Dance Video: ਬੇਟੀ ਦੇ ਵਿਆਹ ‘ਤੇ ਮਾਤਾ-ਪਿਤਾ ਨੇ ਦਿੱਤੀ ਜ਼ਬਰਦਸਤ ਡਾਂਸ ਪਰਫਾਰਮੈਂਸ, ਵੀਡੀਓ ਵਾਇਰਲ

tv9-punjabi
Published: 

28 Sep 2024 15:07 PM

Dance Video: ਇਕ ਵਿਆਹ 'ਚ ਸਟੇਜ 'ਤੇ ਲਾੜੀ ਦੇ ਮਾਤਾ-ਪਿਤਾ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਇਕ ਹੀ ਸਵਾਲ ਹੋਵੇਗਾ ਕਿ ਜਦੋਂ ਮਾਤਾ-ਪਿਤਾ ਇਨ੍ਹੇ ਯੰਗ ਹਨ ਤਾਂ ਉਨ੍ਹਾਂ ਦੀ ਬੇਟੀ ਕਿਹੋ ਜਿਹੀ ਹੋਵੇਗੀ।

Dance Video: ਬੇਟੀ ਦੇ ਵਿਆਹ ਤੇ ਮਾਤਾ-ਪਿਤਾ ਨੇ ਦਿੱਤੀ ਜ਼ਬਰਦਸਤ ਡਾਂਸ ਪਰਫਾਰਮੈਂਸ, ਵੀਡੀਓ ਵਾਇਰਲ

ਬੇਟੀ ਦੇ ਵਿਆਹ 'ਤੇ ਮਾਤਾ-ਪਿਤਾ ਨੇ ਦਿੱਤੀ ਜ਼ਬਰਦਸਤ Dance Performance

Follow Us On

ਜੇਕਰ ਕਿਸੇ ਵਿਆਹ ਵਿੱਚ ਡਾਂਸ ਨਾ ਹੋਵੇ ਤਾਂ ਵਿਆਹ ਅਧੂਰਾ ਹੀ ਲੱਗਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਲਾੜੇ ਦੇ ਦੋਸਤ ਵਿਆਹ ਦੇ ਬਰਾਤ ਵਿੱਚ ਨਾਗਿਨ-ਸਨੈਪਰ ਡਾਂਸ ਨਹੀਂ ਕਰਦੇ ਹਨ, ਤਾਂ ਵਿਆਹ ਵਿੱਚ ਖ਼ਾਸ ਮਜ਼ਾ ਨਹੀਂ ਆਉਂਦਾ। ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਵਿਆਹਾਂ ਨੂੰ ਸਭ ਤੋਂ ਵੱਧ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਭਾਰਤੀ ਵਿਆਹਾਂ ਵਿੱਚ ਨਵੇਂ ਰੁਝਾਨ ਆ ਰਹੇ ਹਨ। ਪਹਿਲਾਂ ਲਾੜਾ-ਲਾੜੀ ਦੇ ਭੈਣ-ਭਰਾ ਸਟੇਜ ‘ਤੇ ਪਰਫਾਰਮ ਕਰਦੇ ਸਨ, ਫਿਰ ਲਾੜਾ-ਲਾੜੀ ਨੂੰ ਵੀ ਸਟੇਜ ‘ਤੇ ਨੱਚਾਇਆ ਜਾਂਦਾ ਸੀ ਅਤੇ ਹੁਣ ਅਸੀਂ ਇਸ ਪਰੰਪਰਾ ਇਕ ਕਦਮ ਹੋਰ ਅੱਗੇ ਵੱਧ ਗਈ ਹੈ। ਹੁਣ ਲਾੜਾ-ਲਾੜੀ ਦੇ ਮਾਤਾ-ਪਿਤਾ ਵੀ ਵਿਆਹ ਦੀ ਸਟੇਜ ‘ਤੇ ਸ਼ਾਨਦਾਰ ਡਾਂਸ ਪਰਫਾਰਮੈਂਸ ਦਿੰਦੇ ਹਨ। ਹੁਣ ਇਕ ਵਿਆਹ ‘ਚ ਸਟੇਜ ‘ਤੇ ਲਾੜੀ ਦੇ ਮਾਤਾ-ਪਿਤਾ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ‘ਚ ਇਕ ਹੀ ਸਵਾਲ ਹੋਵੇਗਾ ਕਿ ਜਦੋਂ ਮਾਤਾ-ਪਿਤਾ ਅਜਿਹੇ ਹੋਣਗੇ ਤਾਂ ਉਨ੍ਹਾਂ ਦੀ ਬੇਟੀ ਕਿਹੋ ਜਿਹੀ ਹੋਵੇਗੀ।

