ਵਿਦੇਸ਼ੀ ਸ਼ਖਸ ਨੇ ਆਪਣੇ ਵਲੌਗ ਵਿੱਚ ਦੱਸਿਆ ਦਿੱਲੀ ਮੈਟਰੋ ਵਿੱਚ ਸਫਰ ਕਰਨ ਦਾ ਤਜਰਬਾ, ਕਹਿ ਦਿੱਲ ਛੁੱਹ ਲੈਣ ਵਾਲੀ ਗੱਲ

tv9-punjabi
Published: 

28 Mar 2025 11:14 AM

ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕ ਅਕਸਰ ਉਨ੍ਹਾਂ ਨੂੰ ਈ-ਰਿਕਸ਼ਾ ਅਤੇ ਆਟੋ-ਰਿਕਸ਼ਾ ਚਾਲਕਾਂ ਦੁਆਰਾ ਕੀਤੇ ਜਾਂਦੇ ਸਕੈਮ ਬਾਰੇ ਸ਼ਿਕਾਇਤ ਕਰਦੇ ਰੰਹਿਦੇ ਹਨ। ਪਰ ਇੱਕ ਵਿਦੇਸ਼ੀ ਨੇ ਦਿੱਲੀ ਮੈਟਰੋ ਦੀ ਪ੍ਰਸ਼ੰਸਾ ਵਿੱਚ ਬਹੁਤ ਕੁੱਝ ਕਿਹਾ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਗਿਆ।

ਵਿਦੇਸ਼ੀ ਸ਼ਖਸ ਨੇ ਆਪਣੇ ਵਲੌਗ ਵਿੱਚ ਦੱਸਿਆ ਦਿੱਲੀ ਮੈਟਰੋ ਵਿੱਚ ਸਫਰ ਕਰਨ ਦਾ ਤਜਰਬਾ, ਕਹਿ ਦਿੱਲ ਛੁੱਹ ਲੈਣ ਵਾਲੀ ਗੱਲ

Image Credit source: Instagram

Follow Us On

ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇਸ ਸ਼ਹਿਰ ਵਿੱਚ ਦੇਖਣ ਲਈ ਬਹੁਤ ਕੁੱਝ ਹੈ, ਜਿਸਨੂੰ ਤੁਸੀਂ ਇੱਕ ਦਿਨ ਵਿੱਚ ਨਹੀਂ ਦੇਖ ਸਕਦੇ। ਇਹ ਜਗ੍ਹਾ ਨਾ ਸਿਰਫ਼ ਭਾਰਤੀਆਂ ਦੀ ਸਗੋਂ ਵਿਦੇਸ਼ੀਆਂ ਦੀ ਵੀ ਪਸੰਦੀਦਾ ਹੈ। ਸੈਂਕੜੇ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਆਉਂਦੇ ਹਨ ਅਤੇ ਆਪਣੇ ਕੈਮਰਿਆਂ ਵਿੱਚ ਨਜ਼ਾਰਿਆਂ ਨੂੰ ਕੈਦ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਅਨੁਭਵ ਸਾਂਝੇ ਕਰਦੇ ਹਨ, ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਜਾਂਦੇ ਹਨ। ਇਨ੍ਹੀਂ ਦਿਨੀਂ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਵਿਦੇਸ਼ੀ ਨੇ ਮੈਟਰੋ ਬਾਰੇ ਸ਼ਾਨਦਾਰ ਗੱਲਾਂ ਕਹੀਆਂ।

ਜਦੋਂ ਵੀ ਦਿੱਲੀ ਬਾਰੇ ਗੱਲ ਹੁੰਦੀ ਹੈ, ਮੈਟਰੋ ਦਾ ਜ਼ਿਕਰ ਹੁੰਦਾ ਹੈ। ਇਹ ਸਾਡੀ ਰਾਜਧਾਨੀ ਦਾ ਮਾਣ ਹੈ ਕਿਉਂਕਿ ਇਹ ਤੁਹਾਨੂੰ ਘੱਟ ਪੈਸਿਆਂ ਵਿੱਚ ਚੰਗੀਆਂ ਸਹੂਲਤਾਂ ਨਾਲ ਤੁਹਾਡੀ ਮੰਜ਼ਿਲ ‘ਤੇ ਲੈ ਜਾਂਦੀ ਹੈ। ਇਸ ਦੇ ਆਉਣ ਨਾਲ ਵਿਦੇਸ਼ੀਆਂ ਨੂੰ ਵੀ ਬਹੁਤ ਸਹੂਲਤ ਮਿਲਦੀ ਹੈ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕ ਅਕਸਰ ਉਨ੍ਹਾਂ ਨੂੰ ਈ-ਰਿਕਸ਼ਾ ਅਤੇ ਆਟੋ-ਰਿਕਸ਼ਾ ਚਾਲਕਾਂ ਦੁਆਰਾ ਕੀਤੇ ਜਾਂਦੇ ਸਕੈਮ ਬਾਰੇ ਸ਼ਿਕਾਇਤ ਕਰਦੇ ਹਨ। ਪਰ ਇੱਕ ਵਿਦੇਸ਼ੀ ਨੇ ਦਿੱਲੀ ਮੈਟਰੋ ਦੀ ਪ੍ਰਸ਼ੰਸਾ ਵਿੱਚ ਬਹੁਤ ਕੁੱਝ ਕਿਹਾ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਗਿਆ।

