Shocking News: ਕੰਮ ਦੇ ਬੋਝ ਕਾਰਨ ਧੀ ਦੀ ਗਈ ਜਾਨ, ਬੌਸ ‘ਤੇ ਵਰ੍ਹੀ ਕੁੜੀ ਦੀ ਮਾਂ

Updated On: 

18 Sep 2024 15:44 PM IST

Anna Sebastian Perayil: ਐਨਾ ਦੀ ਮਾਂ ਦਾ ਇਹ ਵੀ ਦਾਅਵਾ ਹੈ ਕਿ ਕੰਮ ਦੇ ਬੋਝ ਕਾਰਨ ਕਈ ਮੁਲਾਜ਼ਮਾਂ ਨੇ ਅਸਤੀਫ਼ੇ ਦੇ ਦਿੱਤੇ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ, 'ਉਸ ਦਾ ਮੈਨੇਜਰ ਕ੍ਰਿਕਟ ਮੈਚਾਂ ਦੌਰਾਨ ਕਈ ਵਾਰ ਮੀਟਿੰਗਾਂ ਨੂੰ ਰੀ-ਸ਼ਡਿਊਲ ਕਰਦਾ ਸੀ ਅਤੇ ਦਿਨ ਦੇ ਅੰਤ 'ਤੇ ਕੰਮ ਸੌਂਪਦਾ ਸੀ, ਜਿਸ ਕਾਰਨ ਤਣਾਅ ਹੋਰ ਵਧ ਜਾਂਦਾ ਸੀ। ਇੱਕ ਦਫਤਰ ਦੀ ਪਾਰਟੀ ਦੌਰਾਨ, ਇੱਕ ਸੀਨੀਅਰ ਨੇ ਮਜ਼ਾਕ ਵਿੱਚ ਕਿਹਾ ਕਿ ਉਸਨੂੰ ਆਪਣੇ ਮੈਨੇਜਰ ਨਾਲ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਕਿ ਬਦਕਿਸਮਤੀ ਨਾਲ ਸੱਚਾਈ ਨਿਕਲੀ।

Shocking News: ਕੰਮ ਦੇ ਬੋਝ ਕਾਰਨ ਧੀ ਦੀ ਗਈ ਜਾਨ, ਬੌਸ ਤੇ ਵਰ੍ਹੀ ਕੁੜੀ ਦੀ ਮਾਂ

ਐਨਾ ਸੇਬੇਸਟਿਅਨ ਪੈਰਾਇਲ

Follow Us On

Anna Sebastian Perayil ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ 26 ਸਾਲਾ ਲੜਕੀ ਦੀ ਮੌਤ ਹੋ ਗਈ। ਉਹ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਸੀ। ਹੁਣ ਲੜਕੀ ਦੇ ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਕੰਮ ਦੇ ਜ਼ਿਆਦਾ ਬੋਝ ਕਾਰਨ ਉਨ੍ਹਾਂ ਦੀ ਬੇਟੀ ਦੀ ਜਾਨ ਚਲੀ ਗਈ। ਇਸ ਸਬੰਧੀ ਉਸ ਦੀ ਮਾਂ ਨੇ ਭਾਰਤ ਸਥਿਤ ਕੰਪਨੀ ਦੇ ਮੁਖੀ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਹੈ ਕਿ ਧੀ ਦੇ ਅੰਤਿਮ ਸੰਸਕਾਰ ‘ਚ ਦਫਤਰ ਤੋਂ ਕੋਈ ਵੀ ਸ਼ਾਮਲ ਨਹੀਂ ਹੋਇਆ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲੜਕੀ ਦੀ ਮੌਤ ਦਾ ਕਾਰਨ ਕੀ ਹੈ।