ਦਰਅਸਲ ਇਸ ਵਾਇਰਲ ਵੀਡੀਓ ‘ਚ ਇਹ ਵਿਆਹੁਤਾ ਜੋੜਾ ਆਪਣੀ ਬੇਟੀ ਦੇ ਵਿਆਹ ‘ਤੇ ਸ਼ਾਨਦਾਰ ਡਾਂਸ ਕਰ ਰਿਹਾ ਹੈ। ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਦੇ ਪਾਰਟੀ ਗੀਤ ‘ਲਾਲ ਪੀਲੀ ਅੱਖੀਆਂ’ ‘ਤੇ ਦੁਲਹਨ ਦੇ ਮਾਤਾ-ਪਿਤਾ ਖੂਬਸੂਰਤ ਨੱਚਦੇ ਨਜ਼ਰ ਆ ਰਹੇ ਹਨ। ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ, ਤਾਂ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਇਹ ਵਿਚਾਰ ਆਵੇਗਾ ਕਿ ਲਾੜਾ-ਲਾੜੀ ਨੱਚ ਰਹੇ ਹਨ। ਕਿਉਂਕਿ ਇਸ ਵਾਇਰਲ ਵੀਡੀਓ ‘ਤੇ ਕਈ ਲੋਕਾਂ ਨੇ ਇਹੀ ਟਿੱਪਣੀ ਕੀਤੀ ਹੈ।

ਇਹ ਵੀ ਪੜ੍ਹੋ- ਨਹਾਉਂਦੇ ਹੋਏ Baby Hippo ਦੀ ਇਸ ਹਰਕਤ ਨੂੰ ਦੇਖ ਕੇ ਲੋਕਾਂ ਨੂੰ ਹੋ ਗਿਆ ਪਿਆਰ

ਹੁਣ ਇਸ ਵਾਇਰਲ ਵੀਡੀਓ ‘ਚ ਲੋਕ ਮਾਤਾ-ਪਿਤਾ ਦੇ ਡਾਂਸ ਦੀ ਬਜਾਏ ਉਨ੍ਹਾਂ ਦੇ ਜਵਾਨ ਦਿਖਣ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਇਸ ‘ਤੇ ਇਕ ਯੂਜ਼ਰ ਨੇ ਲਿਖਿਆ, ‘ਮੈਂ ਉਨ੍ਹਾਂ ਦੀ ਜਵਾਨੀ ਦਾ ਰਾਜ਼ ਪੁੱਛਣਾ ਚਾਹੁੰਦਾ ਹਾਂ’। ਇਕ ਹੋਰ ਯੂਜ਼ਰ ਨੇ ਲਿਖਿਆ, ‘ਉਨ੍ਹਾਂ ਦਾ ਵਿਆਹ 18 ਤੋਂ 20 ਸਾਲ ਦੀ ਉਮਰ ਵਿਚ ਹੋ ਗਿਆ ਹੋਵੇਗਾ। ‘ ਇਕ ਹੋਰ ਯੂਜ਼ਰ ਨੇ ਲਿਖਿਆ, ‘ਜਦ ਮਾਂ ਇੰਨੀ ਖੂਬਸੂਰਤ ਹੈ ਤਾਂ ਬੇਟੀ ਕਿੰਨੀ ਖੂਬਸੂਰਤ ਹੋਵੇਗੀ’। ਇੱਕ ਮਹਿਲਾ ਯੂਜ਼ਰ ਨੇ ਲਿਖਿਆ, ‘ਹਾਏ ਰੱਬਾ, ਮੈਂ ਰੋਜ਼ ਜਿਮ ਜਾਵਾਂਗੀ’।