ਐਪਲ ਸਟੋਰ, ਲੋਕਲ ਸਟੋਰ ਜਾਂ ਔਨਲਾਈਨ, ਆਈਫੋਨ ਖਰੀਦਣ ਤੇ ਕਿੱਥੋਂ ਮਿਲੇਗਾ ਫਾਇਦਾ? | where to buy new iphone local store apple store or online best offers Punjabi news - TV9 Punjabi

ਐਪਲ ਸਟੋਰ, ਲੋਕਲ ਸਟੋਰ ਜਾਂ ਔਨਲਾਈਨ, ਆਈਫੋਨ ਖਰੀਦਣ ‘ਤੇ ਕਿੱਥੋਂ ਮਿਲੇਗਾ ਫਾਇਦਾ?

Updated On: 

11 Sep 2024 13:42 PM

ਕੀ ਤੁਸੀਂ iPhone 16 ਦੇ ਲਾਂਚ ਹੋਣ ਤੋਂ ਬਾਅਦ ਨਵਾਂ ਆਈਫੋਨ ਖਰੀਦਣਾ ਚਾਹੁੰਦੇ ਹੋ? ਇਸਦੇ ਲਈ ਕੁੱਲ ਚਾਰ ਤਰ੍ਹਾਂ ਦੇ ਵਿਕਲਪ ਹਨ - ਐਪਲ ਸਟੋਰ, ਰਿਟੇਲ ਸਟੋਰ, ਲੋਕਲ ਸਟੋਰ ਅਤੇ ਔਨਲਾਈਨ ਪਲੇਟਫਾਰਮ। ਹਰ ਜਗ੍ਹਾ ਤੋਂ ਆਈਫੋਨ ਖਰੀਦਣ ਦੇ ਇਸਦੇ ਫਾਇਦੇ ਅਤੇ ਨੁਕਸਾਨ ਹਨ। ਹੋਰ ਜਾਣੋ ਕਿ ਕਿਹੜਾ ਵਿਕਲਪ ਸਭ ਤੋਂ ਵਧੀਆ ਹੋਵੇਗਾ।

ਐਪਲ ਸਟੋਰ, ਲੋਕਲ ਸਟੋਰ ਜਾਂ ਔਨਲਾਈਨ, ਆਈਫੋਨ ਖਰੀਦਣ ਤੇ ਕਿੱਥੋਂ ਮਿਲੇਗਾ ਫਾਇਦਾ?

ਐਪਲ ਸਟੋਰ, ਲੋਕਲ ਸਟੋਰ ਜਾਂ ਔਨਲਾਈਨ, ਆਈਫੋਨ ਖਰੀਦਣ ਤੇ ਕਿੱਥੋਂ ਮਿਲੇਗਾ ਫਾਇਦਾ?

Follow Us On

ਐਪਲ ਨੇ iPhone 16 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਦੌਰਾਨ, ਗਾਹਕਾਂ ਦਾ ਮਨ ਨਵੇਂ ਆਈਫੋਨ ਮਾਡਲ ਵੱਲ ਜਾਣ ਲੱਗਾ ਹੈ। ਇਸ ਦੇ ਨਾਲ ਹੀ, ਕੁਝ ਲੋਕ ਅਜਿਹੇ ਹਨ ਜੋ ਨਵੇਂ ਆਈਫੋਨ ਦੇ ਆਉਣ ਤੋਂ ਬਾਅਦ ਪਿਛਲੇ ਮਾਡਲਾਂ ਵਿੱਚੋਂ ਇੱਕ ਨੂੰ ਚੁਣਨਾ ਚਾਹੁੰਦੇ ਹਨ, ਕਿਉਂਕਿ ਪੁਰਾਣੇ ਆਈਫੋਨ ਮਾਡਲਾਂ ਦੀ ਕੀਮਤ ਵਿੱਚ ਗਿਰਾਵਟ ਆਈ ਹੈ ਅਤੇ ਭਵਿੱਖ ਵਿੱਚ ਇਹ ਹੋਰ ਵੀ ਘੱਟ ਸਕਦੀ ਹੈ।

