Daadi Dance Viral Video: ਦਾਦੀ ਨੇ ਕਾਲਾ ਚਸ਼ਮਾ ਲਗਾ ਕੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ
Daadi Dance Viral Video: ਸੋਸ਼ਲ ਮੀਡੀਆ 'ਤੇ ਲੋਕ ਆਪਣੇ ਡਾਂਸ ਦਾ ਵੀਡੀਓ ਅਪਲੋਡ ਕਰਦੇ ਹਨ। ਜਿਨ੍ਹਾਂ ਚੋਂ ਜ਼ਿਆਦਾਤਰ ਡਾਂਸ ਕਰ ਵਾਲੇ ਲੋਕਾਂ ਵਿੱਚ ਛੋਟੇ ਬੱਚੇ ਜਵਾਨ ਮੁੰਡੇ-ਕੁੜੀਆਂ ਦਾ ਡਾਂਸ ਦੇਖਣ ਨੂੰ ਮਿਲਦਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਦਾਦੀ ਦੇ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕ ਉਨ੍ਹਾਂ ਦੇ ਡਾਂਸ ਦੀ ਤਾਰੀਫ ਵੀ ਕਰ ਰਹੇ ਹਨ ਤਾਂ ਕੁਝ ਉਨ੍ਹਾਂ ਦੇ ਡਾਂਸ ਦਾ ਮਜ਼ਾਕ ਉਡਾ ਰਹੇ ਹਨ।
ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਵੀਡੀਓਜ਼ ਅਪਲੋਡ ਹੁੰਦੇ ਹਨ। ਅਪਲੋਡ ਕੀਤੇ ਗਏ ਸਾਰੇ ਵੀਡੀਓ ਵਾਇਰਲ ਨਹੀਂ ਹੁੰਦੇ ਹਨ, ਪਰ ਜੋ ਵੀਡੀਓ ਵਾਇਰਲ ਹੁੰਦੇ ਹਨ ਉਹ ਸ਼ਾਨਦਾਰ ਵੀ ਹੁੰਦੇ ਹਨ। ਵਾਇਰਲ ਹੋ ਰਹੀਆਂ ਵੀਡੀਓਜ਼ ‘ਚ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਜੋ ਲੋਕਾਂ ਨੂੰ ਆਮਤੌਰ ‘ਤੇ ਘੱਟ ਹੀ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ ‘ਤੇ ਹੁਣ ਤੱਕ ਮੈਟਰੋ, ਬੱਸ, ਰੋਡ, ਪਾਰਕ ਆਦਿ ਸਮੇਤ ਕਈ ਥਾਵਾਂ ਤੋਂ ਵੀਡੀਓ ਵਾਇਰਲ ਹੋ ਚੁੱਕੇ ਹਨ ਅਤੇ ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ, ਤਾਂ ਤੁਸੀਂ ਵਾਇਰਲ ਹੁੰਦੇ ਵੀਡੀਓ ਦੇਖੇ ਹੋਣਗੇ।
ਇੰਸਟਾਗ੍ਰਾਮ ‘ਤੇ ਇਸ ਸਮੇਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਯਕੀਨੀ ਤੌਰ ‘ਤੇ ਤੁਹਾਡੇ ਚਿਹਰੇ ‘ਤੇ ਇਕ ਪਿਆਰੀ ਮੁਸਕਰਾਹਟ ਆਵੇਗੀ। ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਕ ਦਾਦੀ ਕਾਲੇ ਚਸ਼ਮੇ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਾਦੀ ਕੋਈ ਪ੍ਰੋਫੈਸ਼ਨਲ ਡਾਂਸਰ ਨਹੀਂ ਹੈ ਪਰ ਇਸ ਉਮਰ ‘ਚ ਉਨ੍ਹਾਂ ਦਾ ਡਾਂਸ ਦੇਖ ਕੇ ਹਰ ਕੋਈ ਹੈਰਾਨ ਹੈ। ਦਾਦੀ ਦੇ ਜ਼ਬਰਦਸਤ ਡਾਂਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ।
ਇਹ ਵੀ ਪੜ੍ਹੋ- ਕੁੜੀ ਨੂੰ ਇੰਪ੍ਰੈਸ ਕਰਨ ਲਈ ਮੁੰਡੇ ਨੇ ਕੀਤਾ ਸਟੰਟ, ਪਰ ਹੋ ਗਿਆ ਮੋਏ-ਮੋਏ
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ dramebaazchhori99 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 18 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਤਾਰੀਫ ‘ਚ ਲਿਖਿਆ- ਉਨ੍ਹਾਂ ਦੀ ਕੋਸ਼ਿਸ਼ ਸ਼ਲਾਘਾਯੋਗ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ ਦਾਦੀ, ਬਹੁਤ ਵਧੀਆ। ਕੁਝ ਯੂਜ਼ਰ ਮਜ਼ੇਦਾਰ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਸ ਉਮਰ ‘ਚ ਕਿਸਨੇ ਦਾਦੀ ਨੂੰ ਇੰਸਟਾ ਬਾਰੇ ਦੱਸਿਆ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਉਮਰ ਵਿੱਚ ਭਜਨ ਕਰੋ ਅੰਮਾ। ਇਕ ਹੋਰ ਯੂਜ਼ਰ ਨੇ ਲਿਖਿਆ- ਇੰਸਟਾਗ੍ਰਾਮ ਨੂੰ ਡਾਊਨਲੋਡ ਕਰਕੇ ਕਿਸ ਨੇ ਦਾਦੀ ਨੂੰ ਦਿੱਤਾ?