Viral: ਸਾਂਡ ਨੇ ਔਰਤ ‘ਤੇ ਕੀਤਾ ਅਟੈਕ, ਸਿੰਗਾਂ ‘ਚ ਅੜ ਗਏ ਵਾਲ, ਦੇਖੋ ਖ਼ਤਰਨਾਕ VIDEO
Bull attack Woman Viral Video: ਤੁਸੀਂ ਅਕਸਰ ਸਾਂਡ ਦੇ ਕਈ ਵੀਡੀਓਜ਼ ਦੇਖੇ ਹੋਣਗੇ। ਜਿਨ੍ਹਾਂ ਵਿੱਚ ਸਾਂਡ ਲੋਕਾਂ 'ਤੇ ਬੁਰੀ ਤਰ੍ਹਾਂ ਹਮਲਾ ਕਰਦਾ ਨਜ਼ਰ ਆਉਂਦਾ ਹੈ। ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋਂਗੇ ਕਿ ਇਕ ਔਰਤ ਨੇ ਸਾਂਡ ਨੂੰ ਕਰੀਬ 30 ਸੈਕਿੰਡ ਤੱਕ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਨੀਲੇ ਰੰਗ ਦੀ ਟੀ-ਸ਼ਰਟ ਪਹਿਨਣ ਵਾਲਾ ਵਿਅਕਤੀ ਹੀਰੋ ਵਾਂਗ ਐਂਟਰੀ ਲੈਂਦਾ ਹੈ ਅਤੇ ਫਿਰ ਸਾਂਡ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਲੋਕਾਂ ਨੇ ਔਰਤ ਨੂੰ ਉਥੋਂ ਬਚਾ ਲੈਂਦੇ ਹਨ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਔਰਤ ਅਵਾਰਾ ਸਾਂਡ ਦੇ ਹਮਲੇ ਦਾ ਸ਼ਿਕਾਰ ਹੁੰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ, ਅਗਲੇ ਹੀ ਪਲ ਆਂਟੀ ਸਾਂਡ ਨੂੰ ਸਬਕ ਵੀ ਸਿਖਾਉਂਦੀ ਹੈ। ਸਾਂਡ ਇਹ ਵੀ ਸੋਚ ਰਿਹਾ ਹੋਵੇਗਾ ਕਿ ਉਸਨੇ ਕਿਸ ਔਰਤ ਨਾਲ ਪੰਗਾ ਲਿਆ ਹੈ। ਔਰਤ ਦੀ ਬਹਾਦਰੀ ਨੂੰ ਦੇਖ ਕੇ ਲੋਕ ਉਸ ਦੇ ਗੁਣਗਾਨ ਕਰ ਰਹੇ ਹਨ। ਇਹ ਘਟਨਾ ਦਿੱਲੀ ਦੇ ਅਯਾ ਵਿਹਾਰ ਦੀ ਹੈ।
ਵਾਇਰਲ ਹੋ ਰਹੀ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਅਵਾਰਾ ਸਾਂਡ ਨੇ ਗਲੀ ਵਿੱਚ ਪੈਦਲ ਜਾ ਰਹੀ ਇੱਕ ਬਜ਼ੁਰਗ ਔਰਤ ਉੱਤੇ ਅਚਾਨਕ ਹਮਲਾ ਕਰ ਦਿੱਤਾ। ਅੱਗੇ ਤੁਸੀਂ ਦੇਖੋਗੇ ਕਿ ਔਰਤ ਜ਼ਮੀਨ ‘ਤੇ ਡਿੱਗਦੀ ਹੈ, ਪਰ ਹਾਰ ਨਹੀਂ ਮੰਨਦੀ। ਇਸ ਤੋਂ ਬਾਅਦ, ਉਹ ਦਲੇਰੀ ਨਾਲ ਸਾਂਡ ਦੇ ਸਿੰਗਾਂ ਨੂੰ ਫੜਦੀ ਹੈ ਅਤੇ ਦਲੇਰੀ ਨਾਲ ਉਸ ਦਾ ਸਾਹਮਣਾ ਕਰਦੀ ਹੈ ਜਦੋਂ ਤੱਕ ਲੋਕ ਮਦਦ ਲਈ ਨਹੀਂ ਪਹੁੰਚਦੇ।
🚨हादसों का शहर!
देश की राजधानी दिल्ली!राष्ट्रीय राजधानी दिल्ली में 🐂आवारा मवेशी के कारण एक और दुर्घटना हुई। समस्या विकराल होने के बाद भी समाधान इसलिए नहीं हो पा रहा है, क्योंकि निगम के स्थानीय अधिकारियों से लेकर पुलिस और प्रशासन की मिलीभगत से रिहायशी क्षेत्रों में https://t.co/ycdxZF6C3H pic.twitter.com/doshDdBoar
— Delhi Complaint (@DelhiComplaint) November 5, 2024
ਇਹ ਵੀ ਪੜ੍ਹੋ
ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਔਰਤ ਨੇ ਸਾਂਡ ਨੂੰ ਕਰੀਬ 30 ਸੈਕਿੰਡ ਤੱਕ ਇਕੱਲਿਆਂ ਫੜਿਆ ਹੋਇਆ ਹੈ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਵੀ ਮਦਦ ਲਈ ਆਉਂਦੇ ਹਨ। ਇਸ ਦੌਰਾਨ ਨੀਲੇ ਰੰਗ ਦੀ ਟੀ-ਸ਼ਰਟ ਵਾਲਾ ਇਕ ਵਿਅਕਤੀ ਹੀਰੋ ਵਾਂਗ ਆਉਂਦਾ ਹੈ ਅਤੇ ਸਾਂਡ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਦੋਂ ਤੱਕ ਲੋਕ ਉਸ ਔਰਤ ਨੂੰ ਉਥੋਂ ਬਚਾ ਕੇ ਲੈ ਜਾਂਦੇ ਹਨ।
ਇਹ ਵੀ ਪੜ੍ਹੋ- ਪਾਪਾ ਦੀ ਪਰੀ ਦਾ ਦਿਮਾਗ ਦੇਖ ਕੇ ਤੁਹਾਡਾ ਵੀ ਘੁੰਮ ਜਾਵੇਗਾ ਸਿਰ, VIDEO ਵਾਇਰਲ
@gharkekalesh ਹੈਂਡਲ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਨੂੰ ਹੁਣ ਤੱਕ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਮੈਂਟ ਸੈਕਸ਼ਨ ‘ਚ ਲੋਕ ਔਰਤ ਦੀ ਬਹਾਦਰੀ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕੀਤਾ, ਨੀਲੀ ਕਮੀਜ਼ ਵਿੱਚ ਚਾਚਾ ਅਸਲੀ ਹੀਰੋ ਨਿਕਲਿਆ। ਇਕ ਹੋਰ ਯੂਜ਼ਰ ਨੇ ਕਿਹਾ, ਮਹਿਲਾ ਦੀ ਬਹਾਦਰੀ ਨੂੰ ਸਲਾਮ। ਕਿੰਨੀ ਬਹਾਦਰੀ ਨਾਲ ਸਾਂਡ ਨਾਲ ਲੜੀ। ਜਦੋਂ ਕਿ ਚਾਚਾ ਹੀਰੋ ਨਿਕਲਿਆ। ਇਕ ਹੋਰ ਯੂਜ਼ਰ ਨੇ ਲਿਖਿਆ, ਬਲਦ ਵੀ ਹੈਰਾਨ ਹੋਵੇਗਾ ਕਿ ਉਸ ਨੇ ਕਿਸ ਨਾਲ ਪੰਗਾ ਲਿਆ।