ਐਲਨ ਮਸਕ ਦਾ ਵੱਡਾ ਕਦਮ! X Chat ਦੇ ਨਵੇਂ ਅਪਡੇਟ ਨੇ Whatsapp ਦੀ ਵਧਾਈ ਚਿੰਤਾ

Updated On: 

31 Jul 2025 00:04 AM IST

X Chat new update: ਐਲੋਨ ਮਸਕ ਨੇ ਮੈਟਾ ਵਟਸਐਪ ਨੂੰ ਸਖ਼ਤ ਮੁਕਾਬਲਾ ਦੇਣ ਦੀ ਤਿਆਰੀ ਕਰ ਲਈ ਹੈ। ਮਸਕ ਨੇ ਆਪਣੇ ਐਕਸ-ਚੈਟ 'ਤੇ ਅਜਿਹੇ ਫੀਚਰ ਲਾਂਚ ਕੀਤੇ ਹਨ ਜੋ ਨਾ ਸਿਰਫ਼ ਵਟਸਐਪ ਲਈ ਸਗੋਂ ਹੋਰ ਮੈਸੇਜਿੰਗ ਐਪਸ ਲਈ ਵੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਹਰੇਕ ਫੀਚਰ ਦੇ ਵੇਰਵੇ ਇੱਥੇ ਪੜ੍ਹੋ।

ਐਲਨ ਮਸਕ ਦਾ ਵੱਡਾ ਕਦਮ! X Chat ਦੇ ਨਵੇਂ ਅਪਡੇਟ ਨੇ Whatsapp ਦੀ ਵਧਾਈ ਚਿੰਤਾ
Follow Us On

ਐਲੋਨ ਮਸਕ ਹਰ ਰੋਜ਼ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਹਨ। ਇਸ ਕਾਰਨ ਉਹ ਖ਼ਬਰਾਂ ਵਿੱਚ ਬਣਿਆ ਰਹਿੰਦੇ ਹਨ। ਇਸ ਵਾਰ ਮਸਕ ਨੇ ਮੈਸੇਜਿੰਗ ਐਪਸ ਦੀ ਟੈਂਸ਼ਨ ਵਧਾ ਦਿੱਤੀ ਹੈ। ਮਸਕ ਦਾ ਐਕਸ ਹੁਣ ਸਿਰਫ਼ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਰਿਹਾ ਹੈ। ਇਹ ਹੁਣ ਇੱਕ ਪੂਰੀ ਤਰ੍ਹਾਂ ਚੈਟਿੰਗ ਐਪ ਬਣ ਗਿਆ ਹੈ। ਐਕਸ ਚੈਟ ‘ਤੇ ਕਈ ਅਜਿਹੇ ਫੀਚਰ ਪੇਸ਼ ਕੀਤੇ ਗਏ ਹਨ ਜੋ ਵਟਸਐਪ, ਇੰਸਟਾਗ੍ਰਾਮ ਜਾਂ ਆਈਮੈਸੇਜ ਵਰਗੇ ਚੈਟਿੰਗ ਐਪਸ ‘ਤੇ ਦੇਖੇ ਜਾਂਦੇ ਹਨ।

ਸਮਾਰਟ ਚੈਟਿੰਗ ਪਲੇਟਫਾਰਮ ਬਣ ਰਿਹਾ ਐਕਸ ਚੈਟ

ਸੋਚ ਰਹੇ ਹੋ ਕਿ ਮਸਕ ਨੇ ਐਕਸ ਚੈਟ ‘ਤੇ ਕਿਹੜੇ ਨਵੇਂ ਫੀਚਰ ਲਾਂਚ ਕੀਤੇ ਹਨ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਤੁਹਾਨੂੰ ਐਪ ‘ਤੇ ਟਾਈਪਿੰਗ ਇੰਡੀਕੇਟਰ ਦਿਖਾਈ ਦੇਵੇਗਾ। ਇਹ ਉਸੇ ਤਰ੍ਹਾਂ ਹੈ ਜਿਵੇਂ ਵਟਸਐਪ ਤੇ ਇੰਸਟਾਗ੍ਰਾਮ ‘ਤੇ ਚੈਟਿੰਗ ਕਰਦੇ ਸਮੇਂ ਦੂਜੇ ਵਿਅਕਤੀ ਦੀ ਟਾਈਪਿੰਗ ਸਥਿਤੀ ਦਿਖਾਈ ਦਿੰਦੀ ਹੈ। ਤੁਹਾਨੂੰ ਅਸਲ ਸਮੇਂ ਵਿੱਚ ਪਤਾ ਲੱਗ ਜਾਂਦਾ ਹੈ ਕਿ ਦੂਜਾ ਵਿਅਕਤੀ ਜਵਾਬ ਦੇ ਰਿਹਾ ਹੈ ਜਾਂ ਨਹੀਂ। ਇਸ ਨਾਲ ਚੈਟਿੰਗ ਵਧੇਰੇ ਇੰਟਰਐਕਟਿਵ ਅਤੇ ਲਾਈਵ ਲੱਗੇਗੀ।

