Trending Video: ਕੁੱਤੇ 'ਤੇ ਸਵਾਰ ਹੋਇਆ ਸਿੰਗਇੰਗ ਦਾ ਜਨੂੰਨ... ਸ਼ਖਸ ਦੇ ਸੁਰ ਨਾਲ ਮਿਲਾਏ ਸੁਰ, ਦੇਖਣ ਵਾਲੇ ਰਹਿ ਗਏ ਹੈਰਾਨ | Dog seen singing song with boy video went viral know full news details in punjabi Punjabi news - TV9 Punjabi

Trending Video: ਕੁੱਤੇ ‘ਤੇ ਸਵਾਰ ਹੋਇਆ ਸਿੰਗਿੰਗ ਦਾ ਜਨੂੰਨ… ਸ਼ਖਸ ਦੇ ਸੁਰ ਨਾਲ ਮਿਲਾਏ ਸੁਰ, ਦੇਖਣ ਵਾਲੇ ਰਹਿ ਗਏ ਹੈਰਾਨ

Updated On: 

03 Jun 2024 11:17 AM

Viral Video: ਇੱਕ ਆਦਮੀ ਗਿਟਾਰ ਵਜਾਉਂਦੇ ਹੋਏ ਗੀਤ ਗਾ ਰਿਹਾ ਹੈ, ਕੋਲ ਹੀ ਇੱਕ ਕੁੱਤਾ ਵੀ ਬੈਠਾ ਹੈ, ਜੋ ਆਦਮੀ ਦੇ ਨਾਲ ਬੈਠਾ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਯੂਜ਼ਰਸ ਵੀ ਵੀਡੀਓ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਤੱਕ ਇਸ ਪਿਆਰੀ ਵੀਡੀਓ ਨੂੰ 30 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Trending Video: ਕੁੱਤੇ ਤੇ ਸਵਾਰ ਹੋਇਆ ਸਿੰਗਿੰਗ ਦਾ ਜਨੂੰਨ... ਸ਼ਖਸ ਦੇ ਸੁਰ ਨਾਲ ਮਿਲਾਏ ਸੁਰ, ਦੇਖਣ ਵਾਲੇ ਰਹਿ ਗਏ ਹੈਰਾਨ

ਕੁੱਤੇ ਨੂੰ ਚੜਿਆ ਸਿੰਗਇੰਗ ਦਾ ਭੂੱਤ, ਸ਼ਖਸ ਦੇ ਸੁਰ ਨਾਲ ਮਿਲਾਏ ਸੁਰ

Follow Us On

Trending Video:ਸੰਗੀਤ ਦੀ ਧੁਨ ਤੋਂ ਸਿਰਫ਼ ਇਨਸਾਨ ਹੀ ਪ੍ਰਭਾਵਿਤ ਨਹੀਂ ਹੁੰਦੇ, ਸਗੋਂ ਜਾਨਵਰ ਵੀ ਇਸ ਤੋਂ ਅਛੂਤੇ ਨਹੀਂ ਹੁੰਦੇ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਦੇ ਨਾਲ ਇੱਕ ਕੁੱਤਾ ਗੀਤ ਗਾ ਰਿਹਾ ਹੈ। ਵਿਅਕਤੀ ਗਿਟਾਰ ਵਜਾਉਂਦੇ ਸਮੇਂ ਤਾਲ ਬਣਾ ਰਿਹਾ ਹੁੰਦਾ ਹੈ, ਜਦੋਂ ਕਿ ਕੁੱਤਾ ਵੀ ਉਸ ਵਿਅਕਤੀ ਨਾਲ ਤਾਲ ਮਿਲਾ ਰਿਹਾ ਹੁੰਦਾ ਹੈ। ਕੁੱਤੇ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅਸਲ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਵਿਅਕਤੀ ਗਿਟਾਰ ਵਜਾਉਂਦੇ ਹੋਏ ਗੀਤ ਗਾ ਰਿਹਾ ਹੈ, ਉਸ ਦੇ ਨਾਲ ਇਕ ਕੁੱਤਾ ਵੀ ਬੈਠਾ ਹੈ, ਜੋ ਉਸ ਵਿਅਕਤੀ ਨਾਲ ਬੈਠ ਕੇ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਵਿਅਕਤੀ ਗਿਟਾਰ ਦੀ ਧੁਨ ਤੇ ਤਾਲ ਲਗਾਉਂਦਾ ਹੈ, ਉਸੇ ਤਰ੍ਹਾਂ ਕੁੱਤਾ ਵੀ ਵਿਅਕਤੀ ਦੇ ਨਾਲ-ਨਾਲ ਆਪਣੇ ਅੰਦਾਜ਼ ਵਿਚ ਗਾਉਂਦਾ ਹੈ। ਉਥੇ ਖੜ੍ਹੇ ਲੋਕ ਵੀ ਸ਼ਖਸ ਦੇ ਗੀਤ ਨਾਲੋਂ ਕੁੱਤੇ ਦੇ ਗੀਤ ਨੂੰ ਜ਼ਿਆਦਾ ਇਨਜਾਏ ਕਰ ਰਹੇ ਹਨ।

