Shocking News: ‘ਇਹੋ ਜਿਹਾ ਬੌਸ ਕਿਸੇ ਨੂੰ ਨਾ ਮਿਲੇ’, ਕਰਮਚਾਰੀ ਦਾ ਹੋਇਆ Accident, ਮੈਨੇਜਰ ਬੋਲਿਆ- ‘ਮੌਤ ਤੋਂ ਇਲਾਵਾ ਕੋਈ ਬਹਾਨਾ ਨਹੀਂ ਚਲੇਗਾ’

Published: 

24 Oct 2024 15:43 PM IST

Shocking News: ਸੋਸ਼ਲ ਸਾਈਟ ਐਕਸ 'ਤੇ @kirawontmiss ਹੈਂਡਲ ਤੋਂ ਇਕ ਯੂਜ਼ਰ ਨੇ ਕਰਮਚਾਰੀ ਦੀ ਹਾਦਸੇ ਦਾ ਸ਼ਿਕਾਰ ਹੋਈ ਕਾਰ ਦੀ ਤਸਵੀਰ ਅਤੇ ਬੌਸ ਨਾਲ ਹੋਈ ਉਸਦੀ ਗੱਲਬਾਤ ਦਾ ਇਕ Screenshot ਸ਼ੇਅਰ ਕੀਤਾ ਹੈ। ਜਿਸ ਪੋਸਟ ਨੂੰ ਹੁਣ ਤੱਕ ਪੰਦਰਾਂ ਮਿਲੀਅਨ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ। ਯੂਜ਼ਰਸ ਨੇ ਲੋਕਾਂ ਤੋਂ ਪੁਛਿਆ- ਜੇਕਰ ਤੁਹਾਡਾ ਬੌਸ ਅਜਿਹਾ ਤੁਹਾਡੇ ਨਾਲ ਕਰੇ ਤਾਂ ਤੁਸੀਂ ਕੀ ਕਰੋਗੇ? । ਲੋਕਾਂ ਨੇ ਇਸ ਪੋਸਟ 'ਤੇ ਬੌਸ ਨੂੰ ਲੈ ਕੇ ਕਾਫੀ ਗੁੱਸੇ ਵਾਲੇ Reactions ਦਿੱਤੇ ਹਨ ।

Shocking News: ਇਹੋ ਜਿਹਾ ਬੌਸ ਕਿਸੇ ਨੂੰ ਨਾ ਮਿਲੇ, ਕਰਮਚਾਰੀ ਦਾ ਹੋਇਆ Accident, ਮੈਨੇਜਰ ਬੋਲਿਆ- ਮੌਤ ਤੋਂ ਇਲਾਵਾ ਕੋਈ ਬਹਾਨਾ ਨਹੀਂ ਚਲੇਗਾ
Follow Us On

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਤੁਹਾਡੀ ਡ੍ਰੀਮ ਜੌਬ ਮਿਲ ਜਾਂਦੀ ਹੈ, ਤੁਹਾਡੇ ਸਹਿ-ਕਰਮਚਾਰੀ ਵੀ ਚੰਗੇ ਸੁਭਾਅ ਦੇ ਹੁੰਦੇ ਹਨ ਪਰ ਮੈਨੇਜਰ ਯਾਨੀ ਬੌਸ ਵਧੀਆ ਨਹੀਂ ਹੁੰਦੇ। ਤੁਸੀਂ ਕਿੰਨਾ ਵੀ ਚੰਗਾ ਕੰਮ ਕਰੋ, ਉਹ ਤੁਹਾਡੀ ਤਾਰੀਫ ਵਿੱਚ ਇੱਕ ਸ਼ਬਦ ਨਹੀਂ ਕਹਿੰਦੇ। ਜੇਕਰ ਤੁਸੀਂ ਵੀ ਆਪਣੇ ‘Toxic’ ਬੌਸ ਤੋਂ ਪ੍ਰੇਸ਼ਾਨ ਹੋ, ਤਾਂ ਤੁਸੀਂ ਇਕੱਲੇ ਨਹੀਂ ਹੋ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਪੋਸਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਨੂੰ ਪੜ੍ਹ ਕੇ ਨੈਟੀਜ਼ਨ ਕਹਿ ਰਹੇ ਹਨ- ‘ਕਿਸੇ ਨੂੰ ਅਜਿਹਾ ਬੌਸ ਨਾ ਮਿਲੇ, ਰੱਬ ਨਾ ਕਰੇ।’

