Funny Video: ਨਾ ਘੋੜਾ ਨਾ ਗੱਡੀ, Yulu ਬਾਈਕ ‘ਤੇ ਬਰਾਤ ਲੈ ਕੇ ਨਿਕਲਿਆ ਲਾੜਾ, ਲੋਕਾਂ ਨੇ ਦਿੱਤੇ ਅਜਿਹੇ ਰਿਐਕਸ਼ਨਸ

Updated On: 

03 Jan 2024 19:28 PM

Viral Video: ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਵਿਆਹ ਇੱਕ ਯਾਦਗਾਰ ਦਿਨ ਬਣੇ। ਇਸ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਵਿਆਹ ਦੌਰਾਨ ਕਈ ਤਰ੍ਹਾਂ ਦੇ ਅਣੋਖੇ ਤਰੀਕੇ ਵੀ ਅਪਣਾਉਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸਨੂੁੰ @traaexploreweddings ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ

Funny Video: ਨਾ ਘੋੜਾ ਨਾ ਗੱਡੀ, Yulu ਬਾਈਕ ਤੇ ਬਰਾਤ ਲੈ ਕੇ ਨਿਕਲਿਆ ਲਾੜਾ, ਲੋਕਾਂ ਨੇ ਦਿੱਤੇ ਅਜਿਹੇ ਰਿਐਕਸ਼ਨਸ
Follow Us On

ਅਜੋਕੇ ਸਮੇਂ ਵਿੱਚ ਵਿਆਹ ਦਾ ਫੰਕਸ਼ਨ ਇੱਕ ਖਾਸ ਤਿਊਹਾਰ ਵਾਂਗ ਮਣਾਇਆ ਜਾਂਦਾ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਪਰਿਵਾਰ ਵੱਲੋਂ ਹਰ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਇਸੇ ਤਰ੍ਹਾਂ ਦੇ ਅਣੋਖੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਬੈਂਗਲੁਰੂ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਲਾੜੇ ਦੇ ਨਾਲ-ਨਾਲ ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਯੂਲੂ ਬਾਈਕ ‘ਤੇ ਸਵਾਰ ਹੋ ਕੇ ਲਾੜੀ ਦੇ ਘਰ ਵੱਲ ਜਾਉਂਦੇ ਨਜ਼ਰ ਆ ਰਹੇ ਹਨ।

ਲਾੜੇ ਦੀ ਯੂਲੂ ਬਾਈਕ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਲਾੜਾ ਬਾਈਕ ਤੇ ਅੱਗੇ ਚੱਲ ਰਿਹਾ ਹੈ ਅਤੇ ਪਿੱਛੇ-ਪਿੱਛੇ ਸਾਰੇ ਰਿਸ਼ਤੇਦਾਰ ਯੁਲੂ ਬਾਈਕ ਤੇ ਸਵਾਰ ਹੋਕੇ ਚੱਲ ਰਹੇ ਹਨ। ਇਸ ਬਰਾਤ ਵਿੱਚ ਲੜਕਾ-ਲੜਕੀ, ਮਰਦ-ਔਰਤ, ਬੁੱਢੇ, ਜਵਾਨ, ਹਰ ਕੋਈ ਯੁਲੂ ਬਾਈਕ ਤੇ ਸਵਾਰ ਦਿਖਾਈ ਦੇ ਰਿਹਾ ਹੈ। ਬਾਈਕ ਤੇ ਸਵਾਰ ਸਾਰੇ ਲੋਕ ਬੜੇ ਜੋਸ਼ ਨਾਲ ਨੱਚ ਰਹੇ ਹਨ।

ਯੂਜ਼ਰ ਨੇ ਦਿੱਤੇ ਅਜਿਹੇ ਕੂਮੈਂਟਸ

ਇਸ ਵਾਇਰਲ ਵੀਡੀਓ ਨੂੰ @traaexploreweddings ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਗਿਆ ਹੈ ਕਿ ਬੈਂਗਲੁਰੂ ‘ਚ ਯੂਲੂ ਬਾਈਕ ‘ਤੇ ਪੂਰੀ ਬਰਾਤ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ਇਹ ਸਾਰੇ ਯੂਲੂ ਨੂੰ ਪ੍ਰਮੋਟ ਕਰ ਰਹੇ ਹਨ, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਲਾੜਾ ਅਤੇ ਵਿਆਹ ਦੀ ਸਾਰੀ ਬਰਾਤ ਤਾਂ ਠੀਕ, ਪਰ ਲਾੜੀ ਕਿੱਥੇ ਬੈਠੇਗੀ।