ਇੰਟਰਨੈਸ਼ਨਲ ਸਾਂਗ ਨੂੰ ਰਾਜਸਥਾਨੀ ਕਲਾਕਾਰਾਂ ਨੇ ਦਿੱਤਾ ਦੇਸੀ ਟੱਚ, VIRAL ਹੋਇਆ ਜਬਰਦਸਤ VIDEO
ਇੱਕ ਰਾਜਸਥਾਨੀ ਗਰੁੱਪ ਦਾ ਇੱਕ ਵੀਡੀਓ ਇਸ ਸਮੇਂ ਚਰਚਾ ਵਿੱਚ ਹੈ। ਜਿਸ ਵਿੱਚ ਉਨ੍ਹਾਂ ਨੇ ਇੰਟਰਨੈਸ਼ਨਲ ਸਾਂਗ ਨੂੰ ਦੇਸੀ ਸਟਾਈਲ ਵਿੱਚ ਬਦਲ ਕੇ ਲੋਕਾਂ ਨੂੰ ਪੇਸ਼ ਕੀਤਾ ਅਤੇ ਇਹ ਵੀਡੀਓ ਤੁਰੰਤ ਵਾਇਰਲ ਹੋ ਗਿਆ। ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
Photo: Social Media
ਰਾਜਸਥਾਨ ਦੀ ਲੋਕ ਸੰਗੀਤ ਪਰੰਪਰਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕ੍ਰਿਏਟਿਵਿਟੀ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਵਾਰ, ਜੈਸਲਮੇਰ ਦੇ ਮਸ਼ਹੂਰ ਇਸਮਾਈਲ ਲੰਗਾ ਸਮੂਹ ਨੇ ਅੰਤਰਰਾਸ਼ਟਰੀ ਪੌਪ ਸਟਾਰ ਸ਼ਕੀਰਾ ਦੇ ਸੁਪਰਹਿੱਟ ਗੀਤ “ਵਾਕਾ ਵਾਕਾ” ਨੂੰ ਆਪਣੇ ਅੰਦਾਜ ਵਿੱਚ ਢਾਲ ਕੇ ਸੋਸ਼ਲ ਮੀਡੀਆ ‘ਤੇ ਤਹਿਲਿਕਾ ਮਚਾ ਦਿੱਤਾ ਹੈ। ਇਹ ਵੀਡੀਓ, ਰਵਾਇਤੀ ਰਾਜਸਥਾਨੀ ਸੰਗੀਤ, ਕਲਰਫੁੱਲ ਡਰੈੱਸੇਸ ਅਤੇ ਦੇਸੀ ਅੰਦਾਜ ਦੇ ਨਾਲ ਤਿਆਰ ਕੀਤਾ ਗਿਆ ਇਹ ਵਾਇਰਲ ਦੇਖਦਿਆਂ ਹੀ ਦੇਖਦਿਆਂ ਵਾਇਰਲ ਹੋ ਗਿਆ।
ਇੰਸਟਾਗ੍ਰਾਮ ‘ਤੇ ਵੀਡੀਓ ਨੂੰ ਅਪਲੋਡ ਕੀਤੇ ਜਾਣ ਦੇ ਸਿਰਫ ਇੱਕ ਦਿਨ ਦੇ ਅੰਦਰ 66,000 ਤੋਂ ਵੱਧ ਲਾਈਕਸ ਮਿਲੇ ਹਨ। ਵੀਡੀਓ ਵਿੱਚ ਕਲਾਕਾਰ ਢੋਲਕ, ਖੜਤਾਲ ਅਤੇ ਰਵਾਇਤੀ ਸੁਰਾਂ ਨਾਲ ਉਹ ਮਸ਼ਹੂਰ ਧੁੰਨ ਗਾਉਂਦੇ ਹੋਏ ਦਿਖਾਈ ਦਿੰਦੇ ਹਨ, ਪਰ ਬੋਲ ਪੂਰੀ ਤਰ੍ਹਾਂ ਰਾਜਸਥਾਨੀ ਹਨ। “ਵੈਲਕਮ ਟੂ ਰਾਜਸਥਾਨ” ਅਤੇ “ਖੰਮਾ ਘਨੀ” ਵਰਗੇ ਸ਼ਬਦ ਗਾਣੇ ਨੂੰ ਸਥਾਨਕ ਸੁਆਦ ਨਾਲ ਭਰ ਦਿੰਦੇ ਹਨ।
ਵਿਦੇਸ਼ੀ ਗੀਤ ਨੂੰ ਦਿੱਤਾ ਦੇਸੀ ਟੱਚ
