ਮਾਨੀਟਰ ਲਿਜਰਡ (Monitor Lizard) ਦੇ ਸਾਹਮਣੇ ਦਿਖੀ ਕੋਬਰਾ ਦੀ ਬੇਵੱਸੀ, Video ਦੇਖ ਲੋਕਾਂ ਨੇ ਮਾਰੇ ਮੱਥੇ ਤੇ ਹੱਥੇ -Viral Video

Updated On: 

22 Sep 2025 11:49 AM IST

Viral Video: ਕਈ ਵਾਰ ਸ਼ਿਕਾਰੀ ਵੀ ਉਨ੍ਹਾਂ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਹੋ ਜਾਂਦੇ ਹੈ। ਜਿਨ੍ਹਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਵੀਡੀਓ ਚ ਸੱਪ ਅਤੇ ਮਾਨੀਟਰ ਲਿਜ਼੍ਰਡ ਨੂੰ ਦੇਖੋ। ਸੱਪਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ, ਪਰ ਇੱਥੇ, ਕੋਬਰਾ ਇੰਨਾ ਬੇਵੱਸ ਅਤੇ ਬੇਸਹਾਰਾ ਦਿਖਾਈ ਦੇ ਰਿਹਾ ਹੈ ਜਿਵੇਂ ਇਹ ਇੱਕ ਚੂਹਾ ਹੋਵੇ, ਸੱਪ ਨਹੀਂ।

ਮਾਨੀਟਰ ਲਿਜਰਡ (Monitor Lizard) ਦੇ ਸਾਹਮਣੇ ਦਿਖੀ ਕੋਬਰਾ ਦੀ ਬੇਵੱਸੀ, Video ਦੇਖ ਲੋਕਾਂ ਨੇ ਮਾਰੇ ਮੱਥੇ ਤੇ ਹੱਥੇ -Viral Video

Image Credit source: X/@TheeDarkCircle

Follow Us On

ਜੰਗਲ ਵਿੱਚ ਇਕੱਲਿਆਂ ਸਿਰਫ਼ ਸ਼ੇਰ ਅਤੇ ਬਾਘ ਹੀ ਖ਼ਤਰਨਾਕ ਸ਼ਿਕਾਰੀ ਨਹੀਂ ਮੰਨੇ ਜਾਂਦੇ ਹਨ। ਸੱਪ ਅਤੇ ਮਾਨੀਟਰ ਲਿਜ਼੍ਰਡ ਵੀ ਇਨ੍ਹਾਂ ਵਿੱਚ ਸ਼ਾਮਲ ਹਨ। ਖਾਸ ਕਰਕੇ ਜਦੋਂ ਕੋਬਰਾ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਲੋਕ ਇਸ ਨੂੰ ਦੇਖ ਕੇ ਡਰ ਜਾਂਦੇ ਹਨ, ਕਿਉਂਕਿ ਇਸਦਾ ਜ਼ਹਿਰ ਇੰਨਾ ਖਤਰਨਾਕ ਹੈ ਕਿ ਜਾਨਵਰਾਂ ਨੂੰ ਵੀ ਇੱਕ ਪਲ ਵਿੱਚ ਮਾਰਿਆ ਜਾ ਸਕਦਾ ਹੈ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ, ਖ਼ਤਰਨਾਕ ਕੋਬਰਾ ਵੀ ਇੱਕ ਮਾਨੀਟਰ ਕਿਰਲੀ ਦੇ ਸਾਹਮਣੇ ਬੇਵੱਸ ਅਤੇ ਬੇਸਹਾਰਾ ਦਿਖਾਈ ਦਿੰਦਾ ਹੈ।

ਇਹ ਵੀ ਦੇਖੋ: ਜਿਨ੍ਹਾਂ ਕਾਰਨ ਵਿਗੜੇ ਸਨ ਭਾਰਤ-ਕੈਨੇਡਾ ਦੇ ਸਬੰਧ, ਹੁਣ ਉਹੀ ਰਿਸ਼ਤੇ ਸੁਧਾਰਨ ਦੀ ਕਰ ਰਹੇ ਪਹਿਲ

