ਅੰਤ ਤੱਕ ਨਹੀਂ ਮੰਨੀ ਹਾਰ, ਮਗਰਮੱਛਾਂ ਤੋਂ ਇੰਝ ਬਚ ਕੇ ਨਿਕਲਿਆ ਜ਼ੈਬਰਾ, ਦਿਖਾਈ ਗਜ਼ਬ ਦੀ ਹਿੰਮਤ

Published: 

19 Sep 2025 11:31 AM IST

Viral Video Crocodiles attacked Zebra: ਵੀਡਿਓ ਵਿੱਚ, ਤੁਸੀਂ ਇੱਕ ਜ਼ੈਬਰਾ ਨੂੰ ਨਦੀ ਦੇ ਵਿਚਕਾਰ ਫਸਿਆ ਹੋਇਆ ਦੇਖ ਸਕਦੇ ਹੋ। ਸ਼ਾਇਦ ਉਹ ਇੱਥੇ ਪਾਣੀ ਪੀਣ ਆਇਆ ਸੀ, ਪਰ ਮਗਰਮੱਛਾਂ ਉਸ ਨੂੰ ਪਾਣੀ ਵਿਚ ਖਿੱਚ ਲੈਂਦੇ ਹਨ। ਹੁਣ ਜ਼ੈਬਰਾ ਉਨ੍ਹਾਂ ਤੋਂ ਬਚਣ ਲਈ ਲੜ ਰਿਹਾ ਹੈ। ਦਰਅਸਲ ਨਦੀ ਵਿਚ ਘਾਤ ਲੱਗਾਏ ਬੈਠੇ ਮਗਰਮੱਛ ਇੱਕੋ ਸਮੇਂ 'ਤੇ ਜ਼ੈਬਰਾ ਉੱਤੇ ਹਮਲ੍ਹਾ ਕਰ ਦਿੰਦੇ ਹਨ।

ਅੰਤ ਤੱਕ ਨਹੀਂ ਮੰਨੀ ਹਾਰ, ਮਗਰਮੱਛਾਂ ਤੋਂ ਇੰਝ ਬਚ ਕੇ ਨਿਕਲਿਆ ਜ਼ੈਬਰਾ, ਦਿਖਾਈ ਗਜ਼ਬ ਦੀ ਹਿੰਮਤ

Image Credit source: X/@AMAZlNGNATURE

Follow Us On

ਜੰਗਲ ਚ ਲੜਾਈ ਹਮੇਸ਼ਾ ਚਲਦੀ ਰਹਿੰਦੀ ਹੈ। ਕਦੇ ਸ਼ੇਰਨੀ ਹਿਰਨ ਦਾ ਪਿੱਛਾ ਕਰਦੀ ਹੈ, ਅਤੇ ਕਦੇ ਮਗਰਮੱਛ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਦੇ ਹਨ। ਸ਼ਿਕਾਰ ਅਤੇ ਸ਼ਿਕਾਰੀ ਵਿਚਕਾਰ ਦੀ ਇਸ ਦੌੜ ਵਿੱਚ, ਕਮਜ਼ੋਰ ਜਾਨਵਰ ਅਕਸਰ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ। ਪਰ ਕਈ ਵਾਰ ਸੱਚਮੁੱਚ ਕੁਝ ਹੈਰਾਨੀਜਨਕ ਹੁੰਦਾ ਹੈ।

ਅਜਿਹਾ ਹੀ ਇੱਕ ਵੀਡਿਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਜ਼ੈਬਰਾ ਮਗਰਮੱਛਾਂ ਦੇ ਚੁੰਗਲ ਤੋਂ ਬਚ ਨਿਕਲਦਾ ਹੈ। ਇਹ ਦ੍ਰਿਸ਼ ਨਾ ਕੇਵਲ ਰੋਮਾਂਚ ਨਾਲ ਸਗੋਂ ਹਿੰਮਤ ਨਾਲ ਵੀ ਭਰਿਆ ਹੋਇਆ ਹੈ। ਦੇਖਣ ਵਾਲੇ ਲੋਕ ਜ਼ੈਬਰਾ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।

