Cute Video: ਛੋਟੇ ਬੱਚੇ ਨੇ ਆਪਣੀ ਐਕਟਿੰਗ ਨਾਲ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਵੀਡੀਓ ਦੇਖ ਕੇ ਲੋਕ ਕਰ ਰਹੇ ਹਨ ਤਾਰੀਫ
Cute Video: ਅੱਜ ਕੱਲ੍ਹ ਰੀਲ ਬਣਾਉਣ ਦਾ ਕ੍ਰੇਜ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਦੇਖਣ ਨੂੰ ਮਿਲ ਜਾਂਦਾ ਹੈ। ਕਾਫੀ ਬੱਚਿਆਂ ਦੀਆਂ ਰੀਲਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਹਨ। ਇੱਕ ਬਾਲੀਵੁਡ ਗੀਤ 'ਤੇ ਐਕਟਿੰਗ ਕਰਦੇ ਹੋਏ ਇੱਕ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਤੁਸੀਂ ਵੀ ਉਸਦੀ ਅਦਾਕਾਰੀ ਦੇ ਫੈਨ ਬਣ ਜਾਓਗੇ।
ਸਾਡੇ ਦੇਸ਼ ਵਿੱਚ ਪ੍ਰਤਿਭਾਸ਼ਾਲੀ ਲੋਕਾਂ ਅਤੇ ਬੱਚਿਆਂ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਅਜਿਹੇ ਟੈਲੇਂਟ ਨੂੰ ਲੱਭਣਾ ਮੁਸ਼ਕਿਲ ਸੀ ਪਰ ਹੁਣ ਸੋਸ਼ਲ ਮੀਡੀਆ ਨੇ ਇਸ ਕੰਮ ਨੂੰ ਕਾਫੀ ਆਸਾਨ ਕਰ ਦਿੱਤਾ ਹੈ। ਲੋਕ ਆਪਣੀ ਵੀਡੀਓ ਬਣਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹਨ। ਇਸ ਤੋਂ ਬਾਅਦ ਇਹ ਵੀਡੀਓਜ਼ ਲੋਕਾਂ ਦੀ ਫੀਡ ‘ਤੇ ਦੇਖਣ ਨੂੰ ਮਿਲਦੀਆਂ ਹਨ, ਲੋਕ ਇਨ੍ਹਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ ਅਤੇ ਕੁਝ ਸਮੇਂ ਬਾਅਦ ਇਹ ਵੀਡੀਓ ਵਾਇਰਲ ਹੋ ਜਾਂਦੇ ਹਨ। ਅਜਿਹੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ, ਜਿਨ੍ਹਾਂ ‘ਚ ਲੋਕਾਂ ਦਾ ਟੈਲੇਂਟ ਦੇਖਣ ਨੂੰ ਮਿਲਦਾ ਹੈ। ਇਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗਾਣੇ ‘ਤੇ ਐਕਸਪ੍ਰੈਸ਼ਨ ਦੇ ਕੇ ਐਕਟਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਇਕ ਇੱਟਾਂ ਦੇ ਭੱਠੇ ਨੇੜੇ ਬਣਾਈ ਗਈ ਸੀ। ਉੱਥੇ ਲੋਕ ਇੱਟਾਂ ਬਣਾਉਣ ਵਿੱਚ ਰੁੱਝੇ ਹੋਏ ਹਨ ਅਤੇ ਇੱਕ ਛੋਟਾ ਬੱਚਾ ਇੱਕ ਬਾਲੀਵੁੱਡ ਗੀਤ ‘ਤੇ ਆਪਣੇ ਐਕਸਪ੍ਰੈਸ਼ਨ ਦਿਖਾ ਕੇ ਖੂਬ ਐਕਟਿੰਗ ਕਰਦਾ ਨਜ਼ਰ ਆ ਰਿਹਾ ਹੈ। ਇਹ ਬੱਚਾ ‘ਮੇਰੀ ਆਸ਼ਿਕੀ ਤੁਝੇ ਪਸੰਦ ਆਏ’ ਗੀਤ ‘ਤੇ ਐਕਟਿੰਗ ਕਰਦਾ ਨਜ਼ਰ ਆ ਰਿਹਾ ਹੈ। ਉਹ ਗੀਤ ਦੇ ਬੋਲਾਂ ਅਨੁਸਾਰ ਹੀ ਆਪਣੇ ਐਕਸਪ੍ਰੈਸ਼ਨ ਦੇ ਰਿਹਾ ਹੈ ਅਤੇ ਉਸ ਮੁਤਾਬਕ ਐਕਟਿੰਗ ਕਰ ਰਿਹਾ ਹੈ। ਛੋਟੀ ਉਮਰ ‘ਚ ਇੰਨੀ ਚੰਗੀ ਐਕਟਿੰਗ ਕਾਰਨ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
So cute 🥰 pic.twitter.com/67rPBn98y0
— ज़िन्दगी गुलज़ार है ! (@Gulzar_sahab) August 28, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਤੂਫਾਨੀ ਹਵਾਵਾਂ, ਹਾਈ ਵੋਲਟੇਜ ਬਿਜਲੀ ਨਾਲ ਡਰ ਗਿਆ ਸੁੱਤਾ ਪਿਆ ਚੂਹਾ, Heart Beat ਹੋ ਗਈ ਤੇਜ਼
ਇਹ ਵੀਡੀਓ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Gulzar_sahab ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 53 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਅਗਲਾ ਸੁਪਰਸਟਾਰ ਆ ਗਿਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਜ਼ਬਰਦਸਤ ਐਕਟਿੰਗ। ਤੀਜੇ ਯੂਜ਼ਰ ਨੇ ਲਿਖਿਆ- ਛੋਟੀ ਉਮਰ ‘ਚ ਇੰਨੀ ਵਧੀਆ ਐਕਟਿੰਗ, ਵਾਹ, ਕਮਾਲ। ਇਕ ਹੋਰ ਯੂਜ਼ਰ ਨੇ ਲਿਖਿਆ- ਕਿੰਨਾ Talent ਹੈ।