ਇਹ ਵੀ ਪੜ੍ਹੋ- ਵਿਆਹ ਚ ਲਾੜੀ ਨੇ ਕੀਤਾ ਅਜਿਹਾ ਡਾਂਸ, ਪਰਫਾਰਮੈਂਸ ਦੇਖ ਲੋਕਾਂ ਨੇ ਕਿਹਾ- ਬੰਦ ਕਰੋ ਦੀਦੀ

ਇਹ ਆਦਮੀ ਰਿਤਿਕ ਰੋਸ਼ਨ ਦੀ ਫਿਲਮ ‘ਅਗਨੀਪਥ’ ਦਾ ਗੀਤ ‘ਅਭੀ ਮੁਝ ਮੈਂ ਕਹੀਂ’ ਗਾ ਰਿਹਾ ਹੈ ਅਤੇ ਉਸ ਦਾ ਕੁੱਤਾ ਉਸ ਦੇ ਨਾਲ ਗੀਤ ਦੀ ਧੁਨ ‘ਤੇ ਤਾਲ ਲਗਾ ਰਿਹਾ ਹੈ, ਜੋ ਕਿ ਬਿਲਕੁਲ ਇਨਸਾਨ ਵਰਗਾ ਲੱਗ ਰਿਹਾ ਹੈ। ਜਦੋਂ ਵਿਅਕਤੀ ਆਪਣੀ ਤਾਲ ਨੂੰ ਉੱਚਾ ਲੈ ਕੇ ਜਾਂਦਾ ਹੈ, ਤਾਂ ਕੁੱਤਾ ਵੀ ਆਪਣੀ ਟੋਨ ਨੂੰ ਹਾਈ ਕਰ ਲੈਂਦਾ ਹੈ। ਮਾਲਕ ਅਤੇ ਕੁੱਤੇ ਦਾ ਆਪਸੀ ਤਾਲਮੇਲ ਦੇਖ ਕੇ ਲੋਕ ਹੈਰਾਨ ਹਨ ਅਤੇ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਵੀਡੀਓ ਨੂੰ sachkadwahai ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 30 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਈ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਯੂਜ਼ਰਸ ਵੀ ਵੀਡੀਓ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ… ਓ ਮਾਈ ਗੌਡ, ਕਿੰਨਾ ਪਿਆਰਾ ਕੁੱਤਾ ਹੈ, ਮੈਨੂੰ ਵੀ ਇਹ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ… ਕੁੱਤੇ ਇਨਸਾਨ ਦੇ ਸਭ ਤੋਂ ਵਫ਼ਾਦਾਰ ਦੋਸਤ ਹੁੰਦੇ ਹਨ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ…ਇਹ ਕੁੱਤਾ ਵੱਡਾ ਹੋ ਕੇ ਮਹਾਨ ਗਾਇਕ ਬਣੇਗਾ।

Exit mobile version