Burj Khalifa ਦੇ ਟੌਪ ਫਲੋਰ ਤੋਂ ਹੇਠਾਂ ਦਾ ਨਜ਼ਾਰਾ,ਦਿਖਾਈ ਦਿੰਦਾ ਹੈ ਕਾਫੀ ਖੂਬਸੂਰਤ, VIDEO ਦੇਖ ਕੇ ਹੋ ਜਾਓਗੇ ਹੈਰਾਨ

Published: 

08 Aug 2024 13:45 PM IST

Burj Khalifa Video Goes Viral: ਬੁਰਜ ਖਲੀਫਾ ਦੀ ਉਪਰਲੀ ਮੰਜ਼ਿਲ ਤੋਂ ਹੇਠਾਂ ਦੇਖਣਾ ਰੂਹ ਕੰਬਾਉਣ ਵਾਲਾ ਐਕਸਪੀਰੀਐਂਸ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਰਹਿਣ ਵਾਲੇ ਮੁਹੰਮਦ ਆਕੀਬ ਨੇ ਇੰਸਟਾਗ੍ਰਾਮ @mdakib8879 'ਤੇ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਅਦਭੁਤ ਨਜ਼ਾਰਾ ਦਿਖਾਇਆ ਗਿਆ ਹੈ।

Burj Khalifa ਦੇ ਟੌਪ ਫਲੋਰ ਤੋਂ ਹੇਠਾਂ ਦਾ ਨਜ਼ਾਰਾ,ਦਿਖਾਈ ਦਿੰਦਾ ਹੈ ਕਾਫੀ ਖੂਬਸੂਰਤ, VIDEO ਦੇਖ ਕੇ ਹੋ ਜਾਓਗੇ ਹੈਰਾਨ

ਬੁਰਜ ਖਲੀਫਾ, ਦੁਨੀਆ ਦੀ ਸਭ ਤੋਂ ਉੱਚੀ ਇਮਾਰਤ Image Credit source: Getty Images

Follow Us On

Burj Khalifa ਨਾ ਸਿਰਫ ਦੁਬਈ ਦੀ ਸ਼ਾਨ ਹੈ, ਸਗੋਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਵੀ ਹੈ। ਇਸਦੀ ਉਪਰਲੀ ਮੰਜ਼ਿਲ ‘ਤੇ ਜਾਣਾ ਅਤੇ ਉੱਥੋਂ ਦੇ ਅਦਭੁਤ ਦ੍ਰਿਸ਼ਾਂ ਦਾ ਅਨੰਦ ਲੈਣਾ ਕਮਜ਼ੋਰ ਦਿਲ ਵਾਲਿਆਂ ਦੇ ਬੱਸ ਦੀ ਗੱਲ ਨਹੀਂ ਹੈ। ਇਹ ਇਮਾਰਤ 828 ਮੀਟਰ (2,716.5 ਫੁੱਟ) ਉੱਚੀ ਹੈ, ਜੋ ਇਸਨੂੰ ਹੋਰ ਸਾਰੀਆਂ ਇਮਾਰਤਾਂ ਤੋਂ ਵੱਖਰੀ ਬਣਾਉਂਦੀ ਹੈ। ਇਸ ਦੀ ਉਪਰਲੀ ਮੰਜ਼ਿਲ ਦੀ ਬਾਲਕੋਨੀ ਤੋਂ ਦੇਖਿਆ ਜਾਵੇ ਤਾਂ ਦੁਬਈ ਸ਼ਹਿਰ ਦੇ ਉੱਪਰ ਬੱਦਲਾਂ ਅਤੇ ਛੋਟੀਆਂ-ਛੋਟੀਆਂ ਇਮਾਰਤਾਂ ਦਾ ਵਿਸਤਾਰ ਨਜ਼ਰ ਆਉਂਦਾ ਹੈ, ਜੋ ਕਿ ਸੱਚਮੁੱਚ ਇਕ ਰੋਮਾਂਚਕ ਨਜ਼ਾਰਾ ਹੈ।

ਬੁਰਜ ਖਲੀਫਾ ਦੀ ਉਪਰਲੀ ਮੰਜ਼ਿਲ ਤੋਂ ਹੇਠਾਂ ਦੇਖਣਾ ਰੂਹ ਕੰਬਾਉਣ ਵਾਲਾ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਰਹਿਣ ਵਾਲੇ ਮੁਹੰਮਦ ਆਕੀਬ ਨੇ ਇੰਸਟਾਗ੍ਰਾਮ @mdakib8879 ‘ਤੇ ਅਜਿਹਾ ਹੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਅਦਭੁਤ ਨਜ਼ਾਰਾ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ- ਹਾਈ ਸਪੀਡ ਰਾਈਡਿੰਗ ਦੌਰਾਨ ਕੁੜੀ ਨਾਲ ਹੋਇਆ ਹਾਦਸਾ, ਭਿਆਨਕ ਐਕਸੀਡੈਂਟ ਦੇਖ ਕੰਬ ਜਾਓਗੇ ਤੁਸੀਂ

ਇਹ ਵੀਡੀਓ ਬਾਲਕੋਨੀ ਦਾ ਦਰਵਾਜ਼ਾ ਖੋਲ੍ਹਣ ਵਾਲੇ ਵਿਅਕਤੀ ਨਾਲ ਸ਼ੁਰੂ ਹੁੰਦੀ ਹੈ, ਇਸ ਤੋਂ ਬਾਅਦ ਦਾ ਨਜ਼ਾਰਾ ਦੇਖਣ ਯੋਗ ਹੈ। ਵੀਡੀਓ ਵਿੱਚ ਦੁਬਈ ਸ਼ਹਿਰ ਅਤੇ ਕੁਝ ਛੋਟੀਆਂ ਇਮਾਰਤਾਂ ਵਿੱਚ ਫੈਲੇ ਬੱਦਲਾਂ ਦਾ ਵਿਸਤਾਰ ਦਿਖਾਇਆ ਗਿਆ ਹੈ। ਕੁਝ ਹੀ ਸਕਿੰਟਾਂ ਦੀ ਇਸ ਕਲਿੱਪ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਹ ਵੀਡੀਓ ਇੰਨਾ ਜ਼ਬਰਦਸਤ ਹੈ ਕਿ ਹੁਣ ਤੱਕ ਇਸ ਨੂੰ 35 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 1.5 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ।

ਬੁਰਜ ਖਲੀਫਾ ਦਾ ਨਿਰਮਾਣ 2004 ਵਿੱਚ ਸ਼ੁਰੂ ਹੋਇਆ ਸੀ ਅਤੇ 2009 ਵਿੱਚ ਪੂਰਾ ਹੋਇਆ ਸੀ, ਜਦੋਂ ਕਿ ਇਸਨੂੰ 2010 ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਇਸ ਇਮਾਰਤ ਦਾ ਨਾਂ ਸੰਯੁਕਤ ਅਰਬ ਅਮੀਰਾਤ ਦੇ ਦੂਜੇ ਰਾਸ਼ਟਰਪਤੀ ਸ਼ੇਖ ਖਲੀਫਾ ਦੇ ਨਾਂ ‘ਤੇ ਰੱਖਿਆ ਗਿਆ ਹੈ। ਬੁਰਜ ਖਲੀਫਾ ਦੀ ਉਪਰਲੀ ਮੰਜ਼ਿਲ ਤੋਂ ਨਜ਼ਾਰਾ ਜ਼ਿੰਦਗੀ ਵਿੱਚ ਇੱਕ ਵਾਰ ਦੇਖਣ ਯੋਗ ਹੈ।