Shocking Video: ਮਗਰਮੱਛ ਦੇ ਮੁੰਹ ‘ਚੋਂ ਜਿੰਦਾ ਬਾਹਰ ਨਿਕਲ ਆਇਆ ਸ਼ਖਸ, ਦੇਖੋ ਵਾਇਰਲ ਵੀਡੀਓ ਦੇ ਪਿੱਛੇ ਦਾ ਸੱਚ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਮਗਰਮੱਛ ਦੇ ਮੁੰਹ 'ਚੋਂ ਹੱਥ ਕੱਢਦਾ ਹੈ। ਇਹ ਦੇਖ ਕੇ ਦੂਸਰਾ ਵਿਅਕਤੀ ਉਸਦਾ ਹੱਥ ਫੜ੍ਹ ਲੈਂਦਾ ਹੈ ਅਤੇ ਉਸਨੂੰ ਮਗਰਮੱਛ ਦੇ ਮੁੰਹ 'ਚੋਂ ਜਿੰਦਾ ਕੱਢ ਲੈਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਦੀ ਪੂਰੀ ਸੱਚਾਈ ਨਹੀਂ ਹੈ, ਵੀਡੀਓ 'ਚ ਜਿਹੜਾ ਮਗਰਮੱਛ ਨਜ਼ਰ ਆ ਰਿਹਾ ਹੈ ਉਹ ਅਸਲੀ ਨਹੀਂ ਹੈ ਸਗੋਂ ਇੱਕ ਡੁਪਲੀਕੇਟ ਮਗਰਮੱਛ ਹੈ।
Pic Credit: Instagram/earth_animals_pix
ਇੰਟਰਨੈੱਟ ‘ਤੇ ਕਈ ਤਰ੍ਹਾਂ ਦੀਆਂ ਖ਼ਤਰਨਾਕ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਕੁਝ ਲੋਕ ਕਿਸੇ ਨਾ ਕਿਸੇ ਪ੍ਰਕਾਰ ਦਾ ਖਤਰਨਾਕ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਹਨ। ਕੋਈ ਅੱਗ ਨਿਗਲ ਲੈਂਦਾ ਹੈ ਅਤੇ ਕੋਈ ਮੁੰਹ ‘ਚ ਪੈਟਰੋਲ ਭਰ ਕੇ ਮੁੰਹ ‘ਚੋਂ ਅੱਗ ਕੱਢਦਾ ਹੈ, ਇਸੇ ਹੀ ਤਰ੍ਹਾਂ ਦੇ ਹੋਰ ਵੀ ਕਈ ਸਟੰਟ ਕਰਦੇ ਹੋਏ ਲੋਕਾਂ ਦੀਆਂ ਵੀਡੀਓਜ਼ ਇੰਨਟਨੈੱਟ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਹੀ ਪ੍ਰਕਾਰ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਸ਼ਖਸ ਮਗਰਮੱਛ ਦੇ ਮੁੰਹ ‘ਚੋਂ ਜਿੰਦਾ ਬਾਹਰ ਨਿਕਲ ਆਉਂਦਾ ਹੈ, ਇਹ ਦੇਖ ਕੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਪਰ ਇਸ ਵੀਡੀਓ ਦੇ ਪਿੱਛੇ ਦਾ ਸੱਚ ਕੀ ਹੈ, ਆਓ ਤੁਹਾਨੂੰ ਦੱਸਦੇ ਹਾਂ…
ਵਾਇਰਲ ਵੀਡੀਓ ਦੀ ਸੱਚਾਈ
ਇਹ ਵੀਡੀਓ ਇੰਸਟਾਗ੍ਰਾਮ ‘ਤੇ earth_animals_pix ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਮਗਰਮੱਛ ਦੇ ਮੁੰਹ ‘ਚੋਂ ਹੱਥ ਕੱਢਦਾ ਹੈ। ਇਹ ਦੇਖ ਕੇ ਦੂਸਰਾ ਵਿਅਕਤੀ ਉਸਦਾ ਹੱਥ ਫੜ੍ਹ ਲੈਂਦਾ ਹੈ ਅਤੇ ਉਸਨੂੰ ਮਗਰਮੱਛ ਦੇ ਮੁੰਹ ‘ਚੋਂ ਜਿੰਦਾ ਕੱਢ ਲੈਂਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਦੀ ਪੂਰੀ ਸੱਚਾਈ ਨਹੀਂ ਹੈ, ਵੀਡੀਓ ‘ਚ ਜਿਹੜਾ ਮਗਰਮੱਛ ਨਜ਼ਰ ਆ ਰਿਹਾ ਹੈ ਉਹ ਅਸਲੀ ਨਹੀਂ ਹੈ ਸਗੋਂ ਇੱਕ ਮਗਰਮੱਛ ਦਾ ਪੁਤਲਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਵੀ ਇਸ ਨੂੰ ‘ਰੋਬੋਟ ਕ੍ਰਕੋਡਾਈਲ’ ਲਿਖਿਆ ਹੈ।
ਲੋਕਾਂ ਦੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਕਈ ਲੋਕ ਇਸ ਵੀਡੀਓ ‘ਤੇ ਕਮੈਂਟ ਕਰਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਇਹ ਨਕਲੀ ਮਗਰਮੱਛ ਹੈ ਕਿਉਂਕਿ ਇਸ ਦੇ ਜਬਾੜੇ ਵਿੱਚ ਜਾਨ ਨਹੀਂ ਹਨ। ਇੱਕ ਹੋਰ ਨੇ ਲਿਖਿਆ- ਇਹ ਰਚਨਾਤਮਕਤਾ ਅਤੇ ਤਕਨਾਲੋਜੀ ਦਾ ਸ਼ਾਨਦਾਰ ਸੁਮੇਲ ਹੈ। ਤੀਜੇ ਨੇ ਲਿਖਿਆ – ਮਗਰਮੱਛ ਮਰ ਗਿਆ ਹੈ। ਚੌਥੇ ਯੂਜ਼ਰ ਨੇ ਲਿਖਿਆ- ਮਗਰਮੱਛ ਨੂੰ ਮਾਰ ਕੇ ਬਾਹਰ ਕੱਢ ਲਿਆ ਗਿਆ ਹੈ। ਜਦਕਿ ਕੁਝ ਲੋਕ ਕਹਿ ਰਹੇ ਹਨ ਕਿ ਉਹ ਮਗਰਮੱਛ ਦੇ ਪਹਿਰਾਵੇ ‘ਚ ਇਨਸਾਨ ਹੈ।