ਮਲੇਸ਼ੀਆ ਵਿੱਚ ਸਾੜੀਆਂ ਪਾ ਕੇ ਘੁੰਮਦੀਆਂ ਵੇਖੀਆਂ ਗਈਆਂ ਚੀਨੀ ਔਰਤਾਂ, ਵੀਡੀਓ ਵਾਇਰਲ

tv9-punjabi
Published: 

09 Jul 2025 21:30 PM

Viral Video: ਇਹ ਮੁਲਾਕਾਤ ਮਲੇਸ਼ੀਆ ਦੇ ਮਸ਼ਹੂਰ ਬਾਟੂ ਗੁਫਾਵਾਂ ਵਿੱਚ ਹੋਈ, ਜਿੱਥੇ ਦੋ ਚੀਨੀ ਔਰਤਾਂ ਦੇ ਵਿਲੱਖਣ ਅੰਦਾਜ਼ ਨੂੰ ਦੇਖ ਕੇ ਭਾਰਤੀ ਯੂਟਿਊਬਰ ਵੀ ਹੈਰਾਨ ਰਹਿ ਗਿਆ। ਦੋਵਾਂ ਨੇ Traditional ਭਾਰਤੀ ਸਾੜੀਆਂ ਪਾਈਆਂ ਹੋਈਆਂ ਸਨ। ਇਹ ਵੀਡੀਓ 'ਲਿਵਿੰਗ ਡ੍ਰੀਮ ਸ਼ਾਰਟਸ' ਨਾਮ ਦੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਗਿਆ ਹੈ।

ਮਲੇਸ਼ੀਆ ਵਿੱਚ ਸਾੜੀਆਂ ਪਾ ਕੇ ਘੁੰਮਦੀਆਂ ਵੇਖੀਆਂ ਗਈਆਂ ਚੀਨੀ ਔਰਤਾਂ, ਵੀਡੀਓ ਵਾਇਰਲ
Follow Us On

ਕਲਪਨਾ ਕਰੋ ਕਿ ਤੁਸੀਂ ਵਿਦੇਸ਼ ਗਏ ਹੋ ਅਤੇ ਤੁਸੀਂ ਕਿਸੇ ਹੋਰ ਦੇਸ਼ ਦੀਆਂ ਔਰਤਾਂ ਨੂੰ ਸਾੜੀਆਂ ਵਿੱਚ ਦੇਖਦੇ ਹੋ, ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੋਵੇਗੀ? ਜ਼ਾਹੀਰ ਹੈ ਇਹ ਦੇਖਣਾ ਸੱਚਮੁੱਚ ਚੰਗਾ ਲੱਗੇਗਾ ਕਿ ਦੂਜੇ ਦੇਸ਼ਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਇੰਨੀ ਸੁੰਦਰਤਾ ਨਾਲ ਅਪਣਾਇਆ ਜਾ ਰਿਹਾ ਹੈ। ਇੱਕ ਭਾਰਤੀ ਵਲੌਗਰ ਦਾ ਮਲੇਸ਼ੀਆ ਵਿੱਚ ਵੀ ਅਜਿਹਾ ਹੀ ਅਨੁਭਵ ਹੋਇਆ। ਜਿੱਥੇ ਉਹ ਦੋ ਚੀਨੀ ਮਹਿਲਾ ਸੈਲਾਨੀਆਂ ਨੂੰ ਮਿਲਿਆ ਜੋ ਰਵਾਇਤੀ ਭਾਰਤੀ ਸਾੜੀਆਂ ਪਹਿਨੀਆਂ ਹੋਈਆਂ ਸਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਮੁਲਾਕਾਤ ਮਲੇਸ਼ੀਆ ਦੀਆਂ ਮਸ਼ਹੂਰ ਬਾਟੂ ਗੁਫਾਵਾਂ ਵਿੱਚ ਹੋਈ, ਜਿੱਥੇ ਭਾਰਤੀ ਵਲੌਗਰ ਵੀ ਚੀਨੀ ਔਰਤਾਂ ਦੇ ਵਿਲੱਖਣ ਅੰਦਾਜ਼ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਵੀਡੀਓ ‘ਲਿਵਿੰਗ ਡ੍ਰੀਮ ਸ਼ਾਰਟਸ’ ਨਾਮਕ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਵਲੌਗਰ ਕਹਿੰਦਾ ਹੈ – ਇਹ ਦੇਖੋ ਚੀਨੀ ਲੋਕ ਸਾੜੀਆਂ ਪਾ ਕੇ ਆਏ ਹਨ। ਇਸ ਤੋਂ ਬਾਅਦ, ਉਹ ਔਰਤਾਂ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਕਹਿੰਦਾ ਹੈ, ਇਹ ਬਹੁਤ ਵਧੀਆ ਲੱਗ ਰਿਹਾ ਹੈ। ਇਸ ‘ਤੇ, ਔਰਤਾਂ ਮੁਸਕਰਾਉਂਦੇ ਹੋਏ ਅਤੇ ਸਿਰ ਹਿਲਾ ਕੇ ਯੂਟਿਊਬਰ ਦੀ ਪ੍ਰਸ਼ੰਸਾ ਦਾ ਜਵਾਬ ਦਿੰਦੀਆਂ ਹਨ।