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਨੀਟਰ ਲਿਜ਼੍ਰਡਨੇ ਕੋਬਰਾ ਨੂੰ ਆਪਣੇ ਦੰਦਾਂ ਨਾਲ ਦਬਾਇਆ ਹੋਇਆ ਹੈ, ਜਿਸ ਕਾਰਨ ਸੱਪ ਨੂੰ ਛੁੱਟਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕੋਬਰਾ ਇਸਨੂੰ ਕੱਟਣ ਦੀ ਵੀ ਕੋਸ਼ਿਸ਼ ਕਰਦਾ ਹੈ, ਪਰ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਇਸਨੂੰ ਨੁਕਸਾਨ ਪਹੁੰਚਾਉਣ ਵਿੱਚ ਅਸਮਰੱਥ ਹੈ। ਮਾਨੀਟਰ ਲਿਜ਼੍ਰਡ ਦੀ ਪਕੜ ਇੰਨੀ ਮਜ਼ਬੂਤ ​​ਹੈ ਕਿ ਸੱਪ ਪੂਰੀ ਤਰ੍ਹਾਂ ਬੇਵੱਸ ਹੋ ਜਾਂਦਾ ਹੈ। ਅਜਿਹੇ ਦ੍ਰਿਸ਼ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਆਮ ਤੌਰ ‘ਤੇ, ਜਾਨਵਰ ਵੀ ਕੋਬਰਾ ਨੂੰ ਦੇਖ ਕੇ ਘਬਰਾ ਜਾਂਦੇ ਹਨ, ਪਰ ਇੱਥੇ ਅਜਿਹਾ ਲੱਗਦਾ ਹੈ ਕਿ ਕਿਰਲੀ ਪਹਿਲਾਂ ਹੀ ਸੱਪ ਦਾ ਸ਼ਿਕਾਰ ਕਰ ਚੁੱਕੀ ਹੈ, ਅਤੇ ਸੱਪ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਦੇਖੋ: VIDEO: ਇਨਸਾਨ ਹੀ ਨਹੀਂ, ਅਸਮਾਨੀ ਬਿਜਲੀ ਤੋਂ ਸ਼ੇਰਾਂ ਨੂੰ ਵੀ ਲੱਗਦਾ ਹੈ ਡਰ, ਯਕੀਨ ਨਾ ਹੋਵੇ ਤਾਂ ਵੇਖ ਲਵੋ ਇਹ ਵੀਡੀਓ

ਵੀਡੀਓ ਨੂੰ ਲੱਖਾਂ ਵਾਰ ਦੇਖਿਆ ਗਿਆ

ਹੈਰਾਨ ਕਰ ਦੇਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @TheeDarkCircle ਯੂਜ਼ਰ ਨੇਮ ਨਾਲ ਸ਼ੇਅਰ ਕੀਤਾ ਗਿਆ ਸੀ। ਸਿਰਫ਼ 11-ਸਕਿੰਟ ਦੇ ਵੀਡੀਓ ਨੂੰ 280,000 ਤੋਂ ਵੱਧ ਵਾਰ ਦੇਖਿਆ ਗਿਆ ਹੈ । ਇਸ ਵੀਡੀਓ ਨੂੰ ਹਾਜ਼ਰਾਂ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਵੱਖ-ਵੱਖ ਰਿਐਕਸ਼ਨਸ ਸ਼ੇਅਰ ਕੀਤੇ ਹਨ।

ਦੇਖੋ ਵੀਡੀਓ

ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਇਹ ਪਹਿਲੀ ਵਾਰ ਹੈ ਜਦੋਂ ਮੈਂ ਕੋਬਰੇ ਨੂੰ ਇੰਨਾ ਕਮਜ਼ੋਰ ਦੇਖਿਆ ਹੈ,” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, “ਭਰਾ, ਇਹ ਕਿਹੋ ਜਿਹਾ ਸੱਪ ਹੈ ਜਿਸਨੂੰ ਲਿਜ਼੍ਰਡ ਹਰਾ ਸਕਦੀ ਹੈ?” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਕੀ ਸੱਪ ਬਣੇਗਾ ਵੇ ਤੂੰ ?” ਕੁਝ ਯੂਜ਼ਰਾਂ ਨੇ ਮਾਨੀਟਰ ਲਿਜ਼੍ਰਡ ਦੀ ਤਾਕਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਜਾਨਵਰ ਸੱਚਮੁੱਚ ਇੱਕ ਸ਼ਾਨਦਾਰ ਸ਼ਿਕਾਰੀ ਹੈ।