ਵੀਡੀਓ ਵਿੱਚ ਕਲਾਕਾਰ ਰੰਗੀਨ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਹਨ। ਉਹ ਨਾ ਸਿਰਫ ਗੀਤ ਵਿੱਚ ਸਗੋਂ ਡਾਂਸ ਅਤੇ ਐਕਸਪ੍ਰੈਸ਼ਨਸ ਨਾਲ ਵੀ ਦਰਸ਼ਕਾਂ ਨੂੰ ਰਾਜਸਥਾਨੀ ਸੱਭਿਆਚਾਰ ਨਾਲ ਜੋੜਦੇ ਹਨ। ਸ਼ਕੀਰਾ ਦਾ ਗੀਤ, ਜੋ ਕਿ 2010 ਦੇ ਫੀਫਾ ਵਿਸ਼ਵ ਕੱਪ ਦਾ ਅਧਿਕਾਰਤ ਗੀਤ ਸੀ, ਹੁਣ ਥਾਰ ਦੀ ਧਰਤੀ ਤੇ ਵਿੱਚ ਨਵੇਂ ਰੂਪ ਵਿੱਚ ਗੂੰਜਦਾ ਹੋਇਆ ਨਜਰ ਆ ਰਿਹਾ ਹੈ। ਇਹ ਗੀਤ ਦਰਸਾਉਂਦਾ ਹੈ ਕਿ ਲੋਕ ਸੰਗੀਤ ਆਧੁਨਿਕ ਧੁਨਾਂ ਨਾਲ ਕਿਵੇਂ ਸਹਿਜਤਾ ਨਾਲ ਮਿਲ ਸਕਦਾ ਹੈ।
ਇਸ ਵਿਲੱਖਣ ਪ੍ਰਯੋਗ ਨੂੰ ਸੋਸ਼ਲ ਮੀਡੀਆ ‘ਤੇ ਵਿਆਪਕ ਪ੍ਰਸ਼ੰਸਾ ਮਿਲੀ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਕਲਾਕਾਰਾਂ ਦੀ ਐਨਰਜੀ, ਆਵਾਜ਼ ਅਤੇ ਕਲਪਨਾਸ਼ੀਲਤਾ ਦੀ ਪ੍ਰਸ਼ੰਸਾ ਕੀਤੀ। ਕੁਝ ਨੇ ਇਸਦੀ ਤੁਲਨਾ ਸ਼ਕੀਰਾ ਦੇ ਅਸਲ ਸੰਸਕਰਣ ਨਾਲ ਵੀ ਕੀਤੀ। ਇੱਕ ਯੂਜਰ ਨੇ ਮਜ਼ਾਕ ਵਿੱਚ ਲਿਖਿਆ, “ਦਾਲ ਬਾਟੀ ਚੁਰਮਾ ਖਾਣ ਤੋਂ ਬਾਅਦ ਸ਼ਕੀਰਾ।” ਇੱਕ ਹੋਰ ਨੇ ਲਿਖਿਆ, “ਸਾਡੀ ਰਾਜਸਥਾਨੀ ਨੇ ਸ਼ਕੀਰਾ ਨੂੰ ਬੋਲਡ ਵੀ ਕਰ ਦਿੱਤਾ ਹੈ। ਵੈਲਕਮ ਟੂ ਰਾਜਸਥਾਨ ਲਵਲੀ।” ਅਜਿਹੀਆਂ ਮਜ਼ਾਕੀਆ ਅਤੇ ਪ੍ਰਸ਼ੰਸਾਯੋਗ ਟਿੱਪਣੀਆਂ ਨੇ ਪੋਸਟ ਨੂੰ ਹੋਰ ਵੀ ਪ੍ਰਸਿੱਧ ਬਣਾ ਦਿੱਤਾ।
ਦਿਲਚਸਪ ਗੱਲ ਇਹ ਹੈ ਕਿ ਨਾ ਸਿਰਫ਼ ਆਮ ਲੋਕ ਸਗੋਂ ਵੱਡੇ ਨਾਮ ਵੀ ਵੀਡੀਓ ‘ਤੇ ਤੁਰੰਤ ਪ੍ਰਤੀਕਿਰਿਆ ਦੇਣ ਲਈ ਤਿਆਰ ਸਨ। ਇੰਡੀਅਨ ਪ੍ਰੀਮੀਅਰ ਲੀਗ ਟੀਮ ਰਾਜਸਥਾਨ ਰਾਇਲਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਨੇ ਵੀ ਪੋਸਟ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਵੀਡੀਓ ਵਿੱਚ ਅੰਤਰਰਾਸ਼ਟਰੀ ਖਿਡਾਰੀਆਂ ਲੁਆਨ-ਡ੍ਰੇ ਪ੍ਰੀਟੋਰੀਅਸ, ਕਵੇਨਾ ਮਾਫਾ, ਨੈਂਡਰੇ ਬਰਗਰ ਅਤੇ ਡੋਨੋਵਨ ਫਰੇਰਾ ਨੂੰ ਟੈਗ ਕੀਤਾ, ਜਿਸ ਨਾਲ ਇਹ ਪ੍ਰੇਜੇਂਟੇਸ਼ਨ ਹੋਰ ਵੀ ਚਰਚਾ ਵਿੱਚ ਆ ਗਈ।