ਵੀਡੀਓ ਵਿੱਚ, ਯੂਟਿਊਬਰ ਨੂੰ ਦੋਵੇਂ ਚੀਨੀ ਔਰਤਾਂ ਨਾਲ ਖੁਸ਼ੀ ਨਾਲ ਤਸਵੀਰਾਂ ਖਿਚਵਾਉਂਦੇ ਦੇਖਿਆ ਜਾ ਸਕਦਾ ਹੈ। ਇੱਕ ਔਰਤ ਨੇ ਇੱਕ ਸੁੰਦਰ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ, ਜਦੋਂ ਕਿ ਦੂਜੀ ਨੇ ਲਾਲ-ਗੁਲਾਬੀ ਸਾੜੀ ਪਾਈ ਹੋਈ ਹੈ। ਇੰਨਾ ਹੀ ਨਹੀਂ, ਦੋਵਾਂ ਨੇ ਮੈਚਿੰਗ ਗਹਿਣੇ ਅਤੇ ਬੈਗ ਵੀ ਪਹਿਨੇ ਹੋਏ ਸਨ, ਜੋ ਉਨ੍ਹਾਂ ਦੇ ਲੁੱਕ ਨੂੰ ਹੋਰ ਵੀ ਵਧਾ ਰਹੇ ਸਨ।

ਇਹ ਵੀ ਪੜ੍ਹੋ- ਗੈਂਡਿਆਂ ਦੀ ਟੋਲੀ ਨੇ ਜੰਗਲ ਦੇ ਰਾਜਾ-ਰਾਣੀ ਨੂੰ ਇੰਝ ਦਿਖਾਇਆ ਬਾਹਰ ਦਾ ਰਾਸਤਾ, ਵਾਇਰਲ ਹੋ ਰਹੀ VIDEO

ਇਸ ਤੋਂ ਬਾਅਦ, ਯੂਟਿਊਬਰ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਚੀਨ ਤੋਂ ਮਲੇਸ਼ੀਆ ਯਾਤਰਾ ਲਈ ਆਈਆਂ ਸਨ। ਵੀਡੀਓ ਦੇ ਅੰਤ ਵਿੱਚ, ਯੂਟਿਊਬਰ ਵੀ ਉਨ੍ਹਾਂ ਨਾਲ ਸ਼ਾਮਲ ਹੋ ਜਾਂਦਾ ਹੈ, ਅਤੇ ਫਿਰ ਉਹ ਤਿੰਨੋਂ ਇਕੱਠੇ ਕਈ ਤਸਵੀਰਾਂ ਖਿੱਚਵਾਉਂਦੇ ਹਨ।