Camel in Car: ਕਾਰ ਦੀ ਡਿੱਕੀ 'ਚ ਊਠ ਨੂੰ ਕੀਤਾ Kidnap, Video ਵੀਡੀਓ ਦੇਖ ਲੋਕਾਂ ਨੇ ਪੁੱਛਿਆ- ਹਬੀਬੀ, ਇਹ ਕਿਵੇਂ ਕੀਤਾ? | Camel kidnapped in the trunk of the car video went viral know full news in Punjabi Punjabi news - TV9 Punjabi

Camel in Car: ਕਾਰ ਦੀ ਡਿੱਕੀ ‘ਚ ਊਠ ਨੂੰ ਕੀਤਾ Kidnap, Video ਵੀਡੀਓ ਦੇਖ ਲੋਕਾਂ ਨੇ ਪੁੱਛਿਆ- ਹਬੀਬੀ, ਇਹ ਕਿਵੇਂ ਕੀਤਾ?

Updated On: 

27 Mar 2024 11:17 AM

Viral Video: ਤੁਸੀਂ ਊਠ ਦੀ ਸਵਾਰੀ ਜ਼ਰੂਰ ਕੀਤੀ ਹੋਵੇਗੀ ਪਰ ਕਦੇ ਇਹ ਸੁਣਿਆ ਜਾਂ ਦੇਖਿਆ ਹੈ ਕਿ ਊਠ ਕਿਸੇ ਦੀ ਸਵਾਰੀ ਕਰ ਰਿਹਾ ਹੋਵੇ? ਕੀ ਤੁਸੀਂ ਕਦੇ ਊਠ ਨੂੰ ਕਾਰ ਦੀ ਡਿੱਕੀ ਵਿੱਚ ਸਵਾਰੀ ਕਰਦੇ ਦੇਖਿਆ ਹੈ? ਨਹੀਂ, ਤੁਸੀਂ ਸ਼ਾਇਦ ਹੀ ਅਜਿਹਾ ਨਜ਼ਾਰਾ ਦੇਖਿਆ ਹੋਵੇਗਾ। ਵਾਇਰਲ ਵੀਡੀਓ 'ਚ ਊਠ ਨੂੰ ਕਾਰ ਦੀ ਡਿੱਕੀ ਦੇਖਿਆ ਗਿਆ। ਇਹ ਵੀਡੀਓ ਖੂਬ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ।

Camel in Car: ਕਾਰ ਦੀ ਡਿੱਕੀ ਚ ਊਠ ਨੂੰ ਕੀਤਾ Kidnap, Video ਵੀਡੀਓ ਦੇਖ ਲੋਕਾਂ ਨੇ ਪੁੱਛਿਆ- ਹਬੀਬੀ, ਇਹ ਕਿਵੇਂ ਕੀਤਾ?

ਕਾਰ ਦੀ ਡਿੱਕੀ 'ਚ ਊਠ ਨੂੰ ਕੀਤਾ Kidnap, ਵੀਡੀਓ ਵਾਇਰਲ

Follow Us On

ਜਾਨਵਰਾਂ ਨਾਲ ਜੁੜੇ ਕਈ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ‘ਚੋਂ ਕੁਝ ਵੀਡੀਓ ਇਮੋਸ਼ਨਲ ਕਰ ਦਿੰਦੇ ਹਨ ਅਤੇ ਕੁਝ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਊਠ ਨੂੰ ਕਾਰ ਵਿੱਚ ਲੱਦਿਆ ਦੇਖਿਆ ਜਾ ਸਕਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਰੇਗਿਸਤਾਨ ਵਿਚ ਰਹਿਣ ਵਾਲੇ ਊਠਾਂ ਨੂੰ ਕਾਰ ਵਿਚ ਬਿਠਾ ਕੇ ਸੜਕਾਂ ‘ਤੇ ਲਿਜਾਇਆ ਜਾਵੇਗਾ? ਸ਼ਾਇਦ ਹੀ ਤੁਸੀਂ ਕਦੇ ਸੋਚਿਆ ਹੋਵੇਗਾ।