ਹੁਣ ਆਈਫੋਨ ਖਰੀਦਣ ਦਾ ਸਵਾਲ ਆਉਂਦਾ ਹੈ, ਚਾਹੇ ਉਹ ਕੋਈ ਵੀ ਮਾਡਲ ਕਿਉਂ ਨਾ ਹੋਵੇ। ਇਹ ਸਵਾਲ ਅਕਸਰ ਕਸਟਮਰ ਦੇ ਦਿਮਾਗ ਵਿੱਚ ਉੱਠਦਾ ਹੈ ਕਿ ਉਹ ਆਈਫੋਨ ਕਿੱਥੋਂ ਖਰੀਦਣ? ਇਸਦੇ ਲਈ ਤੁਹਾਡੇ ਕੋਲ ਚਾਰ ਵਿਕਲਪ ਹਨ – ਐਪਲ ਸਟੋਰ, ਲੋਕਲ ਸਟੋਰ, ਔਨਲਾਈਨ ਅਤੇ ਹੋਰ ਅਧਿਕਾਰਤ ਰਿਟੇਲ ਸਟੋਰ। ਆਓ ਜਾਣਦੇ ਹਾਂ ਆਈਫੋਨ ਖਰੀਦਣ ਲਈ ਕਿਹੜਾ ਵਿਕਲਪ ਬਿਹਤਰ ਹੋਵੇਗਾ।

ਐਪਲ ਸਟੋਰ ਵਿੱਚ ਆਈਫੋਨ

ਐਪਲ ਸਟੋਰ ਤੋਂ ਆਈਫੋਨ ਖਰੀਦਣ ‘ਤੇ, ਤੁਹਾਨੂੰ 100% ਅਸਲੀ ਪ੍ਰੋਡਕਟ ਮਿਲੇਗਾ ਅਤੇ ਵਾਰੰਟੀ ਵੀ ਫਿਕਸ ਰਹਿੰਦੀ ਹੈ। ਇਸ ਤੋਂ ਇਲਾਵਾ, ਕਈ ਵਾਰ ਐਪਲ ਸਟੋਰ ‘ਤੇ ਮਾਡਲਾਂ ‘ਤੇ ਵਿਸ਼ੇਸ਼ ਪੇਸ਼ਕਸ਼ਾਂ ਜਾਂ ਛੋਟਾਂ ਮਿਲ ਸਕਦੀਆਂ ਹਨ। ਨਾਲ ਹੀ, ਐਪਲ ਸਟੋਰ ਤੋਂ ਖਰੀਦ ਕੇ AppleCare+ ਅਤੇ ਹੋਰ ਸੇਵਾਵਾਂ ਦੇ ਲਾਭ ਪ੍ਰਾਪਤ ਕਰਨਾ ਆਸਾਨ ਹੈ। ਹਾਲਾਂਕਿ, ਐਪਲ ਸਟੋਰ ਵਿੱਚ ਕੀਮਤਾਂ ਆਮ ਤੌਰ ‘ਤੇ ਥੋੜ੍ਹੀਆਂ ਵੱਧ ਹੁੰਦੀਆਂ ਹਨ, ਕਿਉਂਕਿ ਐਪਲ ਤੋਂ ਸਿੱਧੇ ਪ੍ਰੋਡਕਟ ਖਰੀਦਣ ਵੇਲੇ ਛੋਟ ਘੱਟ ਹੁੰਦੀ ਹੈ।

ਲੋਕਲ ਸਟੋਰ

ਤੁਸੀਂ ਰਿਟੇਲ ਅਤੇ ਸਥਾਨਕ ਸਟੋਰਾਂ ਤੋਂ ਤੁਰੰਤ ਆਈਫੋਨ ਪ੍ਰਾਪਤ ਕਰ ਸਕਦੇ ਹੋ, ਸ਼ਿਪਿੰਗ ਲਈ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਕਈ ਵਾਰ ਇਹ ਸਟੋਰ ਵਧੀਆ ਆਫ਼ਰ, ਅਕਸਚੇਂਜ ਪ੍ਰੋਡਕਟ ਜਾਂ ਨੈਗੋਸਿਏਸ਼ਨ ਡੀਲ ਵੀ ਦਿੰਦੇ ਹਨ। ਇਸ ਦੇ ਨਾਲ ਹੀ ਕੁਝ ਰਿਟੇਲ ਸਟੋਰਾਂ ‘ਤੇ ਮੋਬਾਈਲ ਨੈੱਟਵਰਕ ਕੰਪਨੀਆਂ ਦੇ ਵਿਸ਼ੇਸ਼ ਆਫਰ ਉਪਲਬਧ ਹੋ ਸਕਦੇ ਹਨ। ਸਾਰੇ ਲੋਕਲ ਸਟੋਰ ਭਰੋਸੇਯੋਗ ਨਹੀਂ ਹੁੰਦੇ, ਖਾਸ ਕਰਕੇ ਜੇਕਰ ਉਹ ਅਧਿਕਾਰਤ ਨਹੀਂ ਹਨ। ਸਥਾਨਕ ਸਟੋਰਾਂ ਤੋਂ ਖਰੀਦੀਆਂ ਗਈਆਂ ਡਿਵਾਈਸਾਂ ਨਕਲੀ ਜਾਂ ਗ੍ਰੇ-ਮਾਰਕੀਟ ਪ੍ਰੋਡਕਟਸ ਹੋਣ ਦਾ ਜੋਖਮ ਹੋ ਸਕਦਾ ਹੈ। ਇਸ ਤੋਂ ਇਲਾਵਾ ਐਪਲ ਸਟੋਰ ਦੇ ਮੁਕਾਬਲੇ ਲੋਕਲ ਸਟੋਰ ਦੀ ਵਾਰੰਟੀ ਅਤੇ ਪੋਸਟ-ਸੇਲ ਸਰਵਿਸ ਓਨੀ ਵਧੀਆ ਨਹੀਂ ਹੈ।