ਇਮੋਜੀ ਹਨ ਖਾਸ

ਹੁਣ ਤੁਸੀਂ ਐਕਸ ਚੈਟ ‘ਤੇ ਮੈਸੇਜ ਨੂੰ ਇਮੋਜੀ ਰਿਐਕਸ਼ਨ ਦੇ ਸਕਦੇ ਹੋ। ਤੁਸੀਂ ਦਿਲ, ਓਕ ਜਾਂ ਸਮਾਈਲ ਵਰਗੇ ਰਿਐਕਸ਼ਨ ਨਾਲ ਜਵਾਬ ਦੇ ਸਕੋਗੇ। ਜਿਵੇਂ ਤੁਸੀਂ WhatsApp ‘ਤੇ ਰਿਐਕਟ ਕਰਦੇ ਹੋ, ਹੁਣ ਤੁਸੀਂ ਐਕਸ-ਚੈਟ ‘ਤੇ ਵੀ ਰਿਐਕਟ ਕਰ ਸਕਦੇ ਹੋ। ਤੁਹਾਨੂੰ ਲੰਬੇ ਮੈਸੇਜ ਟਾਈਪ ਕਰਨ ਦੀ ਲੋੜ ਨਹੀਂ ਪਵੇਗੀ।

ਜੇਕਰ ਤੁਸੀਂ ਆਪਣੀ ਗਰੁੱਪ ਚੈਟ ਵਿੱਚ ਕਿਸੇ ਖਾਸ ਵਿਅਕਤੀ ਦਾ ਜ਼ਿਕਰ ਕਰਨਾ ਚਾਹੁੰਦੇ ਹੋ ਜਾਂ ਉਸ ਨੂੰ ਕੁਝ ਖਾਸ ਦੱਸਣਾ ਚਾਹੁੰਦੇ ਹੋ, ਤਾਂ ਤੁਸੀਂ @name ਟਾਈਪ ਕਰ ਸਕਦੇ ਹੋ। ਇਹ ਯਕੀਨੀ ਤੌਰ ‘ਤੇ ਦੂਜੇ ਵਿਅਕਤੀ ਨੂੰ ਮੈਸੇਜ ਦਿਖਾਏਗਾ ਤੇ ਉਹ ਤੁਹਾਡੇ ਸੁਨੇਹੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕੇਗਾ।

ਚੈਟ ਸਰਚ ਤੇ ਬਿਹਤਰ ਕੰਟਰੋਲ

ਹੁਣ ਤੁਸੀਂ X Chat ‘ਤੇ ਪੁਰਾਣੇ ਸੁਨੇਹਿਆਂ ਦੀ ਸਰਚ ਕਰ ਸਕਦੇ ਹੋ। ਜਿਵੇਂ ਤੁਸੀਂ WhatsApp ‘ਤੇ ਸਭ ਤੋਂ ਪੁਰਾਣੇ ਮੈਸੇਜ ਨੂੰ ਸਰਚ ਕਰ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਐਕਸ-ਚੈਟ ‘ਤੇ ਵੀ ਅਜਿਹਾ ਕਰ ਸਕੋਗੇ। ਨਵੇਂ ਡਾਇਰੈਕਟ ਮੈਸੇਜ ਕੰਟਰੋਲਾਂ ਨਾਲ, ਤੁਸੀਂ ਇਹ ਚੁਣ ਸਕਦੇ ਹੋ ਕਿ ਕੌਣ ਤੁਹਾਨੂੰ ਮੈਸੇਜ ਕਰ ਸਕਦਾ ਹੈ ਅਤੇ ਕੌਣ ਨਹੀਂ। ਹੁਣ ਤੁਸੀਂ ਆਪਣੇ ਚੈਟ ਸੈਕਸ਼ਨ ਨੂੰ ਸੁਰੱਖਿਅਤ ਤੇ ਅਨੁਕੂਲਿਤ ਬਣਾ ਸਕਦੇ ਹੋ।

ਤੁਹਾਨੂੰ ਇਹ ਨਵਾਂ ਫੀਚਰ ਬਹੁਤ ਪਸੰਦ ਆ ਸਕਦਾ ਹੈ। ਮੈਸੇਜ ਡਿਵਾਈਡਰ ਪੁਰਾਣੇ ਅਤੇ ਨਵੇਂ ਮੈਸੇਜ ਨੂੰ ਵੱਖ ਕਰਦਾ ਹੈ। ਇਹ ਤੁਹਾਡੇ ਚੈਟ ਥ੍ਰੈੱਡ ਨੂੰ ਹੋਰ ਵੀ ਸਪੱਸ਼ਟ ਦਿਖਾਉਂਦਾ ਹੈ। ਜੇਕਰ ਤੁਹਾਨੂੰ ਇਹ ਫੀਚਰਜ਼ ਦਿਖਾਈ ਨਹੀਂ ਦੇ ਰਹੇ ਹਨ ਤਾਂ ਅਧਿਕਾਰਤ ਪਲੇ ਸਟੋਰ ਤੋਂ ਆਪਣੀ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਵਿਸ਼ੇਸ਼ਤਾਵਾਂ ਦੀ ਵਰਤੋਂ ਆਸਾਨੀ ਨਾਲ ਕਰ ਸਕੋਗੇ।