ਇਕ ਰਿਪੋਰਟ ਦੇ ਅਨੁਸਾਰ, 4 ਵੱਡੀਆਂ ਅਕਾਊਂਟਿੰਗ ਫਰਮਾਂ ਵਿੱਚੋਂ ਇੱਕ EY ਦੀ ਪੁਣੇ ਸ਼ਾਖਾ ਵਿੱਚ ਕੰਮ ਕਰਨ ਵਾਲੀ 26 ਸਾਲਾ ਐਨਾ ਸੇਬੇਸਟਿਅਨ ਪੈਰਾਇਲ ਦੀ ਮੌਤ ਹੋ ਗਈ। ਉਹ ਕੇਰਲ ਦੀ ਰਹਿਣ ਵਾਲੀ ਸੀ। ਇਸ ਸਬੰਧੀ ਐਨਾਦੀ ਮਾਂ ਅਨੀਤਾ ਓਗਸਟੀਨ ਨੇ ਭਾਰਤ ਵਿੱਚ ਕੰਪਨੀ ਦੇ ਮੁਖੀ ਰਾਜੀਵ ਮੇਮਾਨੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕੰਮ ਦੇ ਬੋਝ ਨੂੰ ਵਧਾ-ਚੜ੍ਹਾ ਕੇ ਦੱਸਣ ਲਈ ਕੰਪਨੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਧੀ ਕੰਪਨੀ ਵਿਚ ਸ਼ਾਮਲ ਹੋਣ ਤੋਂ ਬਾਅਦ ਹਮੇਸ਼ਾ ਕੰਮ ਦੇ ਬੋਝ ਹੇਠ ਰਹਿੰਦੀ ਸੀ। ਅੰਨਾ ਮਾਰਚ 2024 ਵਿਚ ਹੀ ਕੰਪਨੀ ਵਿਚ ਸ਼ਾਮਲ ਹੋਈ ਸੀ।

ਕੰਪਨੀ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੁੰਦੀ ਸੀ ਅੰਨਾ

ਰਿਪੋਰਟ ਮੁਤਾਬਕ, ਮਾਂ ਦਾ ਕਹਿਣਾ ਹੈ ਕਿ ਪਹਿਲੀ ਨੌਕਰੀ ਹੋਣ ਕਾਰਨ ਐਨਾਨੇ ਕੰਪਨੀ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਅਣਥੱਕ ਮਿਹਨਤ ਕੀਤੀ ਪਰ ਇਸ ਨਾਲ ਉਸ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ‘ਤੇ ਅਸਰ ਪਿਆ। ਉਨ੍ਹਾਂ ਦਾ ਕਹਿਣਾ ਹੈ, ‘ਜੁਆਇਨ ਕਰਨ ਤੋਂ ਥੋੜ੍ਹੀ ਦੇਰ ਬਾਅਦ, ਉਸ ਨੂੰ ਚਿੰਤਾ, ਨੀਂਦ ਨਾ ਆਉਣਾ, ਤਣਾਅ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਗਈਆਂ, ਪਰ ਉਸਨੇ ਕੰਮ ਕਰਨਾ ਜਾਰੀ ਰੱਖਿਆ। ਉਹ ਮੰਨਦੀ ਸੀ ਕਿ ਸਖ਼ਤ ਮਿਹਨਤ ਅਤੇ ਲਗਨ ਹੀ ਸਫਲਤਾ ਦਾ ਮਾਰਗ ਹੈ।

ਕੀ ਸੀ ਮੌਤ ਦਾ ਕਾਰਨ ?

ਹਾਲਾਂਕਿ ਐਨਾਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਈਮੇਲ ‘ਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਮੌਤ ਤੋਂ ਕੁਝ ਹਫਤੇ ਪਹਿਲਾਂ ਚੈਸਟ ‘ਚ ਤਕਲੀਫ ਦੀ ਸ਼ਿਕਾਇਤ ਕੀਤੀ ਸੀ। ਆਗਸਟੀਨ ਨੇ ਕਿਹਾ, ‘ਅਸੀਂ ਉਸ ਨੂੰ ਪੁਣੇ ਦੇ ਹਸਪਤਾਲ ਲੈ ਗਏ। ਉਸ ਦਾ ਈਸੀਜੀ ਨਾਰਮਲ ਸੀ। ਕਾਰਡੀਓਲੋਜਿਸਟ ਨੇ ਸਾਡੇ ਡਰ ਨੂੰ ਦੂਰ ਕੀਤਾ ਅਤੇ ਸਾਨੂੰ ਦੱਸਿਆ ਕਿ ਉਹ ਪੂਰੀ ਨੀਂਦ ਨਹੀਂ ਲੈ ਰਹੀ ਹੈ ਅਤੇ ਦੇਰ ਨਾਲ ਖਾਣਾ ਖਾ ਰਹੀ ਸੀ। ਉਨ੍ਹਾਂ ਨੇ ਕੁਝ ਐਂਟਾਸਿਡਸ ਦਿੱਤੇ, ਜਿਸ ਕਾਰਨ ਸਾਨੂੰ ਭਰੋਸਾ ਹੋਇਆ ਕਿ ਕੁਝ ਵੀ ਸੀਰੀਅਸ ਨਹੀਂ ਹੈ। ਪਰ 20 ਜੁਲਾਈ ਨੂੰ ਅੰਨਾ ਦੀ ਮੌਤ ਹੋ ਗਈ।

