ਵਿਅਕਤੀ ਨੇ ਬਣਾਇਆ ਹੈਲੀਕਾਪਟਰ, ਪੱਖੇ ਨਾਲ ਕੱਟ ਕੇ ਹੋਈ ਮੌਤ
Subscribe to
Notifications
Subscribe to
Notifications
ਦੁਨੀਆ ਵਿੱਚ ਟੈਲੇਂਟਡ ਲੋਕਾਂ ਦੀ ਘਾਟ ਨਹੀਂ ਹੈ। ਇੱਕ ਤੋਂ ਵੱਧ ਕੇ ਇੱਕ ਟੈਲੇਂਟਡ ਲੋਕ ਹਨ। ਜੋ ਆਪਣੇ ਟੈਲੇਂਟ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਦੇਸੀ ਜੁਗਾੜ ਦੀ ਵਰਤੋਂ ਕਰਕੇ ਬਾਈਕ, ਕਾਰਾਂ ਇੱਥੋਂ ਤੱਕ ਕਿ ਹੈਲੀਕਾਪਟਰ ਵੀ ਬਣਾਉਂਦੇ ਹਨ ਅਤੇ ਦੁਨੀਆ ਵਿੱਚ ਮਸ਼ਹੂਰ ਹੋ ਜਾਂਦੇ ਹਨ। ਹਾਲਾਂਕਿ ਹੈਲੀਕਾਪਟਰ ਬਣਾਉਣਾ ਆਸਾਨ ਗੱਲ ਨਹੀਂ ਹੈ, ਪਰ ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਕੁਝ ਕਰਨ ਦਾ ਪੱਕਾ ਇਰਾਦਾ ਰੱਖਦਾ ਹੈ, ਤਾਂ ਉਸ ਲਈ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਅੱਜਕਲ ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਇਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਦਿਲ ਦਹਿਲ ਜਾਵੇਗਾ।
ਦਾਅਵਾ ਕਿਤਾ ਜਾ ਰਿਹਾ ਹੈ ਕਿ ਵਿਅਕਤੀ ਨੇ ਖੁੱਦ ਇਹ ਹੈਲੀਕਾਪਟਰ ਬਣਾਇਆ ਸੀ, ਜਿਸ ਨਾਲ ਗੰਭੀਰ ਹਾਦਸਾ ਹੋਇਆ ਅਤੇ ਉਸ ਵਿਅਕਤੀ ਦੀ ਮੌਤ ਹੋ ਗਈ। ਦਰਅਸਲ, ਹੈਲੀਕਾਪਟਰ ਦੇ ਪੱਖੇ ਨਾਲ ਉਸ ਵਿਅਕਤੀ ਦੀ ਗਰਦਨ ਕੱਟ ਗਈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਸੀਟਰ ਹੈਲੀਕਾਪਟਰ ਦੇ ਅੰਦਰ ਇੱਕ ਵਿਅਕਤੀ ਬੈਠਿਆ ਹੋਇਆ ਹੈ। ਇਸ ਦੌਰਾਨ ਹੈਲੀਕਾਪਟਰ ਦਾ ਪੱਖਾ ਤੇਜ਼ੀ ਨਾਲ ਘੁੰਮਦਾ ਹੈ, ਪਰ ਇਸ ਵਿਚਾਲੇ ਅਚਾਨਕ ਪੱਖੇ ਨਾਲ ਕੁੱਝ ਟਕਰਾਅ ਜਾਂਦਾ ਹੈ, ਜਿਸ ਨਾਲ ਹੈਲੀਕਾਪਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵੇਲੇ ਹੈਲੀਕਾਪਟਰ ਵਿੱਚ ਜੋ ਵਿਅਕਤੀ ਸਵਾਰ ਹੁੰਦਾ ਹੈ, ਉਸ ਨਾਲ ਗੰਭੀਰ ਹਾਦਸਾ ਹੁੰਦਾ ਹੈ ਅਤੇ ਉਸ ਦੀ ਗਰਦਨ ਹੀ ਕੱਟ ਜਾਂਦੀ ਹੈ।
ਇਹ ਵੀ ਪੜ੍ਹੋ-
ਕਾਰ ਦੀ ਡਿੱਕੀ ‘ਚ ਊਠ ਨੂੰ ਕੀਤਾ Kidnap, ਵੀਡੀਓ ਵਾਇਰਲ
ਇਸ ਦਿਲ ਦਹਿਲਾਉਣ ਵਾਲੇ ਹਾਦਸੇ ਦੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ @CriminalTube ਨਾਮ ਦੀ ਆਈਡੀ ਵੱਲੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ- ਇੱਕ 24 ਸਾਲ ਦੇ ਸਕੂਲ ਡਰਾਪਆਊਟ, ਜੋ ਖੁੱਦ ਇੱਕ ਹੈਲੀਕਾਪਟਰ ਬਨਾਉਣਾ ਚਾਹੁੰਦਾ ਸੀ, ਬਲੇਡ ਨਾਲ ਕੱਟ ਕੇ ਉਸ ਦੀ ਮੌਤ ਹੋ ਗਈ।
ਸਿਰਫ਼ 30 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 1.2 ਮਿਲੀਅਨ ਯਾਨੀ 12 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 7 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ ਹੈ, ‘ਮਿਲੀਸਕਿੰਟ ‘ਚ ਹੋਈ ਇਹ ਮੌਤ ਅਵਿਸ਼ਵਾਸ਼ਯੋਗ ਹੈ’, ਜਦਕਿ ਦੂਜੇ ਨੇ ਲਿਖਿਆ ਹੈ ਕਿ ‘ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ।’ ਕਿਸੇ ਨਾਲ ਵੀ, ਕਦੇ ਵੀ ਕੁਝ ਵੀ ਹੋ ਸਕਦਾ ਹੈ।