Shocking Video: ਪੰਘੂੜੇ ‘ਚ ਪਏ ਬੱਚੇ ਨੇ ਕੀਤਾ ਕੁਝ ਅਜਿਹਾ ਦੇਖ ਕੇ ਯਕੀਨ ਕਰਨਾ ਹੋਵੇਗਾ ਅੋਖਾ, ਵੀਡੀਓ
Shocking Video: ਅੱਜ ਕੱਲ੍ਹ ਦੇ ਬੱਚਿਆਂ ਦਾ ਦਿਮਾਗ ਸਿਰਫ ਪੜ੍ਹਾਈ ਤੱਕ ਹੀ ਸੀਮਤ ਨਹੀਂ ਹੁੰਦਾ। ਤੁਸੀਂ ਕਦੇ ਆਪਣੇ ਆਲੇ-ਦੁਆਲੇ ਵੀ ਦੇਖੋਗੇ ਤਾਂ ਤੁਹਾਨੂੰ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟ ਫੋਨ ਪੱਕਾ ਦੇਖਣ ਨੂੰ ਮਿਲ ਜਾਵੇਗਾ। ਯੂਟਿਊਬ ਤੋਂ ਲੈ ਕੇ ਹਰ ਬਹੁਤ ਫੀਚਰਸ ਬਾਰੇ ਵੱਡਿਆਂ ਤੋਂ ਜ਼ਿਆਦਾ ਬੱਚਿਆਂ ਨੂੰ ਪਤਾ ਹੁੰਦੇ ਹਨ। ਹਾਲ ਹੀ ਵਿੱਚ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇਕ ਬੱਚਾ ਜੋ ਪੰਘੂੜੇ 'ਚ ਪਿਆ ਹੈ ਉਸ ਨੇ ਕੁਝ ਅਜਿਹਾ ਕੀਤਾ ਕਿ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਕ ਸਾਲ ਤੋਂ ਘੱਟ ਉੱਮਰ ਦੇ ਰੋਂਦੇ ਹੋਏ ਬੱਚੇ ਨੂੰ ਚੁਪ ਕਰਵਾਉਣ ਤੋਂ ਲੈ ਕੇ ਉਨ੍ਹਾਂ ਨਾਲ ਖੇਡਣ ਤੱਕ ਹੁਣ ਮਾਂ-ਬਾਪ ਖਿਡੋਣਿਆਂ ਦਾ ਨਹੀਂ ਸਗੋਂ ਸਮਾਰਟ ਫੋਨਾਂ ਦਾ ਇਸਤੇਮਾਲ ਕਰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਬੱਚੇ ਵੀ ਕਾਫੀ ਖੁਸ਼ ਰਹਿੰਦੇ ਹਨ ਅਤੇ ਬਚਪਨ ਤੋਂ ਹੀ ਕਾਫੀ ਸਮਾਰਟ ਬਣਦੇ ਹਨ। ਤੁਸੀਂ ਹਮੇਸ਼ਾ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਅਸਕਰ ਛੋਟੇ-ਛੋਟੇ ਬੱਚੇ ਅੱਜ ਕੱਲ੍ਹ ਕਾਫੀ ਸਮਝਦਾਰ ਅਤੇ ਹੁਸ਼ਿਆਰ ਹੁੰਦੇ ਹਨ। ਹਾਲ ਹੀ ਵਿੱਚ ਇਕ ਅਜਿਹੇ ਹੀ ਸਮਝਦਾਰ ਛੋਟੇ ਬੱਚੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਵਿੱਚ ਇਕ ਛੋਟਾ ਬੱਚਾ ਜੋ ਕਰੀਬ 1 ਸਾਲ ਦਾ ਹੋਵੇਗਾ ਉਹ ਪੰਗੂੜੇ ਵਿੱਚ ਪਿਆ ਹੈ। ਉਸ ਦੀ ਮਾਂ ਵੀ ਉਸ ਦੇ ਪੰਘੂੜੇ ਕੋਲ ਰੱਖੇ ਬੈੱਡ ‘ਤੇ ਸੁਤੀਂ ਪਈ ਹੈ। ਇਸ ਕਾਰਨ ਕੋਈ ਵੀ ਉਸ ਦੇ ਪੰਘੂੜੇ ਨੂੰ ਝੁਲਾ ਨਹੀਂ ਰਿਹਾ। ਇਸ ਲਈ ਛੋਟਾ ਬੱਚਾ ਖੁੱਦ ਹੀ ਇਕ ਪੈਰ ਨੂੰ ਕੰਧ ‘ਤੇ ਧੱਕਾ ਮਾਰਦਾ ਹੈ ਤਾਂ ਜੋ ਉਸ ਦਾ ਪੰਘੂੜੇ ਝੂਲਦਾ ਰਵੇ। ਇਹ ਵੀਡੀਓ ਕਾਫੀ ਹੈਰਾਨ ਕਰਨ ਵਾਲੀ ਹੈ। ਪਰ ਨਾਲ ਹੀ ਬੱਚੇ ਦੀ ਸਮਝਦਾਰੀ ਨੂੰ ਦੇਖ ਕੇ ਕਾਫੀ ਖੁਸ਼ੀ ਵੀ ਮਿਲਦੀ ਹੈ।
Bro is Raising Himself pic.twitter.com/1VtfQgX2dy
— Aditya Tiwari ❤️👻 (@aditiwari9111) September 1, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- Viral Video: ਸ਼ਰਾਬੀ ਨੇ ਸੱਪ ਨਾਲ ਕੀਤੀ ਅਜਿਹੀ ਕਰਤੂਤ, ਦੇਖ ਕੇ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
ਇਹ ਵੀਡੀਓ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ‘ਤੇ aditiwari9111 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ ਹੈ- ਭਰਾ ਖੁੱਦ ਹੀ ਆਪਣੇ-ਆਪ ਨੂੰ ਪਾਲ ਰਿਹਾ ਹੈ। ਕਮੈਂਟ ਸੈਕਸ਼ਨ ਵਿੱਚ ਲੋਕ ਬਹੁਤ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ- ਭਰਾ ਆਤਮਨਿਰਭਰ ਹੈ। ਦੂਜੇ ਨੇ ਲਿਖਿਆ- ਕਿੰਨ੍ਹਾ ਤੇਜ਼ ਬੱਚਾ ਹੈ। ਵੀਡੀਓ ਨੂੰ ਹੁਣ ਤੱਕ 89.7K ਵੀਡੀਓਜ਼ ਅਤੇ 4.4K ਲੋਕ ਲਾਈਕ ਕਰ ਚੁੱਕੇ ਹਨ।