Youtube Ban: 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ YouTube, ਆ ਗਿਆ ਨਵਾਂ ਫਰਮਾਨ

Published: 

31 Jul 2025 19:11 PM IST

Youtube Ban For Kids: ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ YouTube ਅਕਾਉਂਟ ਬਣਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਈ-ਸੇਫਟੀ ਕਮਿਸ਼ਨਰ ਦੀਆਂ ਸਿਫ਼ਾਰਸ਼ਾਂ 'ਤੇ ਅਧਾਰਤ ਹੈ, ਜਿਸ ਵਿੱਚ ਯੂਟਿਊਬ 'ਤੇ ਨੁਕਸਾਨਦੇਹ ਕੰਟੈਂਟ ਦੀ ਮੌਜੂਦਗੀ ਦਾ ਖੁਲਾਸਾ ਹੋਇਆ ਸੀ। ਸਰਕਾਰ ਦਾ ਮੰਨਣਾ ਹੈ ਕਿ ਇਹ ਕਦਮ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਲਈ ਮਹੱਤਵਪੂਰਨ ਹੈ।

Youtube Ban: 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ YouTube, ਆ ਗਿਆ ਨਵਾਂ ਫਰਮਾਨ

16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ YouTube

Follow Us On

ਬਾਲਗਾਂ ਤੋਂ ਲੈ ਕੇ ਬੱਚਿਆਂ ਤੱਕ, ਹਰ ਕੋਈ Social Media ਦੀ ਵਰਤੋਂ ਕਰਦਾ ਦੇਖਿਆ ਜਾ ਰਿਹਾ ਹੈ, ਇਹ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇੰਸਟਾਗ੍ਰਾਮ, ਫੇਸਬੁੱਕ ਅਤੇ Youtube ਵਰਗੇ ਪਲੇਟਫਾਰਮ ਨੌਜਵਾਨਾਂ ਅਤੇ ਬੱਚਿਆਂ ਵਿੱਚ ਬਹੁਤ ਮਸ਼ਹੂਰ ਹਨ, ਪਰ ਹੁਣ ਆਸਟ੍ਰੇਲੀਆ ਨੇ ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ Youtube ਅਕਾਉਂਟ ਬਣਾਉਣ ‘ਤੇ ਪਾਬੰਦੀ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ। ਤੁਹਾਨੂੰ ਯਾਦ ਦਿਵਾ ਦੇਈਏ ਕਿ ਆਸਟ੍ਰੇਲੀਆ ਵਿੱਚ TikTok, Snapchat, Instagram, Facebook ਅਤੇ X (Twitter) ਤੇ ਪਹਿਲਾਂ ਹੀ ਬੈਨ ਲੱਗਿਆ ਹੋਇਆ ਹੈ।

ਹੁਣ ਈ-ਸੇਫਟੀ ਕਮਿਸ਼ਨਰ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ, Youtube ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਦਾ ਤਰਕ ਹੈ ਕਿ ਯੂਟਿਊਬ, ਮੁੱਖ ਤੌਰ ‘ਤੇ ਇੱਕ ਵੀਡੀਓ ਪਲੇਟਫਾਰਮ ਹੋਣ ਦੇ ਬਾਵਜੂਦ, ਬੱਚਿਆਂ ਨੂੰ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਵਾਂਗ ਹੀ ਨੁਕਸਾਨਦੇਹ ਕੰਟੈਂਟ ਅਤੇ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਰੋਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆਈ ਪ੍ਰਧਾਨ ਮੰਤਰੀYoutube ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਡਿਜੀਟਲ ਯੁੱਗ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਨੂੰ ਤਰਜੀਹ ਦੇ ਰਹੀ ਹੈ।

ਬੱਚਿਆਂ ਨੇ ਦੱਸਿਆ Youtube ‘ਤੇ ਨੁਕਸਾਨਦੇਹ ਕੰਟੈਂਟ

ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਨੁਕਸਾਨ ਪਹੁੰਚਾ ਰਿਹਾ ਹੈ, ਮੇਰੀ ਸਰਕਾਰ ਨੌਜਵਾਨ ਆਸਟ੍ਰੇਲੀਆਈ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਲਈ ਤਿਆਰ ਹੈ। ਈ-ਸੇਫਟੀ ਕਮਿਸ਼ਨਰ ਦੇ ਅਨੁਸਾਰ, 10-15 ਸਾਲ ਦੀ ਉਮਰ ਦੇ ਚਾਰ ਵਿੱਚੋਂ ਤਿੰਨ ਆਸਟ੍ਰੇਲੀਆਈ ਬੱਚੇ ਨਿਯਮਿਤ ਤੌਰ ‘ਤੇ Youtube ਦੀ ਵਰਤੋਂ ਕਰਦੇ ਹਨ, ਜਿਸ ਨਾਲ ਇਹ ਟਿੱਕਟੋਕ ਅਤੇ ਇੰਸਟਾਗ੍ਰਾਮ ਨਾਲੋਂ ਵਧੇਰੇ ਪ੍ਰਸਿੱਧ ਹੋ ਜਾਂਦਾ ਹੈ। ਚਿੰਤਾ ਦੀ ਗੱਲ ਹੈ ਕਿ, 37 ਪ੍ਰਤੀਸ਼ਤ ਬੱਚਿਆਂ ਨੇ ਰਿਪੋਰਟ ਕੀਤੀ ਕਿ ਉਨ੍ਹਾਂ ਨੂੰ ਯੂਟਿਊਬ ‘ਤੇ ਨੁਕਸਾਨਦੇਹ ਆਨਲਾਈਨ ਕੰਟੈਂਟ ਦਾ ਸਾਹਮਣਾ ਕਰਨਾ ਪਿਆ।

ਕਮਿਸ਼ਨਰ ਨੇ ਸਿੱਟਾ ਕੱਢਿਆ ਕਿ ਯੂਟਿਊਬ ਨੂੰ ਛੋਟ ਦੇਣਾ ਨਾਬਾਲਗਾਂ ਦੀ ਸੁਰੱਖਿਆ ਦੇ ਟੀਚੇ ਦੇ ਅਨੁਕੂਲ ਨਹੀਂ ਸੀ, ਜਿਸ ਕਾਰਨ ਇਸਨੂੰ ਪਾਬੰਦੀ ਵਿੱਚ ਸ਼ਾਮਲ ਕੀਤਾ ਗਿਆ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਬਿਨਾਂ ਅਕਾਉਂਟ ਦੇ ਵੀਡੀਓ ਦੇਖ ਸਕਣਗੇ, ਪਰ ਉਨ੍ਹਾਂ ਕੋਲ ਕੁਮੈਂਟ, ਕੰਟੈਂਟ ਕ੍ਰਿਏਟ ਕਰਨ ਵਾਲੇ ਫੀਚਰਸ,ਪਰਸਨਲਾਈਜ਼ਡ ਰਿਕਮੇਂਡੇਸ਼ਨਸ ਦਾ ਐਕਸਸ ਨਹੀਂ ਹੋਵੇਗਾ।