ਦਰਅਸਲ ਦਫਤਰ ਜਾਣ ਸਮੇਂ ਇਕ ਵਿਅਕਤੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪਰ ਜਦੋਂ ਉਸਨੇ ਆਪਣੇ ਬੌਸ ਨੂੰ ਦਫਤਰ ਦੇ ਦੇਰੀ ਨਾਲ ਪਹੁੰਚਣ ਦੀ ਸੂਚਨਾ ਦਿੱਤੀ, ਤਾਂ ਮੈਨੇਜਰ ਨੇ ਆਪਣਾ ਦੁੱਖ ਪ੍ਰਗਟ ਕਰਨ ਦੀ ਬਜਾਏ, ਗੁੱਸੇ ਵਿੱਚ ਆ ਕੇ ਉਸਨੂੰ ਕਿਹਾ ਕਿ ਉਹ ਦਫਤਰ ਕਦੋਂ ਪਹੁੰਚਣਗੇ। ਇੰਨਾ ਹੀ ਨਹੀਂ, ਬੌਸ ਨੇ ਇੱਥੋਂ ਤੱਕ ਲਿਖਿਆ ਕਿ ‘ਪਰਿਵਾਰ ਵਿੱਚ ਕਿਸੇ ਦੀ ਮੌਤ ਤੋਂ ਇਲਾਵਾ ਕੋਈ ਹੋਰ ਬਹਾਨਾ ਨਹੀਂ ਚਲੇਗਾ।’

ਸੋਸ਼ਲ ਮੀਡੀਆ ਸਾਈਟ ਐਕਸ ਤੇ ਵਾਇਰਲ ਹੋਈ ਇਹ ਪੋਸਟ ਦੱਸਦੀ ਹੈ ਕੁਝ ਮੈਨੇਜਰ ਇੰਨੇ ਟਾਕਸਿਕ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਟੀਮ ਦੇ ਲੋਕਾਂ ਦੀ ਜ਼ਰਾ ਵੀ ਚਿੰਤਾ ਨਹੀਂ ਹੁੰਦੀ। @Kirawontmiss ਐਕਸ ਹੈਂਡਲ ‘ਤੇ ਯੂਜ਼ਰ ਨੇ ਕਰਮਚਾਰੀ ਦੀ ਹਾਦਸੇ ਦੀ ਸ਼ਿਕਾਰ ਹੋਈ ਕਾਰ ਦੀ ਤਸਵੀਰ ਅਤੇ ਬੌਸ ਨਾਲ ਹੋਈ ਇਸ ਬਾਰੇ ਚੈਟ ਦਾ ਸਕ੍ਰੀਨ ਸ਼ਾਟ ਸ਼ੇਅਰ ਕਰ ਲੋਕਾਂ ਨੂੰ ਪੁਛਿਆ- ਜੇਕਰ ਤੁਹਾਡਾ ਬੌਸ ਇਹ ਕਵੇ ਤਾਂ ਤੁਹਾਡਾ ਕੀ ਰੀਏਕਸ਼ਨ ਹੁੰਦਾ?

ਇਹ ਵੀ ਪੜ੍ਹੋ- ਮੈਡੀਕਲ ਕਾਲਜ ਦੇ ਪ੍ਰੋਫੈਸਰ ਨੇ ਰੈਂਪ ਵਾਕ ਕਰਦੇ ਹੋਏ ਰਣਵੀਰ ਸਿੰਘ ਦੇ ਗੀਤ ਤੇ ਕੀਤਾ ਜਬਰਦਸਤ ਡਾਂਸ

ਇਸ ਪੋਸਟ ਨੂੰ ਲਿਖਣ ਤੱਕ ਕਰੀਬ ਡੇਢ ਕਰੋੜ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਸੱਤ ਹਜ਼ਾਰ ਤੋਂ ਵੱਧ ਲੋਕ ਕਮੈਂਟ ਕਰ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ, ਅਜਿਹੇ ਬੌਸ ਬਾਰੇ ਕੀ ਕਹੀਏ। ਉਹ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਕੀੜੇ-ਮਕੌੜੇ ਸਮਝਦੇ ਹਨ। ਉਸੇ ਸਮੇਂ, ਇੱਕ ਹੋਰ ਉਪਭੋਗਤਾ ਨੇ ਗੁੱਸੇ ਵਿੱਚ ਕਮੈਂਟ ਕੀਤਾ, ਮੌਤ ਤੋਂ ਇਲਾਵਾ ਕੋਈ ਬਹਾਨਾ ਕਾਫ਼ੀ ਨਹੀਂ ਹੋਵੇਗਾ ਇਹ ਕੀ ਬਕਵਾਸ ਹੈ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਅਜਿਹੀ ਜਗ੍ਹਾ ‘ਤੇ ਕੰਮ ਕਰਨ ਤੋਂ ਅਸਤੀਫਾ ਦੇਣਾ ਬਿਹਤਰ ਹੈ।