ਕੁਲਹੜ ਪਿਜ਼ਾ ਕਪਲ ਦਾ ਮੁੜ ਵਾਇਰਲ ਹੋਇਆ ਵੀਡੀਓ, ਦੇਖੋ ਕਿਉਂ ਹੋ ਰਹੀ ਹੈ ਵਾਇਰਲ
ਸੋਸ਼ਲ ਮੀਡੀਆ ‘ਤੇ ਪਿਛਲੇ ਸਾਲ ਇਕ ਕਪਲ ਬਹੁਤ ਵਾਇਰਲ ਹੋਇਆ ਸੀ। ਕੁਲਹੜ ਪਿਜ਼ਾ ਦੇ ਨਾਮ ਨਾਲ ਵਾਇਰਲ ਕਪਲ ਲੋਕਾਂ ਨੂੰ ਕੁਲਹੜ ਪਿਜ਼ਾ ਵੇਚਕੇ ਹੈ। ਕੁਲਹੜ ਪਿਜ਼ਾ ਕਪਲ ਦਾ ਕੁਲਹੜ ਪਿਜ਼ਾ ਖਾਣ ਲਈ ਲੋਕਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਹੈ।
ਦੇਖਦੇ ਹੀ ਦੇਖਦੇ ਕਪਲ ਸੈਲੀਬ੍ਰੇਟੀ ਸਟੇਟਸ ਪਾ ਚੁੱਕਿਆ ਹੈ। ਜਿੱਥੇ ਉਨ੍ਹਾਂ ਦੇ ਕੁਲਹੜ ਪਿਜ਼ਾ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਉੱਥੇ ਹੀ ਕਪਲ ਦਾ ਇਕ ਇਤਰਾਜਯੋਗ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਨੂੰ ਲੈ ਕੇ ਬਾਅਦ ਵਿੱਚ ਕਪਲ ਨੂੰ ਮੁਆਫੀ ਵੀ ਮੰਗਣੀ ਪਈ ਅਤੇ ਸਫ਼ਾਈ ਦੇਣੀ ਪਈ। ਇਨੀਂ ਦਿਨੋਂ ਕਪਲ ਦਾ ਇਕ ਹੋਰ ਰੋਮਾਂਟਿਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਤੇ ਲੋਕ ਖੂਬ ਰਿਏਕਟ ਕਰ ਰਹੇ ਹਨ।
ਕੁਲਹੜ ਪਿਜ਼ਾ ਕਪਲ ਦਾ ਨਵਾਂ ਵੀਡੀਓ ਵਾਇਰਲ
ਸੋਸ਼ਲ ਮੀਡੀਆ ਤੇ ਪਿਛਲੇ ਸਾਲ ਕਪਲ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਇਆ ਸੀ। ਹਾਲਾਂਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ ਹੀ ਕਪਲ ਕਾਫੀ ਫੈਮਸ ਸੀ ਅਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਸੀ। ਇਨੀਂ ਦਿਨੋਂ ਦੋਵਾਂ ਦਾ ਇਕ ਹੋਰ ਰੋਮਾਂਟਿਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੋਵੇਂ ਰੀਲ ਲਈ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-
ਦੋ ਮਜ਼ਦੂਰ ਲਾੜਿਆਂ ਨੇ ਵਿਆਹ ਚ ਪਾਈਆਂ 51 ਲੱਖ ਦੇ ਨੋਟਾਂ ਦੇ ਹਾਰ, ਦੇਖਣ ਵਾਲੇ ਰਹਿ ਗਏ ਹੈਰਾਨ
ਪਹਿਲਾਂ ਦੋਵੇਂ ਬਿਲਡਿੰਗ ਦੇ ਕੋਲ ਵਾਲਕ ਕਰਦੇ ਹੋਏ ਦਿਖ ਰਹੇ ਹਨ। ਫਿਰ ਇਸ ਤੋਂ ਬਾਅਦ ਦੋਵੇਂ ਨਾਲ ਬੈਠਕੇ ਖਾਣਾ ਖਾਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਲਿਖਿਆ ਹੈ ਕਿ ਜਦੋਂ ਪਿਆਰ ਹੱਦ ਤੋਂ ਜ਼ਿਆਦਾ ਹੋਵੇ। ਇੰਸਟਾ ‘ਤੇ ਇਸ ਵੀਡੀਓ ਨੂੰ ਸਹਿਜ ਅਰੋੜਾ ਨੇ ਆਪਣੇ ਅਕਾਊਂਟ @sehaj_arora_ ਤੇ ਪੋਸਟ ਕੀਤਾ ਹੈ ਜਿਸ ਨੂੰ ਅਜੇ ਤੱਕ ਕਈ ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ 7 ਹਜ਼ਾਰ ਦੇ ਕਰੀਬ ਲਾਇਕ ਕਰ ਚੁੱਕੇ ਹਨ।
ਲੋਕ ਕਰ ਰਹੇ ਕਮੈਂਟ
ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਤੇ ਲੋਕਾਂ ਦੇ ਵੀ ਖੂਬ ਕਮੈਂਟ ਆ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਹੈ- ਹਾਹਾ ਇਨ੍ਹਾਂ ਦੀ ਵੀਡੀਓ ਆ ਗਈ ਹੈ ਪਹਿਲਾਂ ਕਮੈਂਟ ਦੇਖਦਾ ਹਾਂ। ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ- ਪਿਜ਼ਾ ਵੇਚਕੇ ਇੰਨੇ ਫਾਲੋਅਰਸ ਨਹੀਂ ਸੀ ਆਉਂਦੇ ਇਸ ਲਈ ਪਲਾਨ ਬੀ ਕਰ ਦਿੱਤਾ ਇਨ੍ਹਾਂ ਨੇ। ਇਕ ਹੋਰ ਯੂਜ਼ਰ ਨੇ ਲਿਖਿਆ-ਬੱਚੇ ਨੂੰ ਗੋਦ ਦੇ ਦਿੱਤਾ ਕੀ?