਝਾ ਕੀਤਾ ਗਿਆ ਹੈ, ਜਿਸ ਨੂੰ ਹਜ਼ਾਰਾਂ ਵਾਰ ਦੇਖਿਆ ਗਿਆ ਹੈ, ਜਦੋਂ ਕਿ ਸੈਂਕੜੇ ਲੋਕਾਂ ਨੇ ਵੀਡਿਓ ਨੂੰ ਪਸੰਦ ਵੀ ਕੀਤਾ ਹੈ ਅਤੇ ਇਸ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਵੀ ਸ਼ੇਰਾਂ ਨੂੰ ਹਾਥੀ ਤੋਂ ਡਰ ਕੇ ਭੱਜਦੇ ਦੇਖ ਕੇ ਬਹੁਤ ਖੁਸ਼ ਹੋਏ।
ਇਹ ਵੀ ਪੜ੍ਹੋ
— Nature Chapter (@NatureChapter) September 18, 2025
ਇੱਕ ਨੇ ਟਿੱਪਣੀ ਕੀਤੀ, “ਅੱਜ ਜੰਗਲ ਦੇ ਰਾਜੇ ਦਾ ਅਸਲੀ ਰੂਪ ਸਾਹਮਣੇ ਆ ਗਿਆ ਹੈ,” ਜਦੋਂ ਕਿ ਇੱਕ ਹੋਰ ਨੇ ਮਜ਼ਾਕ ਵਿੱਚ ਕਮੈਂਟ ਕੀਤਾ, “ਸ਼ੇਰਾਂ ਦੀ ਦੁਰਦਸ਼ਾ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਪ੍ਰਿੰਸੀਪਲ ਆ ਗਿਆ ਹੋਵੇ ਅਤੇ ਬੱਚੇ ਕਲਾਸ ਤੋਂ ਭੱਜ ਰਹੇ ਹੋਣ।”
