‘ਜ਼ੀਰੋ ਫਿਗਰ’ ਪਾਉਣ ਲਈ ਕੁੜੀ ਦੀ ਇੰਨੀ ਖ਼ਤਰਨਾਕ ਡਾਈਟ, ਮੌਤ ਤੋਂ ਵਾਲ-ਵਾਲ ਬਚੀ!
Zero Figure Diet Viral: ਕਹਾਣੀ ਚੀਨ ਦੀ ਇੱਕ ਟੀਨੇਜਰ ਦੀ ਹੈ, ਜਿਸ ਨੇ ਆਪਣੇ ਜਨਮਦਿਨ ਦੀ ਡਰੈੱਸ 'ਚ ਫਿੱਟ ਹੋਣ ਲਈ ਇੰਨੀ ਖ਼ਤਰਨਾਕ ਡਾਈਟ ਅਪਣਾਈ ਕਿ ਉਹ ਸਿੱਧੀ ਹਸਪਤਾਲ ਪਹੁੰਚ ਗਈ। ਜਾਂਚ 'ਚ ਪਤਾ ਲੱਗਾ ਕਿ ਉਸ ਦੇ ਸਰੀਰ 'ਚ ਪੋਟਾਸ਼ੀਅਮ ਦੀ ਮਾਤਰਾ ਇੰਨੀ ਘੱਟ ਗਈ ਸੀ ਕਿ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਜ਼ੀਰੋ ਫਿਗਰ ਡਾਈਟ ਕੁੜੀ ਨੂੰ ਪਈ ਭਾਰੀ (Image Credit source: Unsplash)
‘ਪਰਫੈਕਟ ਫਿਗਰ’ ਪਾਉਣ ਦਾ ਭੂਤ ਅੱਜ ਦੇ ਨੌਜਵਾਨਾਂ ਦੇ ਮਨਾਂ ‘ਤੇ ਕਿਵੇਂ ਹਾਵੀ ਹੈ, ਇਸ ਦੀ ਇੱਕ ਜ਼ਿੰਦਾ ਤੇ ਭਿਆਨਕ ਉਦਾਹਰਣ ਚੀਨ ਤੋਂ ਸਾਹਮਣੇ ਆਈ ਹੈ। ਜਿੱਥੇ ਹੁਨਾਨ ਪ੍ਰਾਂਤ ਦੀ ਇੱਕ 16 ਸਾਲਾ ਲੜਕੀ ਮੇਈ ਨੇ ‘ਜ਼ੀਰੋ ਫਿਗਰ’ ਪਾਉਣ ਲਈ ਇੰਨੀ ਖ਼ਤਰਨਾਕ ਡਾਈਟਿੰਗ ਕੀਤੀ, ਜਿਸ ਦੀ ਕੀਮਤ ਇਹ ਸੀ ਕਿ ਉਸ ਦੀ ਜਾਨ ‘ਤੇ ਬਣ ਆਈ ਹੈ। ਮੇਈ ਮੌਤ ਤੋਂ ਵਾਲ-ਵਾਲ ਬਚ ਗਈ। ਉਸ ਦੀ ਹਾਲਤ ਇੰਨੀ ਵਿਗੜ ਗਈ ਕਿ ਉਸ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਮੇਈ ਨੇ ਆਪਣੇ ਜਨਮਦਿਨ ‘ਤੇ ‘ਸਾਈਜ਼ ਜ਼ੀਰੋ’ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੇ ਦੋ ਹਫ਼ਤਿਆਂ ਤੱਕ ਸਿਰਫ਼ ਉਬਲੀਆਂ ਸਬਜ਼ੀਆਂ ਖਾਧੀਆਂ। ਪਹਿਲਾਂ ਤਾਂ ਉਸ ਨੂੰ ਲੱਗਾ ਕਿ ਉਹ ਸਹੀ ਰਸਤੇ ‘ਤੇ ਹੈ, ਪਰ ਕੁਝ ਦਿਨਾਂ ‘ਚ ਉਸਦੇ ਸਰੀਰ ਨੇ ਹਾਰ ਮੰਨ ਲਈ। ਇੱਕ ਦਿਨ ਮੇਈ ਨੂੰ ਅਚਾਨਕ ਸਾਹ ਲੈਣ ‘ਚ ਗੰਭੀਰ ਸਮੱਸਿਆ ਆਈ ਤੇ ਉਹ ਬੇਹੋਸ਼ ਹੋ ਗਈ।
ਮੌਤ ਨਾਲ 12 ਘੰਟੇ ਦੀ ਲੜਾਈ!
ਮੇਈ ਨੂੰ ਬੇਹੋਸ਼ੀ ਦੀ ਹਾਲਤ ‘ਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ 12 ਘੰਟੇ ਲਗਾਤਾਰ ਜੰਗ ਲੜੀ। ਜਾਂਚ ਤੋਂ ਪਤਾ ਲੱਗਾ ਕਿ ਮੇਈ ਦੇ ਸਰੀਰ ‘ਚ ਪੋਟਾਸ਼ੀਅਮ ਦੀ ਮਾਤਰਾ ਇੰਨੀ ਘੱਟ ਗਈ ਸੀ ਕਿ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਪੋਟਾਸ਼ੀਅਮ ਦੀ ਕਮੀ ਇੰਨੀ ਖ਼ਤਰਨਾਕ ਹੋ ਸਕਦੀ ਹੈ ਕਿ ਇਹ ਦਿਲ ਦਾ ਦੌਰਾ ਵੀ ਪਾ ਸਕਦੀ ਹੈ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
‘ਸਲਾਹ ਤੋਂ ਬਿਨਾਂ ਡਾਈਟਿੰਗ ਨਹੀਂ’
ਡਾਕਟਰਾਂ ਨੇ ਮੇਈ ਦੀ ਜਾਨ ਬਚਾ ਲਈ ਹੈ ਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਵਾਪਸ ਆ ਗਈ ਹੈ। ਇਸ ਡਰਾਉਣੇ ਤਜਰਬੇ ਤੋਂ ਬਾਅਦ, ਉਸ ਨੇ ਕਿਹਾ ਕਿ ਉਹ ਹੁਣ ਮਾਹਰ ਸਲਾਹ ਤੋਂ ਬਿਨਾਂ ਡਾਈਟਿੰਗ ਨਹੀਂ ਕਰੇਗੀ ਤੇ ਆਪਣੀ ਸਿਹਤ ਨੂੰ ਪਹਿਲੀ ਤਰਜੀਹ ਦੇਵੇਗੀ।
