Photo: Twitter
@JaswinderBisla
ਭਾਰੀ ਮੀਂਹ ਤੋਂ ਬਾਅਦ ਉੱਤਰੀ ਭਾਰਤ ਦੇ ਜਿਆਦਾਤਰ ਸੂਬੇ ਇਨ੍ਹੀਂ ਦਿਨੀ
ਹੜ੍ਹ ਵਰਗ੍ਹੇ ਹਾਲਾਤਾਂ (Floody Situation) ਦਾ ਸਾਹਮਣਾ ਕਰ ਰਹੇ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਦੀ ਗੱਲ ਕਰੀਏ ਤਾਂ ਇਥੋਂ ਦੇ ਤਕਰੀਬਨ ਸਾਰੇ ਨਦੀ-ਨਾਲੇ ਉਫਾਨ ਤੇ ਹਨ। ਇਨ੍ਹਾਂ ਦਾ ਪਾਣੀ ਓਵਰਫਲੋ ਹੋਕੇ ਸ਼ਹਿਰਾਂ ਅਤੇ ਪਿੰਡਾਂ ਦੇ ਗਲੀ-ਮੁਹੱਲਿਆਂ ਚ ਵੜ੍ਹ ਚੁੱਕਾ ਹੈ। ਇਸ ਪਾਣੀ ਦੇ ਨਾਲ ਵਹਿ ਕੇ ਆ ਰਹੇ ਹਨ ਕਈ ਅਜਿਹੇ ਜੀਵ ਵੀ, ਜਿਨ੍ਹਾਂ ਨੂੰ ਤਸਵੀਰਾਂ ਵਿੱਚ ਵੇਖ ਕੇ ਵੀ ਸਾਨੂੰ ਡਰ ਲੱਗਦਾ ਹੈ।
ਅੰਬਾਲਾ ਦੀਆਂ ਗਲੀਆਂ ਵਿੱਚ ਇਨ੍ਹੀ ਦਿਨੀਂ ਕੁਝ ਅਜਿਹਾ ਹੀ ਦ੍ਰਿਸ਼ ਦਿਖਾਈ ਦੇ ਰਿਹਾ ਹੈ, ਜਿਸ ਨੂੰ ਵੇਖ ਕੇ ਲੋਕ ਦਹਿਸ਼ਤ ਵਿੱਚ ਹਨ। ਹੜ੍ਹ ਦੇ ਪਾਣੀ ਨਾਲ ਵਹਿ ਕੇ ਇਥੋਂ ਦੀਆਂ ਗਲੀਆਂ ਵਿੱਚ ਇੱਕ ਮਗਰਮੱਛ ਬੜੇ ਬੇਖੋਫ ਅੰਦਾਜ਼ ਵਿੱਖ ਘੁੰਮਦਾ ਦਿਖਾਈ ਦੇ ਰਿਹਾ ਹੈ। ਲੋਕਾਂ ਨੇ ਜਦੋਂ ਇਸ ਮਗਰਮੱਛ ਨੂੰ ਗਲੀ ਵਿੱਚ ਘੁੰਮਦਿਆਂ ਵੇਖਿਆਂ ਤਾ ਸਾਰੇ ਦਹਿਸ਼ਤ ਵਿੱਚ ਆ ਗਏ। ਲੋਕਾਂ ਨੇ ਫਟਾਫਟ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਅਤੇ ਛੱਤਾਂ ਤੇ ਜਾ ਕੇ ਮਗਰਮੱਛ ਨੂੰ ਗਲੀ ਵਿੱਚ ਵਿਚਰਦਿਆਂ ਦੇਖਦੇ ਰਹੇ।
ਇਸ ਦੌਰਾਨ ਲੋਕਾਂ ਦੇ ਚੇਹਰਿਆਂ ਤੇ ਦਹਿਸ਼ਤ ਵੀ ਸਾਫ ਦਿਖਾਈ ਦੇ ਰਹੀ ਸੀ। ਬੇਸ਼ੱਕ ਮਗਰਮੱਛ ਗਲੀ ਚੋਂ ਘੁੰਮਦੇ ਹੋਏ ਅੱਗੇ ਵੱਧ ਗਿਆ, ਪਰ ਘਰਾਂ ਦੇ ਦਰਵਾਜ਼ੇ ਖੋਲ ਕੇ ਗਲੀ ਵਿੱਚ ਜਾਣ ਦੀ ਹਾਲੇ ਵੀ ਲੋਕਾਂ ਦੀ ਹਿਮੰਤ ਨਹੀਂ ਹੋ ਰਹੀ ਹੈ। ਉਹ ਇੰਤਜਾਰ ਕਰ ਰਹੇ ਹਨ ਕਿ ਕਦੋਂ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਇਹ ਮਗਰਮੱਛ ਦਰਿਆ ਵਿੱਚ ਵਾਪਸ ਪਰਤ ਗਿਆ ਹੈ, ਤਾਂ ਜੋਂ ਉਹ ਮੁੜ ਤੋਂ ਪਹਿਲਾਂ ਵਾਂਗ ਘਰਾਂ ਚੋਂ ਬਾਹਰ ਨਿਕਲ ਕੇ ਆਪਣੇ ਜਰੂਰੀ ਕੰਮ ਨਿਪਟਾ ਸਕਣ।
ਭਾਰੀ ਮੀਂਹ ਤੋਂ ਬਾਅਦ ਬਣੇ ਹਨ ਹੜ ਵਰਗ੍ਹੇ ਹਾਲਾਤ
ਜਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਹੜ੍ਹ ਵਰਗ੍ਹੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਕੋਈ ਐਮਰਜੈਂਸੀ ਨਾ ਹੋਵੇ, ਉਦੋਂ ਤੱਕ ਲੋਕ ਆਪਣੇ ਘਰਾਂ ਚੋਂ ਬਾਹਰ ਨਾ ਨਿਕਲਣ। ਪ੍ਰਸ਼ਾਸਨ ਅਤੇ ਸਰਕਾਰਾਂ ਲਗਾਤਾਰ ਹਾਲਾਤ ਤੇ ਕਾਬੂ ਪਾਉਣ ‘ਚ ਜੁਟੇ ਹਨ।
ਹੜ੍ਹ ਪ੍ਰਭਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