ਹਿੰਮਤ ਅਤੇ ਸੰਘਰਸ਼ ਦੀ ਉਦਾਹਰਣ ਬਣਿਆ ਜ਼ੈਬਰਾ

ਵੀਡਿਓ ਵਿੱਚ, ਤੁਸੀਂ ਇੱਕ ਜ਼ੈਬਰਾ ਨੂੰ ਨਦੀ ਦੇ ਵਿਚਕਾਰ ਫਸਿਆ ਹੋਇਆ ਦੇਖ ਸਕਦੇ ਹੋ। ਸ਼ਾਇਦ ਉਹ ਇੱਥੇ ਪਾਣੀ ਪੀਣ ਆਇਆ ਸੀ, ਪਰ ਮਗਰਮੱਛਾਂ ਉਸ ਨੂੰ ਪਾਣੀ ਵਿਚ ਖਿੱਚ ਲੈਂਦੇ ਹਨ। ਹੁਣ ਜ਼ੈਬਰਾ ਉਨ੍ਹਾਂ ਤੋਂ ਬਚਣ ਲਈ ਲੜ ਰਿਹਾ ਹੈ। ਦਰਅਸਲ ਨਦੀ ਵਿਚ ਘਾਤ ਲੱਗਾਏ ਬੈਠੇ ਮਗਰਮੱਛ ਇੱਕੋ ਸਮੇਂ ‘ਤੇ ਜ਼ੈਬਰਾ ਉੱਤੇ ਹਮਲ੍ਹਾ ਕਰ ਦਿੰਦੇ ਹਨ। ਇੱਕ ਇਸ ਦਾ ਮੂੰਹ ਫੜ ਲੈਂਦਾ ਹੈ, ਜਦੋਂ ਕਿ ਦੂਜੇ ਪਿੱਛੋਂ ਹਮਲਾ ਕਰ ਦਿੰਦੇ ਹਨ।

ਅਜਿਹੀ ਸਥਿਤੀ ਵਿੱਚ, ਜ਼ੈਬਰਾ ਲਈ ਬਚਣਾ ਲਗਭਗ ਅਸੰਭਵ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਮਗਰਮੱਛਾਂ ਨਾਲ ਲੜਦਾ ਰਿਹਾ। ਅੰਤ ਵਿੱਚ, ਜਦੋਂ ਉਸ ਨੂੰ ਮੌਕਾ ਮਿਲਿਆ, ਉਹ ਉਨ੍ਹਾਂ ਦੇ ਚੁੰਗਲ ਤੋਂ ਬਚ ਜਾਂਦਾ ਹੈ ਅਤੇ ਆਪਣੀ ਜਾਨ ਬਚਾ ਲੈਂਦਾ ਹੈ। ਇਹ ਵੀਡਿਓ ਸੰਘਰਸ਼ ਅਤੇ ਹਿੰਮਤ ਦੀ ਸ਼ਾਨਦਾਰ ਉਦਾਹਰਣ ਹੈ।

ਜ਼ੈਬਰਾ ਦੀ ਹਿੰਮਤ ਦੇਖ ਲੋਕ ਰਹਿ ਗਏ ਦੰਗ

ਇਸ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @AMAZlNGNATURE ਯੂਜ਼ਰਨੇਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ। ਇਸ 37 ਸਕਿੰਟ ਦੇ ਵੀਡਿਓ ਨੂੰ 281,000 ਤੋਂ ਵੱਧ ਵਾਰ ਦੇਖਿਆ ਗਿਆ ਹੈ, 4,000 ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ। ਵੀਡਿਓ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਵੀਡਿਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਇਹ ਹੈ ਜਿੰਦਾ ਰਹਿਣ ਦੀ ਅਸਲੀ ਇੱਛਾ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਜ਼ੈਬਰਾ ਨੇ ਦਿਖਾਇਆ ਕਿ ਆਖਰੀ ਸਾਹ ਤੱਕ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ।” ਇਸ ਦੌਰਾਨ, ਕੁਝ ਯੂਜ਼ਰ ਮਗਰਮੱਛਾਂ ਦੇ ਸਾਹਮਣੇ ਜ਼ੈਬਰਾ ਦੀ ਹਿੰਮਤ ਦੇਖ ਕੇ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ।