Shocking News: ਦੋਸਤਾਂ ਨਾਲ ਝਰਨੇ ‘ਚ ਕਰ ਰਿਹਾ ਸੀ ਮਸਤੀ, ਫਿਰ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

Published: 

07 Jul 2024 12:42 PM IST

Shocking News: ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ Hill Station ਘੁੰਮਣਾ ਪਸੰਦ ਕਰਦੇ ਹਨ। Water fall 'ਤੇ ਲੋਕ ਖੂਬ ਮਜ਼ੇ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਆਪਣੇ ਦੋਸਤਾਂ ਨਾਲ Water fall 'ਤੇ Enjoy ਕਰਦਾ ਨਜ਼ਰ ਆ ਰਿਹਾ ਹੈ। ਪਰ ਅਚਾਨਕ ਉਸ ਦੀ ਪੈਂਟ 'ਚ ਸੱਪ ਵੜ ਜਾਂਦਾ ਹੈ। ਵੀਡੀਓ 'ਤੇ ਕੁਮੈਂਟ ਕਰਕੇ ਲੋਕ ਮੁੰਡੇ ਦੇ ਖੂਬ ਮਜ਼ੇ ਲੈ ਰਹੇ ਹਨ।

Shocking News: ਦੋਸਤਾਂ ਨਾਲ ਝਰਨੇ ਚ ਕਰ ਰਿਹਾ ਸੀ ਮਸਤੀ, ਫਿਰ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਝਰਨੇ 'ਚ ਨਹਾ ਰਿਹਾ ਸੀ ਮੁੰਡੇ, ਪੈਂਟ ਵਿੱਚ ਵੱਡਿਆ ਸੱਪ, ਦੋਸਤਾਂ ਨੇ ਕੱਢਿਆ ਬਾਹਰ

Follow Us On

ਬਰਸਾਤ ਦਾ ਮੌਸਮ ਆਉਂਦੇ ਹੀ ਲੋਕ ਝੀਲਾਂ ਅਤੇ ਝਰਨਾਂ ਦਾ ਆਨੰਦ ਲੈਣ ਲਈ ਨਿਕਲ ਜਾਂਦੇ ਹਨ। ਹਾਲਾਂਕਿ ਇਹ ਥਾਵਾਂ ਜਿੰਨੀਆਂ ਖ਼ੂਬਸੂਰਤ ਹਨ, ਓਨੀ ਹੀ ਖ਼ਤਰਨਾਕ ਵੀ ਹਨ, ਅਜਿਹੀਆਂ ਥਾਵਾਂ ‘ਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਤੁਸੀਂ ਕਈ ਵਾਰ ਖ਼ਬਰਾਂ ਵਿਚ ਪੜ੍ਹਿਆ ਅਤੇ ਦੇਖਿਆ ਹੋਵੇਗਾ ਕਿ ਲੋਕ ਕਿਸੇ ਝੀਲ ਜਾਂ ਝਰਨੇ ਵਿਚ ਨਹਾਉਣ ਗਏ ਅਤੇ ਪਾਣੀ ਵਿਚ ਅਚਾਨਕ ਵਾਧਾ ਹੋਣ ਕਾਰਨ ਉਹ ਉਥੇ ਫਸ ਗਏ ਜਾਂ ਪਾਣੀ ਵਿਚ ਵਹਿ ਗਏ ਅਤੇ ਕਈਆਂ ਦੀ ਜਾਨ ਚਲੀ ਗਈ। ਪਰ ਇਸ ਵਾਰ ਝਰਨੇ ‘ਚ ਨਹਾਉਣ ਗਏ ਮੁੰਡੇ ਨਾਲ ਕੁਝ ਹੈਰਾਨੀਜਨਕ ਹੋ ਗਿਆ। ਮੁੰਡੇ ਨਾਲ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਵਿੱਚ ਮੁੰਡਿਆਂ ਦਾ ਗਰੂਪ ਨੂੰ ਝਰਨੇ ਵਿੱਚ ਨਹਾਉਂਦੇ ਦੇਖਿਆ ਜਾ ਸਕਦਾ ਹੈ। ਕੁਝ ਸਮੇਂ ਬਾਅਦ, ਇੱਕ ਮੁੰਡੇ ਦੀ ਪੈਂਟ ਵਿੱਚ ਇੱਕ ਅਜੀਬ ਜਿਹੀ ਹਰਕਤ ਹੁੰਦੀ ਹੈ। ਜਿਸ ਕਾਰਨ ਉਹ ਬਹੁਤ ਡਰ ਜਾਂਦਾ ਹੈ। ਜਦੋਂ ਮੁੰਡਾ ਪਾਣੀ ਤੋਂ ਥੋੜਾ ਜਿਹਾ ਬਾਹਰ ਆ ਕੇ ਦੇਖਦਾ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਪੈਂਟ ਵਿੱਚ ਇੱਕ ਸੱਪ ਵੜ ਗਿਆ ਹੈ। ਮੁੰਡੇ ਨੇ ਆਪਣੇ ਹੱਥਾਂ ਨਾਲ ਸੱਪ ਦਾ ਮੂੰਹ ਆਪਣੀ ਪੈਂਟ ਦੇ ਅੰਦਰ ਫੜਿਆ ਹੋਇਆ ਹੈ। ਸੱਪ ਨੂੰ ਦੋਸਤ ਦੀ ਪੈਂਟ ‘ਚ ਵੜਿਆ ਦੇਖ ਕੇ ਮੁੰਡੇ ਦੇ ਦੋਸਤਾਂ ਨੇ ਸੱਪ ਦੀ ਪੂਛ ਫੜ ਕੇ ਉਸ ਦੀ ਪੈਂਟ ‘ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਝਰਨੇ ਤੋਂ ਬਾਹਰ ਆਉਂਦੇ ਹਨ ਅਤੇ ਸੱਪ ਨੂੰ ਵਿੱਚ ਛੱਡ ਦਿੰਦੇ ਹਨ। ਜਦੋਂ ਸੱਪ ਬਾਹਰ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਸੱਪ ਆਕਾਰ ਵਿਚ ਬਹੁਤ ਵੱਡਾ ਸੀ।

ਇਹ ਵੀ ਪੜ੍ਹੋ- 2 ਬੱਸ ਵਾਲਿਆਂ ਨੇ ਤੂਫਾਨ ‘ਚ ਕੀਤੀ ਬਾਈਕ ਸਵਾਰਾਂ ਦੀ ਮਦਦ, VIDEO

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @suratmememecentral ਨਾਮ ਦੇ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 19 ਲੱਖ 82 ਹਜ਼ਾਰ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 1 ਲੱਖ 64 ਹਜ਼ਾਰ ਲੋਕ ਇਸ ਨੂੰ ਲਾਈਕ ਵੀ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕ ਕੁਮੈਂਟ ਕਰਕੇ ਮੁੰਡੇ ਦਾ ਖੂਬ ਮਜ਼ੇ ਲੈ ਰਹੇ ਹਨ।