ਜਨਮ ਤੋਂ ਬਾਅਦ ਬੱਚੇ ਦਾ ਐਕਸਪ੍ਰੈਸ਼ਨ ਹੋਇਆ ਵਾਇਰਲ, ਦੇਖੋ ਵੀਡੀਓ
ਤੁਸੀਂ ਸੋਸ਼ਲ ਮੀਡੀਆ ‘ਤੇ ਬੱਚਿਆਂ ਦੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ‘ਚ ਉਨ੍ਹਾਂ ਦੀਆਂ ਕਿਊਟ ਹਰਕਤਾਂ ਲੋਕਾਂ ਦੇ ਦਿਲ ਜਿੱਤ ਲੈਂਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਨਵਜੰਮੇ ਬੱਚੇ ਦੇ ਅਜਿਹੇ ਮਜ਼ੇਦਾਰ ਐਕਸਪ੍ਰੈਸ਼ਨ ਦਿਖਾਉਣ ਜਾ ਰਹੇ ਹਾਂ, ਜੋ ਇੰਟਰਨੈੱਟ ‘ਤੇ ਵਾਇਰਲ ਹੋ ਚੁੱਕੇ ਹਨ। ਅਣਜਾਣੇ ‘ਚ ਬੱਚੇ ਨੇ ਅਜਿਹਾ ਚਿਹਰਾ ਬਣਾ ਲਿਆ, ਜਿਸ ਨੂੰ ਦੇਖ ਕੇ ਲੋਕ ਕਾਫੀ ਹੱਸ ਰਹੇ ਹਨ। ਇਸ ਕਲਿੱਪ ‘ਤੇ ਕਾਫੀ ਮੀਮਜ਼ ਵੀ ਬਣ ਰਹੇ ਹਨ।
ਇਸ ਕਲਿੱਪ ਨੂੰ ‘ਐਕਸ’ (ਪਹਿਲਾਂ ਟਵਿੱਟਰ) ‘ਤੇ ‘@TheFigen_’ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਦਾ ਕੈਪਸ਼ਨ ਲਿਖਿਆ ਹੈ,- “ਉਹ ਪੁੱਛ ਰਿਹਾ ਹੈ, ਮੈਨੂੰ ਇੱਥੇ ਕੌਣ ਲਿਆਇਆ?” ਇਹ 17 ਸਕਿੰਟ ਦੀ ਵੀਡੀਓ ਤੁਹਾਨੂੰ ਹੱਸਣ ‘ਤੇ ਮਜ਼ਬੂਰ ਕਰ ਦਵੇਗੀ। ਵੀਡੀਓ ਤੋਂ ਸਾਫ ਹੋ ਰਿਹਾ ਹੈ ਕਿ ਬੱਚੇ ਦਾ ਜਨਮ ਕੁਝ ਘੰਟੇ ਪਹਿਲਾਂ ਹੀ ਹੋਇਆ ਸੀ। ਬੱਚੇ ਦਾ ਚਿਹਰਾ ਗੁੱਸੇ ਨਾਲ ਭਰਿਆ ਨਜ਼ਰ ਆ ਰਿਹਾ ਹੈ। ਉਸ ਨੂੰ ਜਿਸ ਵਿਅਕਤੀ ਨੇ ਗੋਦ ਲਿਆ ਹੁੰਦਾ ਹੈ ਉਹ ਪਹਿਲਾਂ ਉਸ ਵੱਲ ਦੇਖਦਾ ਹੈ,ਫਿਰ ਅੱਖਾਂ ਨੂੰ ਇੱਧਰ-ਉੱਧਰ ਘੁਮਾਉਂਦਾ ਹੈ। ਉਸਦਾ ਚਿਹਰਾ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਦੁਖੀ ਹੋਵੇ।
ਇਹ ਵੀ ਪੜ੍ਹੋ-
ਪਲਾਸਟਿਕ ਤੋਂ ਬਣ ਰਹੀ ਹੈ ਨਕਲੀ ਖੰਡ? ਲੋਕਾਂ ਨੇ ਖੋਲ੍ਹ ਦਿੱਤੀ ਪੋਲ
ਮਾਸੂਮ ਦਾ ਕਲਿੱਪ ਇੰਟਰਨੈੱਟ ‘ਤੇ ਆਉਂਦੇ ਹੀ ਪੂਰੀ ਤਰ੍ਹਾਂ ਵਾਇਰਲ ਹੋ ਗਿਆ ਹੈ। ਇਸ ਨੂੰ ਹੁਣ ਤੱਕ 1.9 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਕਮੈਂਟਸ ‘ਚ ਲੋਕ ਫਨੀ ਕਮੈਂਟਸ ਅਤੇ ਬੱਚਿਆਂ ਦੇ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਿਤਾ, ‘ਮੈਨੂੰ ਪਤਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਹੈ’। ਇਕ ਹੋਰ ਯੂਜ਼ਰ ਨੇ ਲਿਖਿਆ, ਉਹ ਇਸ ਤਰ੍ਹਾਂ ਦੇਖ ਰਿਹਾ ਹੈ -ਫਿਰ ਇਹੀ ਬਕਵਾਸ?’ ਇਕ ਹੋਰ ਉਪਭੋਗਤਾ ਨੇ ਕਿਹਾ, ‘ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਜਿੱਥੋਂ ਤੰਗ ਹੋ ਕੇ ਗਏ ਸੀ, ਰੱਬ ਤੁਹਾਨੂੰ ਉੱਥੇ ਵਾਪਸ ਭੇਜ ਦੇਵੇ।’