OMG! ਸਬਜ਼ੀ ਵੇਚਣ ਵਾਲਾ ਬਣਿਆ ਕਰੋੜਪਤੀ, ਬਣਿਆ 11 ਕਰੋੜ ਰੁਪਏ ਦਾ ਮਾਲਕ

Updated On: 

04 Nov 2025 15:52 PM IST

ਲਾਟਰੀ ਜੇਤੂ ਅਮਿਤ ਨੇ ਦੱਸਿਆ ਕਿ ਉਹ ਗੱਲੀਆਂ 'ਚ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ। ਲਾਟਰੀ ਨਿਕਲਣ ਨਾਲ ਉਸ ਦੀ ਕਿਸਮਤ ਹੀ ਬਦਲ ਗਈ। ਮੈਂ ਹਨੂੰਮਾਨ ਜੀ ਦਾ ਧੰਨਵਾਦ ਕਰਦਾ ਹਾਂ। ਅਮਿਤ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਟਿਕਟ ਖਰੀਦ ਰਿਹਾ ਹਾਂ। ਉਸ ਨੇ ਦੱਸਿਆ ਕਿ ਉਹ ਰਾਜਸਥਾਨ ਚਲਾ ਗਿਆ ਸੀ, ਜਿੱਥੇ ਉਸ ਦਾ ਫ਼ੋਨ ਖ਼ਰਾਬ ਹੋ ਗਿਆ। ਪੰਜਾਬ ਆਉਣ ਲਈ ਉਸ ਤੋਂ ਕਿਰਾਇਆ ਤੱਕ ਨਹੀਂ ਸੀ। ਉਸ ਨੇ ਕਿਹਾ ਕਿ ਮੈਂ ਹੁਣ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਵਾਂਗਾ।

OMG! ਸਬਜ਼ੀ ਵੇਚਣ ਵਾਲਾ ਬਣਿਆ ਕਰੋੜਪਤੀ, ਬਣਿਆ 11 ਕਰੋੜ ਰੁਪਏ ਦਾ ਮਾਲਕ

ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਨੇ ਇੱਕ ਟਿਕਟ ਧਾਰਕ ਦੀ ਕਿਸਮਤ ਬਦਲ ਦਿੱਤੀ ਸੀ। ਬਠਿੰਡਾ ਦੇ ਇੱਕ ਟਿਕਟ ਧਾਰਕ ਨੇ 11 ਕਰੋੜ ਰੁਪਏ ਜਿੱਤੇ ਸਨ, ਪਰ ਹੈਰਾਨੀ ਦੀ ਗੱਲ ਰਹੀ ਕਿ ਜੇਤੂ ਨੇ ਆਪਣਾ ਇਨਾਮ ਨਹੀਂ ਲਿਆ ਸੀ। ਹਾਲਾਂਕਿ, ਹੁਣ ਕਈ ਦਿਨਾਂ ਬਾਅਦ ਜੇਤੂ ਵਿਅਕਤੀ ਆਪਣਾ ਇਨਾਮ ਲੈਣ ਲਈ ਲਾਟਰੀ ਦੀ ਦੁਕਾਨ ‘ਤੇ ਪਹੁੰਚਿਆ। ਉਸ ਨੇ ਜਾਣਕਾਰੀ ਦਿੱਤੀ ਕਿ ਫ਼ੋਨ ਖ਼ਰਾਬ ਹੋਣ ਕਾਰਨ ਸੰਪਰਕ ਨਹੀਂ ਹੋ ਪਾ ਰਿਹਾ ਸੀ। ਲਾਟਰੀ ਟਿਕਟ ਦਾ ਜੇਤੂ ਅਮਿਤ ਸੇਹਰਾ ਮੂਲ ਰੂਪ ਤੋਂ ਰਾਜਸਥਾਨ ਦੇ ਜੈਪੁਰ ਦਾ ਰਹਿਣਾ ਵਾਲਾ ਹੈ। ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ।

ਅਮਿਤ ਨੇ ਦੱਸਿਆ ਕਿ ਉਹ ਗੱਲੀਆਂ ‘ਚ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰਦਾ ਸੀ। ਲਾਟਰੀ ਨਿਕਲਣ ਨਾਲ ਉਸ ਦੀ ਕਿਸਮਤ ਹੀ ਬਦਲ ਗਈ। ਮੈਂ ਹਨੂੰਮਾਨ ਜੀ ਦਾ ਧੰਨਵਾਦ ਕਰਦਾ ਹਾਂ। ਅਮਿਤ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਟਿਕਟ ਖਰੀਦ ਰਿਹਾ ਹਾਂ। ਉਸ ਨੇ ਦੱਸਿਆ ਕਿ ਉਹ ਰਾਜਸਥਾਨ ਚਲਾ ਗਿਆ ਸੀ, ਜਿੱਥੇ ਉਸ ਦਾ ਫ਼ੋਨ ਖ਼ਰਾਬ ਹੋ ਗਿਆ। ਪੰਜਾਬ ਆਉਣ ਲਈ ਉਸ ਤੋਂ ਕਿਰਾਇਆ ਤੱਕ ਨਹੀਂ ਸੀ। ਉਸ ਨੇ ਕਿਹਾ ਕਿ ਮੈਂ ਹੁਣ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਵਾਂਗਾ।

