Viral: ਘਰ ਦੀ ਬਾਲਕਨੀ ਤੋਂ ਦਿਲਜੀਤ ਦਾ ਕੰਸਰਟ ਦੇਖ ਰਹੀ ਸੀ ਕੁੜੀ, ਸਿੰਗਰ ਨੇ ਆਫਰ ਕੀਤੀ Tickets, ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀ VIDEO
Diljit Dosanjh concert: 26 ਅਤੇ 27 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ, ਦਿੱਲੀ ਵਿਖੇ Diljit Dosanjh ਦੇ 2 concert ਆਯੋਜਿਤ ਕੀਤੇ ਗਏ ਸੀ। ਇਸ ਨੂੰ ਦੇਖਣ ਲਈ ਪੂਰੀ ਦਿੱਲੀ ਇਕੱਠੀ ਹੋ ਗਈ ਸੀ। ਸਟੇਡੀਅਮ ਲੋਕਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਦੱਸਦਈਏ ਕਿ ਸਿੰਗਰ ਦਾ ਇਹ ਪਹਿਲਾਂ ਇੰਡੀਆ ਟੂਅਰ ਸੀ ਜੋ ਸਭ ਤੋਂ ਪਹਿਲਾਂ ਦਿੱਲੀ ਵਿੱਚ ਹੋਇਆ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਵਿੱਚ ਵੀ ਕੰਸਰਟਸ ਦਾ ਆਯੋਜਨ ਕੀਤਾ ਗਿਆ ਹੈ।
ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 26 ਅਤੇ 27 ਅਕਤੂਬਰ ਤੱਕ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸੰਗੀਤ ਸਮਾਰੋਹ ਦਿਲ-ਲੁਮਿਨਾਟੀ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਿੰਗਰ ਦੀ ਮਹਿਫ਼ਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ। ਪੂਰਾ ਸਟੇਡੀਅਮ ਲੋਕਾਂ ਦੀ ਭੀੜ ਨਾਲ ਭਰਿਆ ਹੋਇਆ ਸੀ। ਫਿਰ ਵੀ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਦਿਲਦੀਤ ਦੇ ਸੰਗੀਤ ਸਮਾਰੋਹ ਦੀਆਂ ਟਿਕਟਾਂ ਨਹੀਂ ਮਿਲ ਸਕੀਆਂ। ਜਿਸ ਵਿਚ ਉਨ੍ਹਾਂ ਦੀ ਇਕ ਛੋਟਾ ਜਿਹੀ ਫੈਨ ਵੀ ਸ਼ਾਮਲ ਸੀ, ਜਿਸ ਨੂੰ ਆਪਣੇ ਹੀਰੋ ਦਿਲਜੀਤ ਦੇ ਕੰਸਰਟ ਦੀ ਟਿਕਟ ਨਹੀਂ ਮਿਲ ਸਕੀ।
ਪਰ ਉਹ ਆਪਣੇ ਹੀਰੋ ਅਤੇ ਚਹੇਤੇ ਗਾਇਕ ਦਿਲਜੀਤ ਦਾ ਕੰਸਰਟ ਦੇਖੇ ਬਿਨਾਂ ਨਾ ਰਹਿ ਸਕੀ, ਇਸ ਲਈ ਉਹ ਆਪਣੇ ਘਰ ਦੀ ਬਾਲਕਨੀ ਵਿੱਚ ਖੜ੍ਹੀ ਹੋ ਗਈ ਅਤੇ ਦੂਰੋਂ ਹੀ ਸਿੰਗਰ ਦੇ ਸੰਗੀਤ ਦਾ ਆਨੰਦ ਲੈਣ ਲੱਗੀ। ਲੜਕੀ ਦਾ ਘਰ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਥੋੜ੍ਹੀ ਦੂਰੀ ‘ਤੇ ਹੋਣ ਕਾਰਨ ਉਹ ਆਪਣੇ ਘਰ ਦੀ ਬਾਲਕਨੀ ‘ਤੇ ਖੜ੍ਹੀ ਹੋ ਕੇ ਦਿਲਜੀਤ ਦਾ ਕੰਸਰਟ ਸੁਣ ਸਕਦੀ ਸੀ। ਬੱਚੀ ਦੀ ਇਹ ਵੀਡੀਓ ਉਸ ਦੀ ਮਾਂ ਨੇ ਰਿਕਾਰਡ ਕੀਤੀ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਗਾਇਕ ਦਿਲਜੀਤ ਦੋਸਾਂਝ ਨੇ ਵੀ ਇਸ ਕੁੜੀ ਦੀ ਵੀਡੀਓ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀ ਹੈ।
ਵਾਇਰਲ ਹੋ ਰਹੀ ਲੜਕੀ ਦੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਆਪਣੇ ਘਰ ਦੀ ਬਾਲਕਨੀ ‘ਚ ਖੜ੍ਹੀ ਦੂਰ ਇਕ ਸਟੇਡੀਅਮ ‘ਚ ਆਯੋਜਿਤ ਦਿਲਜੀਤ ਦੇ ਕੰਸਰਟ ਨੂੰ ਦੇਖ ਰਹੀ ਹੈ। ਵੀਡੀਓ ‘ਚ ਲੜਕੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ”ਦਿਲਜੀਤ ਅੰਕਲ ਥੋੜਾ ਉੱਚਾ ਬੋਲੋ, ਕੁਝ ਨਹੀਂ ਸੁਣਾਈ ਦੇ ਰਿਹਾ”। ਵੀਡੀਓ ਵਿੱਚ, ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿੱਚ ਉਨ੍ਹਾਂ ਦੇ ਗੀਤ ਦੀ ਹੌਲੀ ਆਵਾਜ਼ ਸਟੇਡੀਅਮ ਵਿੱਚੋਂ ਸੁਣਾਈ ਦੇ ਰਹੀ ਹੈ। ਵੀਡੀਓ ‘ਚ ਬੱਚੀ ਦੀ ਮਾਂ ਨੂੰ ਆਪਣੀ ਬੇਟੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ, ”ਦਿਲਜੀਤ ਅੰਕਲ ਉਥੇ ਬੈਠੇ ਹਨ ਅਤੇ ਸਾਨੂੰ ਇੱਥੋਂ ਕੁਝ ਵੀ ਸੁਣਾਈ ਨਹੀਂ ਦੇ ਰਿਹਾ।”
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਕਪਲ ਦੇ ਡਾਂਸ ਸਾਹਮਣੇ ਵੱਡੇ ਤੋਂ ਵੱਡੇ ਡਾਂਸਰ ਵੀ ਹਨ ਫੇਲ, ਕਦੇ ਨਹੀਂ ਦੇਖੀ ਹੋਵੇਗੀ ਅਜਿਹੀ ਸ਼ਾਨਦਾਰ Performance
ਇਸ ਕਿਊਟ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਵੀ ਇਸ ਵੀਡੀਓ ਨੂੰ ਦੇਖਿਆ ਅਤੇ ਬੱਚੀ ਦੀ ਵੀਡੀਓ ਦੇ ਨਾਲ-ਨਾਲ ਕਹਾਣੀ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ- ਬੇਟਾ, ਆਓ, ਮੇਰੇ ਕੋਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਟਿਕਟਾਂ ਹਨ। ਦਿਲਜੀਤ ਦੇ ਇਸ ਮੈਸੇਜ ਨੇ ਇੰਟਰਨੈੱਟ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਲੋਕਾਂ ਨੇ ਸਿੰਗਰ ਦੀ ਦਰਿਆਦਿਲੀ ਦੀ ਖੂਬ ਤਾਰੀਫ ਕੀਤੀ। ਲੋਕਾਂ ਨੇ ਕਮੈਂਟ ਕਰਕੇ ਕਿਹਾ – “ਦਿਲਜੀਤ ਪਾਜੀ, ਇੱਕ ਹੀ ਦਿਲ ਹੈ, ਤੁਸੀਂ ਕਿੰਨੀ ਵਾਰ ਜਿੱਤੋਗੇ।”