Shocking Video: ਕੀ ਤੁਸੀਂ ਕਦੇ ਖਾਦਾ ਹੈ ਚੰਡੀਗੜ੍ਹ ਦਾ ਪੈਟਰੋਲ-ਡੀਜ਼ਲ ਪਰਾਂਠਾ, ਵੀਡੀਓ ਵੇਖੇ ਭੜਕੇ ਲੋਕ ਬੋਲੇ – ‘True Receipe Of Cancer’
Petrol-Diesel Paratha Video Viral: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਚੰਡੀਗੜ੍ਹ ਦੇ ਇਕ ਢਾਬੇ 'ਤੇ ਇਕ ਵਿਅਕਤੀ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਕਰਦੇ ਹੋਏ ਪਰਾਠੇ ਪਕਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਆਪਣਾ ਮੱਥਾ ਫੜ ਰਹੇ ਹਨ। ਨੇਟੀਜ਼ਨਸ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਇਸ ਨੂੰ ਕੈਪਸ਼ਨ ਦਿੱਤਾ, 'ਟ੍ਰੂ ਰੈਸਿਪੀ ਆਫ਼ ਕੈਂਸਰ'। ਵਾਇਰਲ ਵੀਡੀਓ ਇੱਥੇ ਦੇਖੋ।
ਦੁਨੀਆ ਵਿਚ ਅਸੀਂ ਲੋਕਾਂ ਨੂੰ ਬਹੁਤ ਸਾਰੀਆਂ ਅਜੀਬ ਚੀਜ਼ਾਂ ਬੜੇ ਚਾਅ ਨਾਲ ਖਾਂਦੇ ਦੇਖਿਆ ਹੈ। ਦੇਸ਼ ਤੋਂ ਬਾਹਰ ਲੋਕ ਕਈ ਅਜੀਬ ਚੀਜ਼ਾਂ ਖਾਂਦੇ ਹਨ। ਪਰ ਸਾਡੇ ਦੇਸ਼ ਵਿੱਚ ਵੀ ਅਜਿਹੀਆਂ ਚੀਜ਼ਾਂ ਵਿਕ ਰਹੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਖਾ ਵੀ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਲੋਕ ਆਪਣਾ ਸਿਰ ਪਿੱਟ ਰਹੇ ਹਨ। ਇਹ ਵੀਡੀਓ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਜਿੱਥੇ ਇੱਕ ਢਾਬੇ ਵਿੱਚ ਇੱਕ ਸ਼ਖਸ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਕਰਕੇ ਪਰਾਂਠਾ ਬਣਾ ਰਿਹਾ ਹੈ।
True recipe for cancer (petrol diesel wala paratha)
Where r we heading? 🤦 pic.twitter.com/IIqbNarAkv
— NebulaWorld (@nebula_world) May 12, 2024
ਇਹ ਵੀ ਪੜ੍ਹੋ
ਸ਼ਖਸ ਪਰਾਠੇ ‘ਚ ਬਹੁਤ ਜ਼ਿਆਦਾ ਮਿਲਾ ਡੀਜ਼ਲ ਮਿਲਾ ਕੇ ਪਕਾਉਂਦਾ ਹੈ। ਵੀਡੀਓ ਵਿੱਚ ਉਹ ਇਹ ਵੀ ਕਹਿੰਦਾ ਹੈ, ‘ਲੋਕ ਇਸਨੂੰ ਬੜੇ ਹੀ ਸ਼ੌਂਕ ਨਾਲ ਖਾਂਦੇ ਹਨ।’ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਗੁੱਸੇ ‘ਚ ਹਨ। ਡੀਜ਼ਲ ਦਾ ਪਰਾਠਾ ਬਣਾਉਣ ਵਾਲੇ ਇਸ ਵਿਅਕਤੀ ਨੂੰ ਲੋਕਾਂ ਨੇ ਰੱਜ ਕੇ ਝਾੜ ਪਾਈ ਹੈ, ਉਥੇ ਹੀ ਨੇਟੀਜ਼ਨਜ਼ ਨੇ ਇਸ ਨੂੰ ‘ਕੈਂਸਰ ਦੀ ਟਰੂ ਰੈਸਿਪੀ’ ਵੀ ਦੱਸਿਆ ਹੈ। ਇਕ ਤਰ੍ਹਾਂ ਨਾਲ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਂਗ ਹੈ।