ਬਠਿੰਡਾ ਦੀ ਰਤਨ ਲਾਟਰੀ ਦੇ ਮਾਲਕ ਕਰ ਰਹੇ ਸੀ ਭਾਲ

ਬਠਿੰਡਾ ‘ਚ ਰਤਨ ਲਾਟਰੀ ਏਜੰਸੀ ਦੇ ਸੰਚਾਲਕ ਉਮੇਸ਼ ਕੁਮਾਰ ਕੋਲ ਪਹਿਲਾਂ ਕੋਈ ਵੀ ਇਨਾਮ ਦੀ ਰਾਸ਼ੀ ਲੈਣ ਨਹੀਂ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਲਾਟਰੀ ਟਿਕਟਾਂ ਵੇਚਦੇ ਹਨ, ਉਹ ਜੇਤੂ ਦੀ ਸਰਗਰਮੀ ਨਾਲ ਭਾਲ ਕਰ ਰਹੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦੁਆਰਾ ਦੀਵਾਲੀ ਬੰਪਰ ਲਾਟਰੀ ਲਈ ਜਾਰੀ ਕੀਤੀਆਂ ਟਿਕਟਾਂ ਵੀ ਉਨ੍ਹਾਂ ਦੀ ਏਜੰਸੀ ਦੁਆਰਾ ਵੇਚੀਆਂ ਗਈਆਂ ਸਨ, ਤੇ ਉਨ੍ਹਾਂ ਟਿਕਟਾਂ ‘ਚੋਂ ਇੱਕ ਨੇ ਇਨਾਮ ਜਿੱਤਿਆ। ਉਮੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਨਤੀਜੇ ਜਾਰੀ ਹੋਏ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਏਜੰਸੀ ਦੁਆਰਾ ਵੇਚੀ ਗਈ ਇੱਕ ਟਿਕਟ ਨੇ ਕਰੋੜਾਂ ਦਾ ਇਨਾਮ ਜਿੱਤਿਆ ਹੈ, ਉਹ ਇਹ ਜਾਣਨ ਲਈ ਬਹੁਤ ਉਤਸ਼ਾਹਿਤ ਸੀ ਕਿ ਟਿਕਟ ਕਿਸ ਨੇ ਖਰੀਦੀ ਹੈ।

ਜੇਕਰ ਟਿਕਟ ਧਾਰਕ ਸਮੇਂ ਸਿਰ (30 ਦਿਨਾਂ ਤੱਕ) ਇਨਾਮ ਦਾ ਦਾਅਵਾ ਨਹੀਂ ਕਰਦਾ ਹੈ, ਤਾਂ ਇਹ ਸੁਨਹਿਰੀ ਮੌਕਾ ਹੱਥੋਂ ਜਾ ਸਕਦਾ ਸੀ। ਇਸ ਲਈ ਲਾਟਰੀ ਦੁਕਾਨ ਦਾ ਸੰਚਾਲਕ ਦੀਵਾਲੀ ਬੰਪਰ ਟਿਕਟ ਖਰੀਦਣ ਵਾਲੇ ਹਰ ਵਿਅਕਤੀ ਨੂੰ ਆਪਣੀਆਂ ਟਿਕਟਾਂ ਦੀ ਜਾਂਚ ਕਰਨ ਤੇ ਜੇਕਰ ਕਿਸੇ ਨੇ ਇਨਾਮ ਜਿੱਤਿਆ ਹੈ ਤਾਂ ਉਸ ਨੂੰ ਇਨਾਮ ਲੈਣ ਲਈ ਤੁਰੰਤ ਕੰਪਨੀ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਿਹਾ ਸੀ।

Loading...
Unable to load recommendations.
Follow Us
Related Stories
Moga: 70 ਸਾਲਾ ਬਜ਼ੁਰਗ ਜੋੜੇ ਨੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 3 ਨੌਜਵਾਨਾਂ ਦਾ ਕੀਤਾ ਡਟ ਕੇ ਮੁਕਾਬਲਾ, ਇੱਕ ਨੂੰ ਝੋਨੇ ਦੇ ਖੇਤ ‘ਚੋਂ ਫੜਿਆ
Foreign Yoga Teacher: ਚੱਲਦੀ ਟਰੇਨ ‘ਚ ਇਸ ਵਿਦੇਸ਼ੀ ਮਹਿਲਾ ਨੇ ਕੀਤਾ ਕੁਝ ਅਜਿਹਾ, ਵਾਇਰਲ ਵੀਡੀਓ ‘ਤੇ ਛਿੜ ਗਈ ਬਹਿਸ
ਇੱਕ ਪਾਸੇ ਛੋਟਾ ਇੰਡੀਅਨ ਕੋਬਰਾ, ਦੂਜੇ ਪਾਸੇ ਵਿਸ਼ਾਲ ਕਿੰਗ ਕੋਬਰਾ… ਅਚਾਨਕ ਹੋਇਆ ਖੌਫ਼ਨਾਕ ਹਮਲਾ, VIDEO ਵਾਇਰਲ
Viral Video: 80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ
Train Video: ਟ੍ਰੇਨ ‘ਚ ਰੋਂਦੇ ਬੱਚੇ ਨੂੰ ਹਸਾਉਣ ਲਈ ਚਾਹ ਵਾਲੇ ਨੇ ਕੀਤਾ ਡਾਂਸ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ
Viral Dance Video: ‘ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