ਹਾਲ ਹੀ ‘ਚ ਵਾਇਰਲ ਹੋ ਰਹੀ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਊਠ ਨੂੰ ਕਾਰ ਦੀ ਡਿੱਕੀ ਵਿੱਚ ਬੰਦ ਕਰਕੇ ਕਿਤੇ ਲਿਜਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਊਠ ਨੂੰ ਕਾਰ ਦੀ ਡਿੱਕੀ ਵਿਚ ਪਾ ਕੇ ਕਿਸੇ ਤਰ੍ਹਾਂ ਰੱਸੀ ਨਾਲ ਬੰਨ੍ਹਿਆ ਗਿਆ ਹੈ ਤਾਂ ਕਿ ਇਹ ਡਿੱਗ ਨਾ ਜਾਵੇ. ਕਾਰ ਦੀ ਡਿੱਕੀ ਪੂਰੀ ਤਰ੍ਹਾਂ ਬੰਦ ਨਹੀਂ ਹੈ ਅਤੇ ਊਠ ਦਾ ਮੂੰਹ ਡਿੱਕੀ ਤੋਂ ਬਾਹਰ ਨਿਕਲ ਰਿਹਾ ਹੈ। ਵੀਡੀਓ ‘ਤੇ ਆਏ ਲੋਕਾਂ ਦੇ ਕਮੈਂਟਸ ਮੁਤਾਬਕ ਇਹ ਸੀਨ ਸਾਊਦੀ ਅਰਬ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਬਾਈਕ ਸਵਾਰ ਤੇ ਅਚਾਨਕ ਡਿੱਗੀ ਛੱਤ, ਵੀਡੀਓ ਵਾਇਰਲ ਵੇਖ ਕੇ ਹਰ ਕੋਈ ਹੈਰਾਨ

ਊਠ ਨੂੰ ਕੀਤਾ ਗਿਆ ਅਗਵਾ?

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਤੌਫੀਕ ਅਹਿਮਦ ਨਾਂ ਦੇ ਯੂਜ਼ਰ ਨੇ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ ਹੈ- ਹਬੀਬੀ, ਇੱਥੇ ਕੁਝ ਵੀ ਸੰਭਵ ਹੈ। ਵੀਡੀਓ ਨੂੰ ਲਿਖਣ ਤੱਕ ਕਰੋੜਾਂ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 14 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਵੀਡੀਓ ‘ਤੇ ਕਈ ਲੋਕਾਂ ਨੇ ਕਮੈਂਟ ਕੀਤੇ ਹਨ। ਬਹੁਤੇ ਲੋਕਾਂ ਦਾ ਇਹ ਵੀ ਸਵਾਲ ਹੈ ਕਿ ਇਹ ਕਿਵੇਂ ਹੋਇਆ? ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਕੀ ਸਮਾਂ ਆ ਗਿਆ ਹੈ, ਪਹਿਲਾਂ ਊਠ ਗੱਡੀ ਹੋਇਆ ਕਰਦੀ ਸੀ, ਅੱਜ ਗੱਡੀ ਵਿੱਚ ਊਠ ਹੈ। ਇੱਕ ਹੋਰ ਨੇ ਲਿਖਿਆ- ਹਬੀਬੀ, ਊਠ ਕਾਰ ਦੇ ਅੰਦਰ ਹੁੰਦਾ ਅਤੇ ਅਸੀਂ ਕਾਰ ਦੇ ਬਾਹਰ ਹੁੰਦੇ। ਤੀਜੇ ਨੇ ਲਿਖਿਆ- ਭਰਾ ਨੇ ਊਠ ਨੂੰ ਹੀ ਅਗਵਾ ਕਰ ਲਿਆ।

Exit mobile version