ਔਨਲਾਈਨ ਪਲੇਟਫਾਰਮ

Amazon, Flipkart, Apple ਦੀ ਵੈੱਬਸਾਈਟ ਵਰਗੇ ਔਨਲਾਈਨ ਪਲੇਟਫਾਰਮਾਂ ‘ਤੇ ਵੱਡੀ ਸੇਲ ਦੌਰਾਨ ਵੱਡੇ ਆਫ਼ਰ ਮਿਲਦੇ ਹਨ। ਨਾਲ ਹੀ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਪ੍ਰਾਪਤ ਕਰ ਸਕਦੇ ਹੋ। ਐਪਲ ਦੀ ਅਧਿਕਾਰਤ ਵੈੱਬਸਾਈਟ ਜਾਂ ਅਧਿਕਾਰਤ ਪਲੇਟਫਾਰਮਾਂ ‘ਤੇ ਅਸਲੀ ਪ੍ਰੋਡਕਟਸ ਦੀ ਗਾਰੰਟੀ ਦਿੱਤੀ ਜਾਂਦੀ ਹੈ। ਹਾਲਾਂਕਿ, ਤੁਹਾਨੂੰ ਸ਼ਿਪਿੰਗ ਲਈ ਕੁਝ ਦਿਨ ਉਡੀਕ ਕਰਨੀ ਪੈ ਸਕਦੀ ਹੈ।

ਕਦੇ-ਕਦਾਈਂ ਆਈਫੋਨ ਔਨਲਾਈਨ ਖਰੀਦਣ ਵੇਲੇ ਰਿਟਰਨ ਪਾਲਿਸੀ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ, ਖਾਸ ਕਰਕੇ ਜਦੋਂ ਤੁਸੀਂ ਕਿਸੇ ਥਰਡ ਪਾਰਟੀ ਸੇਲਰ ਤੋਂ ਫ਼ੋਨ ਖਰੀਦਿਆ ਹੋਵੇ।

ਜੇਕਰ ਤੁਸੀਂ ਭਰੋਸੇਯੋਗਤਾ ਅਤੇ ਵਿਸ਼ੇਸ਼ ਸੇਵਾ ਚਾਹੁੰਦੇ ਹੋ ਤਾਂ ਐਪਲ ਸਟੋਰ ਸਭ ਤੋਂ ਵਧੀਆ ਵਿਕਲਪ ਹੈ।

ਜੇਕਰ ਤੁਸੀਂ ਆਫ਼ਰ ਦੀ ਤਲਾਸ਼ ਕਰ ਰਹੇ ਹੋ ਤਾਂ ਔਨਲਾਈਨ ਪਲੇਟਫਾਰਮ ਸਭ ਤੋਂ ਵਧੀਆ ਹੋਣਗੇ, ਖਾਸ ਕਰਕੇ ਸੇਲ ਦੇ ਦੌਰਾਨ।

ਜੇਕਰ ਤੁਸੀਂ ਤੁਰੰਤ ਫ਼ੋਨ ਚਾਹੁੰਦੇ ਹੋ ਤਾਂ ਕਿਸੇ ਲੋਕਲ ਸਟੋਰ ਤੋਂ ਫ਼ੋਨ ਲੈਣਾ ਸੁਵਿਧਾਜਨਕ ਹੋਵੇਗਾ, ਪਰ ਲੋਕਲ ਸਟੋਰ ਤੋਂ ਆਈਫ਼ੋਨ ਖਰੀਦਦੇ ਸਮੇਂ ਸਾਵਧਾਨ ਰਹੋ।

Exit mobile version