Viral: ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ ‘ਜੋੜੇ-ਜੋੜੇ ਫਲਵਾ’ ਗੀਤ ਦਾ ਨਵਾਂ ਵਰਜ਼ਨ, ਲੋਕਾਂ ਦਾ ਜਿੱਤ ਲਿਆ ਦਿਲ, ਦੇਖੋ ਵੀਡੀਓ
Viral Video: ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਆਪਣਾ ਟੈਲੇਂਟ ਲੋਕਾਂ ਨਾਲ ਸ਼ੇਅਰ ਕਰਨਾ ਕਾਫੀ ਅਸਾਨ ਹੈ। ਲੋਕ ਤੁਹਾਡੇ ਟੈਲੇਂਟ ਨੂੰ ਦੇਖਦੇ ਹਨ ਅਤੇ ਉਸ ਦੀ ਤਾਰੀਫ ਵੀ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਾਟ 'ਤੇ ਬੈਠ ਕੇ ਇਕ ਗਰੁੱਪ ਨੇ ਆਪਣੇ ਹੀ ਅੰਦਾਜ਼ 'ਚ 'ਜੋੜੇ-ਜੋੜੇ ਫਲਵਾ' ਗੀਤ ਗਾਇਆ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਦੇਖਣ ਅਤੇ ਸੁਣਨ ਤੋਂ ਬਾਅਦ ਤੁਹਾਨੂੰ ਗੀਤ ਦਾ ਨਵਾਂ ਵਰਜ਼ਨ ਵੀ ਪਸੰਦ ਆਵੇਗਾ।
ਦੀਵਾਲੀ ਦੇ ਤਿਉਹਾਰ ਦੀ ਸਮਾਪਤੀ ਤੋਂ ਬਾਅਦ, ਬਿਹਾਰ ਅਤੇ ਯੂਪੀ ਦੇ ਲੋਕ ਛਠ ਦੇ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਕਰਨ ਲੱਗਦੇ ਹਨ। ਛਠ ਪੂਜਾ ਪੂਰੀ ਤਰ੍ਹਾਂ ਭਗਵਾਨ ਸੂਰਜ ਦੇਵ ਅਤੇ ਛੱਠੀ ਮਈਆ ਨੂੰ ਸਮਰਪਿਤ ਹੁੰਦਾ ਹੈ। ਫਿਲਹਾਲ ਸੋਸ਼ਲ ਮੀਡੀਆ ‘ਤੇ ਛੱਠ ਦੇ ਤਿਉਹਾਰ ਨਾਲ ਜੁੜੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਕੋਈ ਇਸ ਤਿਉਹਾਰ ਦੀ ਮਹੱਤਤਾ ਦੱਸ ਰਿਹਾ ਹੈ ਤਾਂ ਕੋਈ ਵੀਡੀਓ ‘ਚ ਲੋਕਾਂ ਦੇ ਅੰਦਰ ਦੀ ਬੇਸਬਰੀ ਨੂੰ ਦਿਖਾਈਆ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀਹਾ ਹੈ, ਜਿਸ ‘ਚ ਕੁਝ ਲੋਕ ਘਾਟ ‘ਤੇ ਬੈਠ ਕੇ ਆਪਣੇ ਅੰਦਾਜ਼ ‘ਚ ਛਠ ਤਿਉਹਾਰ ਦਾ ਮਸ਼ਹੂਰ ਗੀਤ ਗਾਉਂਦੇ ਨਜ਼ਰ ਆ ਰਹੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਗਰੂਪ ਘਾਟ ‘ਤੇ ਬੈਠਾ ਹੈ। ਇਕ ਵਿਅਕਤੀ ਦੇ ਹੱਥ ਵਿੱਚ ਗਿਟਾਰ ਨਜ਼ਰ ਆ ਰਿਹਾ ਹੈ। ਫਿਰ ਵੀਡੀਓ ਰਿਕਾਰਡ ਕਰਨ ਵਾਲਾ ਵਿਅਕਤੀ ਉਨ੍ਹਾਂ ਕੋਲ ਜਾਂਦਾ ਹੈ ਅਤੇ ਪੁੱਛਦਾ ਹੈ, ‘ਕੀ ਤੁਸੀਂ ਲੋਕ ਛਠ ਪੂਜਾ ਦਾ ਗੀਤ ਗਾ ਰਹੇ ਹੋ?’ ਹਾਂ ਵਿੱਚ ਜਵਾਬ ਸੁਣ ਕੇ ਉਹ ਉਨ੍ਹਾਂ ਨੂੰ ਇਕ ਵਾਰ ਫਿਰ ਗਾਉਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਗਰੁੱਪ ‘ਜੋੜੇ-ਜੋੜੇ ਫਲਵਾ’ ਗੀਤ ਨੂੰ ਆਪਣੇ ਨਵੇਂ ਅੰਦਾਜ਼ ‘ਚ ਗਾਉਣ ਲੱਗਦੇ ਹਨ। ਦੋ ਮੁੰਡੇ ਅਤੇ ਇਕ ਕੁੜੀ ਗੀਤ ਗਾਉਂਦੇ ਹਨ, ਜਦੋਂ ਕਿ ਉੱਥੇ ਖੜ੍ਹਾ ਇਕ ਵਿਅਕਤੀ ਗਿਟਾਰ ਵਜਾਉਂਦਾ ਦਿਖਦਾ ਹੈ ਅਤੇ ਇਕ ਮੁੰਡਾ ਬਾਂਸੂਰੀ ਵਜਾਉਂਦਾ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ- ਟਰੇਨ ਚ ਸ਼ਖਸ ਨੇ ਬੁੰਨ੍ਹਿਆ ਮੰਜਾ, ਵੀਡੀਓ ਦੇਖ ਹੈਰਾਨ ਹੋਏ ਲੋਕ, VIRAL
ਇਹ ਵੀ ਪੜ੍ਹੋ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ, ਉਹ ਇੰਸਟਾਗ੍ਰਾਮ ‘ਤੇ aniketmusic__ ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 17 ਲੱਖ 75 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਛਠ ਗੀਤ ਨਹੀਂ ਹੈ, ਸਗੋਂ ਇਕ ਇਮੋਸ਼ਨ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕੋਈ ਗੀਤ ਨਹੀਂ ਹੈ, ਇਹ ਸਾਡੀਆਂ ਭਾਵਨਾਵਾਂ ਹਨ ਅਤੇ ਤੁਸੀਂ ਬਹੁਤ ਵਧੀਆ ਗਾਇਆ ਹੈ। ਤੀਜੇ ਯੂਜ਼ਰ ਨੇ ਲਿਖਿਆ- ਜੈ ਛੱਠੀ ਮਈਆ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਇਕ ਇਮੋਸ਼ਨ ਹੈ।