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਕਹਿੰਦਾ ਹੈ ਕਿ ਦਿੱਲੀ ਮੈਟਰੋ ਸੱਚਮੁੱਚ ਬਹੁਤ ਸਾਫ਼ ਹੈ ਅਤੇ ਇਸਦੀ ਮਦਦ ਨਾਲ, ਮੈਂ ਬਹੁਤ ਘੱਟ ਪੈਸਿਆਂ ਵਿੱਚ ਦਿੱਲੀ ਵਿੱਚ ਘੁੰਮਣ ਦੇ ਯੋਗ ਹਾਂ। ਯਾਤਰਾ ਦੀ ਸ਼ੁਰੂਆਤ ਵਿੱਚ ਸ਼ਖਸ ਨੀਲੀ ਲਾਈਨ ਵਿੱਚ ਹੁੰਦਾ ਹੈ। ਪਰ ਅਗਲੇ ਹੀ ਸਕਿੰਟ ਉਹ ਦਿੱਲੀ ਦੀ ਰੈੱਡ ਲਾਈਨ ਮੈਟਰੋ ਵਿੱਚ ਬੈਠਾ ਦਿਖਾਈ ਦਿੰਦਾ ਹੈ। ਉਹ ਸ਼ਖਸ ਅੱਗੇ ਕਹਿੰਦਾ ਹੈ ਕਿ ਦਿੱਲੀ ਮੈਟਰੋ ਬਹੁਤ ਵਧੀਆ ਢੰਗ ਨਾਲ ਜੁੜੀ ਹੋਈ ਹੈ। ਜਦੋਂ ਉਹ ਆਦਮੀ ਸਟੇਸ਼ਨ ‘ਤੇ ਬਾਹਰ ਆਉਂਣ ਲਈ ਉਤਰਦਾ ਹੈ, ਤਾਂ ਉਸਨੂੰ KFC, ਇੱਕ ਕਾਫੀ ਸ਼ਾਪ ਦਿਖਾਈ ਦਿੰਦੀ ਹੈ, ਅਤੇ ਉਹ ਇਸਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ।

ਇਹ ਵੀ ਪੜ੍ਹੋ- OMG: ਸਿਸਟਮ ਦੀ ਲਾਪਰਵਾਹੀ ਬਣੀ ਮਹਿੰਗੀ ਸਜ਼ਾ! ਹੈਲਮੇਟ ਨਾ ਪਾਉਣ ਤੇ 500 ਰੁਪਏ ਦੀ ਬਜਾਏ ਕੱਟ ਗਿਆ 10 ਲੱਖ ਰੁਪਏ ਦਾ ਚਲਾਨ

ਇਸ ਵੀਡੀਓ ਨੂੰ ਇੰਸਟਾ ‘ਤੇ m1les_away ਨਾਂਅ ਦੇ ਅਕਾਊਂਟ ਦੁਆਰਾ ਸਾਂਝਾ ਕੀਤਾ ਗਿਆ ਹੈ। ਜੋ ਲੋਕਾਂ ਵਿੱਚ ਆਉਂਦੇ ਹੀ ਵਾਇਰਲ ਹੋ ਗਿਆ ਅਤੇ ਲੋਕ ਇਸ ‘ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜੇਕਰ ਤੁਸੀਂ ਮੁੰਬਈ ਘੁੰਮਣ ਜਾਂਦੇ ਹੋ ਤਾਂ ਉੱਥੇ ਵੀ ਹਾਲਾਤ ਇਹੀ ਹਨ, ਤੁਹਾਨੂੰ ਟੈਕਸੀ ਜਾਂ ਰਿਕਸ਼ਾ ਦੀ ਬਜਾਏ ਲੋਕਲ ਜਾਂ ਮੈਟਰੋ ਰਾਹੀਂ ਯਾਤਰਾ ਕਰਨੀ ਚਾਹੀਦੀ ਹੈ। ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਤੇਜ਼, ਭਰੋਸੇਮੰਦ, ਸਾਫ਼ ਅਤੇ ਸੁਰੱਖਿਅਤ ਮੈਟਰੋ ਹਰ ਤਰ੍ਹਾਂ ਨਾਲ ਚੰਗੀ ਹੈ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਇਸ ‘ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।