ਉਨ੍ਹਾਂ ਨੇ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਜਿੱਥੇ ਐਨਾਦੇ ਬੌਸ ਨੇ ਰਾਤ ਨੂੰ ਇੱਕ ਕੰਮ ਸੌਂਪਿਆ ਜੋ ਸਵੇਰ ਤੱਕ ਪੂਰਾ ਕਰਨਾ ਸੀ। ਰਿਪੋਰਟ ਦੇ ਅਨੁਸਾਰ, ਆਗਸਟੀਨ ਨੇ ਕਿਹਾ, ‘ਉਸ ਦੇ ਸਹਾਇਕ ਮੈਨੇਜਰ ਨੇ ਰਾਤ ਨੂੰ ਬੁਲਾਇਆ ਅਤੇ ਕੰਮ ਸੌਂਪਿਆ, ਜੋ ਅਗਲੀ ਸਵੇਰ ਤੱਕ ਪੂਰਾ ਕਰਨਾ ਸੀ। ਇਸ ਕਾਰਨ ਉਸ ਕੋਲ ਰਿਕਵਰ ਹੋਣ ਜਾਂ ਆਰਾਮ ਕਰਨ ਦਾ ਸਮਾਂ ਨਹੀਂ ਬਚਿਆ। ਜਦੋਂ ਉਸ ਨੇ ਚਿੰਤਾ ਜ਼ਾਹਰ ਕੀਤੀ ਤਾਂ ਜਵਾਬ ਮਿਲਿਆ ਕਿ ਤੁਸੀਂ ਰਾਤ ਨੂੰ ਕੰਮ ਕਰ ਸਕਦੇ ਹੋ, ਅਸੀਂ ਸਾਰੇ ਇਹ ਕਰਦੇ ਹਾਂ।

ਮਾਂ ਨੇ ਦੱਸਿਆ ਧੀ ਦਾ ਹਾਲ

ਰਿਪੋਰਟ ਮੁਤਾਬਕ ਆਗਸਟੀਨ ਦਾ ਕਹਿਣਾ ਹੈ, ‘ਐਨਾ ਬਹੁਤ ਥੱਕੀ-ਥੱਕੀ ਆਪਣੇ ਕਮਰੇ ‘ਚ ਪਰਤਦੀ ਸੀ। ਕਈ ਵਾਰ ਉਹ ਬਿਨਾਂ ਕੱਪੜੇ ਬਦਲੇ ਬਿਸਤਰੇ ‘ਤੇ ਡਿੱਗ ਜਾਂਦੀ, ਜਿੱਥੇ ਉਸ ਨੂੰ ਅਗਲੇਰੀ ਰਿਪੋਰਟਾਂ ਲਈ ਮੈਸੇਜ ਆਉਂਦੇ ਰਹਿੰਦੇ ਸਨ। ਉਹ ਡੈਡਲਾਈਨ ਨੂੰ ਪੂਰਾ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਸੀ। ਉਹ ਲੜਨਾ ਜਾਣਦੀ ਸੀ ਅਤੇ ਆਸਾਨੀ ਨਾਲ ਹਾਰ ਨਹੀਂ ਮੰਨਦੀ ਸੀ। ਅਸੀਂ ਉਸ ਨੂੰ ਨੌਕਰੀ ਛੱਡਣ ਲਈ ਕਿਹਾ, ਪਰ ਉਹ ਸਿੱਖਣਾ ਅਤੇ ਨਵੇਂ ਅਨੁਭਵ ਕਰਨਾ ਚਾਹੁੰਦੀ ਸੀ। ਹਾਲਾਂਕਿ, ਦਬਾਅ ਉਸ ਲਈ ਬਹੁਤ ਜ਼ਿਆਦਾ ਸਾਬਤ ਹੋਇਆ।