Viral Video: ਸ਼ਰਾਬੀ ਨੇ ਸੱਪ ਨਾਲ ਕੀਤੀ ਅਜਿਹੀ ਕਰਤੂਤ, ਦੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
Viral Video: ਇੱਕ ਵਿਅਕਤੀ ਨੇ ਸ਼ਰਾਬ ਪੀ ਕੇ ਸੱਪ ਨਾਲ ਕੁਝ ਅਜਿਹਾ ਕੀਤਾ ਜਿਸ ਦੀ ਤੁਹਾਨੂੰ ਤਾਂ ਕੀ ਸੱਪ ਨੂੰ ਵੀ ਉਮੀਦ ਨਹੀਂ ਹੋਵੋਗੀ। ਵਿਅਕਤੀ ਨੇ ਸੱਪ ਨੂੰ ਰੱਸੀ ਸਮਝ ਕੇ ਜੋ ਕਿਤਾ ਹੋ ਹੈਰਾਨ ਕਰਨ ਵਾਲਾ ਹੈ । ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹਮੇਸ਼ਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਦੇ ਲੋਕਾਂ ਦੇ ਡਾਂਸ ਕਰਨ ਦਾ ਵੀਡੀਓ ਤਾਂ ਕਦੇ ਸੀਟ ਲਈ ਲੜ ਰਹੇ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਚ ਲੋਕਾਂ ਦੇ ਸ਼ਾਨਦਾਰ ਅਤੇ ਹੈਰਾਨੀਜਨਕ ਜੁਗਾੜ ਦੇਖਣ ਨੂੰ ਮਿਲਦੇ ਹਨ। ਵੈਸੇ ਤਾਂ ਫਿਲਹਾਲ ਅਜਿਹੀ ਕੋਈ ਵੀ ਵੀਡੀਓ ਵਾਇਰਲ ਨਹੀਂ ਹੋ ਰਹੀ ਹੈ ਪਰ ਇਕ ਵੱਖਰੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਨਸ਼ੇ ਦੀ ਹਾਲਤ ‘ਚ ਇਕ ਜਗ੍ਹਾ ‘ਤੇ ਬੈਠਾ ਹੈ। ਪਰ ਹੈਰਾਨੀ ਉਸ ਦੇ ਹੱਥ ਨੂੰ ਦੇਖ ਕੇ ਹੁੰਦੀ ਹੈ। ਆਦਮੀ ਨੇ ਆਪਣੇ ਹੱਥ ਵਿੱਚ ਰੱਸੀ ਵਾਂਗ ਇੱਕ ਸੱਪ ਫੜ੍ਹਿਆ ਹੋਇਆ ਹੈ ਜਿਸਦੀ ਫਨ ਫੈਲੀ ਹੋਈ ਹੈ। ਆਦਮੀ ਉਸ ਸੱਪ ਨੂੰ ਇਸ ਤਰ੍ਹਾਂ ਦੇਖ ਰਿਹਾ ਹੈ ਜਿਵੇਂ ਉਹ ਕਿਸੇ ਬੱਚੇ ‘ਤੇ ਗੁੱਸੇ ਹੋ ਰਿਹਾ ਹੋਵੇ। ਇਸ ਤੋਂ ਤੁਰੰਤ ਬਾਅਦ ਉਸ ਨੇ ਸੱਪ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਸੱਪ ਨੂੰ ਜ਼ਮੀਨ ‘ਤੇ ਸੁੱਟਣ ਤੋਂ ਬਾਅਦ, ਉਹ ਕੁਝ ਦੇਰ ਤੱਕ ਉਸ ਵੱਲ ਦੇਖਦਾ ਹੈ ਅਤੇ ਫਿਰ ਅੱਗੇ ਦੇਖਣ ਲੱਗ ਪੈਂਦਾ ਹੈ। ਇਸ ਦੌਰਾਨ ਵਿਅਕਤੀ ਨੂੰ ਕੋਈ ਡਰ ਮਹਿਸੂਸ ਨਹੀਂ ਹੁੰਦਾ।
Bus 90ml me bhai ne apni andar ki sakti ko bahar nikal diya🗿 pic.twitter.com/x2jWRVFao0
— WOKE NATION (@Woke_Nation_) September 1, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਆਟੋ ਦੇ ਪਿੱਛੇ ਲਟਕਿਆ ਸ਼ਖਸ ਫਿਰ ਕੀਤਾ ਸਟੰਟ, ਦੇਖ ਕੇ ਰਹਿ ਜਾਓਗੇ ਹੈਰਾਨ, VIDEO ਵਾਇਰਲ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Woke_Nation_ ਨਾਮ ਦੇ ਖਾਤੇ ਨਾਲ ਸਾਂਝਾ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ, ਕੈਪਸ਼ਨ ਲਿਖਿਆ, ‘ਸਿਰਫ 90ml ਵਿੱਚ, ਭਰਾ ਨੇ ਆਪਣੀ ਅੰਦਰੂਨੀ ਸ਼ਕਤੀ ਨੂੰ ਬਾਹਰ ਕੱਢਿਆ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 9 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਬਹੁਤ ਖਤਰਨਾਕ ਲੋਕ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ, ਇਹ ਕਮਾਲ ਹੈ। ਤੀਜੇ ਯੂਜ਼ਰ ਨੇ ਲਿਖਿਆ- ਸੱਪ ਵੀ ਡਰ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ- ਸਬ ਦੇਸੀ ਦਾ ਕਮਾਲ ਹੈ।