WhatsApp Support: ਤਰੀਕ ਕਰ ਲਵੋ ਨੋਟ, ਇਸ ਦਿਨ ਤੋਂ ਤੁਹਾਡੇ ਫੋਨ ‘ਤੇ ਨਹੀਂ ਚੱਲੇਗਾ WhatsApp

Published: 

27 Sep 2023 18:53 PM

WhatsApp Support Discontinue: ਨਵੇਂ- ਨਵੇਂ ਫੀਚਰ ਹੀ ਨਹੀਂ, ਸਗੋਂ ਸਮੇਂ-ਸਮੇਂ 'ਤੇ WhatsApp ਕੁਝ ਸਮਾਰਟਫੋਨ ਤੇ ਸਪੋਰਟ ਕਰਨਾ ਬੰਦ ਕਰ ਦਿੰਦਾ ਹੈ। ਹੁਣ ਇੱਕ ਵਾਰ ਫਿਰ WhatsApp ਨੇ ਜਾਣਕਾਰੀ ਦਿੱਤੀ ਹੈ ਕਿ ਕਿਹੜੇ-ਕਿਹੜੇ ਸਮਾਰਟਫ਼ੋਨ ਹਨ ਜਿਨ੍ਹਾਂ 'ਤੇ ਜਲਦੀ ਹੀ WhatsApp ਚੱਲਣਾ ਬੰਦ ਕਰ ਦੇਵੇਗਾ।

WhatsApp Support: ਤਰੀਕ ਕਰ ਲਵੋ ਨੋਟ, ਇਸ ਦਿਨ ਤੋਂ ਤੁਹਾਡੇ ਫੋਨ ਤੇ ਨਹੀਂ ਚੱਲੇਗਾ WhatsApp
Follow Us On

ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ ਤਾਂ ਅੱਜ ਦੀ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੈ। WhatsApp ਤੁਹਾਡੇ ਲਈ ਐਪ ਵਿੱਚ ਨਾ ਸਿਰਫ਼ ਨਵੀਆਂ ਫੀਚਰ ਸ਼ਾਮਲ ਕਰਦਾ ਹੈ, ਸਗੋਂ ਸਮੇਂ-ਸਮੇਂ ‘ਤੇ ਕੁਝ ਸਮਾਰਟਫ਼ੋਨਾਂ ‘ਤੇ ਸਪੋਰਟ ਵੀ ਖਤਮ ਕਰਦਾ ਜਾਂਦਾ ਹੈ। ਹੁਣ ਇਕ ਵਾਰ ਫਿਰ ਤੋਂ ਕੁਝ ਸਮਾਰਟਫੋਨਸ ਲਈ ਜਲਦ ਹੀ WhatsApp ਸਪੋਰਟ ਬੰਦ ਹੋਣ ਜਾ ਰਿਹਾ ਹੈ।

ਕੰਪਨੀ ਦੀ ਅਧਿਕਾਰਤ ਸਾਈਟ ‘ਤੇ ਵਟਸਐਪ ਸਪੋਰਟ ਬਾਰੇ ਜਾਣਕਾਰੀ FAQ ਸੈਕਸ਼ਨ ‘ਚ ਦਿੱਤੀ ਗਈ ਹੈ। ਆਓ ਜਾਣਦੇ ਹਾਂ ਸਪੋਰਟ ਕਦੋਂ ਬੰਦ ਹੋਣ ਜਾ ਰਿਹਾ ਹੈ ਅਤੇ ਸਪੋਰਟ ਖਤਮ ਹੋਣ ਤੋਂ ਬਾਅਦ ਕਿਹੜੇ-ਕਿਹੜੇ ਸਮਾਰਟਫੋਨ ‘ਤੇ WhatsApp ਚੱਲਣਾ ਬੰਦ ਹੋ ਜਾਵੇਗਾ।

ਵਟਸਐਪ ਨੇ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਇਹ ਐਪ ਐਂਡ੍ਰਾਇਡ ਵਰਜ਼ਨ 4.1 ਅਤੇ ਇਸ ਤੋਂ ਬਾਅਦ ਦੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਦੀ ਹੈ। ਉਥੇ ਹੀ, ਜੇਕਰ ਅਸੀਂ Apple iPhone ਦੀ ਗੱਲ ਕਰੀਏ ਤਾਂ WhatsApp iOS 12 ਅਤੇ ਇਸ ਤੋਂ ਬਾਅਦ ਦੇ ਸਾਰੇ ਵਰਜ਼ਨ’ਤੇ ਕੰਮ ਕਰਦਾ ਹੈ।

ਨੋਟ ਕਰ ਲਵੋ ਇਹ ਤਰੀਕ

ਵਟਸਐਪ ਦੀ ਅਧਿਕਾਰਤ ਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 24 ਅਕਤੂਬਰ, 2023 ਤੋਂ, ਵਟਸਐਪ ਸਿਰਫ ਐਂਡਰਾਇਡ ਵਰਜ਼ਨ 5.0 ਅਤੇ ਇਸ ਤੋਂ ਬਾਅਦ ਵਾਲੇ ਉਪਕਰਣਾਂ ‘ਤੇ ਕੰਮ ਕਰੇਗਾ।

Whatsapp End Support
(ਫੋਟੋ ਕ੍ਰੈਡਿਟ – WhatsApp)

ਇੱਕ ਗੱਲ ਜਿਹੜੀ ਧਿਆਨ ਦੇਣ ਵਾਲੀ ਹੈ ਉਹ ਇਹ ਕਿ ਇਸ ਪੇਜ ‘ਤੇ ਸਿਰਫ ਐਂਡਰਾਇਡ ਓਪਰੇਟਿੰਗ ਸਿਸਟਮ ਦੀ ਜਾਣਕਾਰੀ ਦਿੱਤੀ ਗਈ ਹੈ, ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਆਈਫੋਨ ਮਾਡਲਾਂ ‘ਤੇ ਸਪੋਰਟ ਖਤਮ ਹੋਣ ਵਾਲਾ ਹੈ।

ਇੰਝ ਚੈਕ ਕਰੋ ਫੋਨ ਦਾ ਵਰਜ਼ਨ

ਜੇਕਰ ਤੁਸੀਂ ਵੀ ਆਪਣੇ ਫ਼ੋਨ ਦਾ OS ਵਰਜ਼ਨ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਫ਼ੋਨ ਦੀ ਸੈਟਿੰਗ ‘ਚ ਜਾਣਾ ਹੋਵੇਗਾ, ਉਸ ਤੋਂ ਬਾਅਦ ਅਬਾਊਟ ਫ਼ੋਨ ‘ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਲੋਕਾਂ ਨੂੰ ਸਾਫਟਵੇਅਰ ਆਪਸ਼ਨ ‘ਤੇ ਟੈਪ ਕਰਨਾ ਹੋਵੇਗਾ। ਇੱਥੇ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਤੁਹਾਡਾ ਫ਼ੋਨ ਕਿਸ ਵਰਜ਼ਨ ‘ਤੇ ਕੰਮ ਕਰ ਰਿਹਾ ਹੈ।

ਜੇਕਰ ਤੁਹਾਡੇ ਫੋਨ ‘ਤੇ ਵੀ WhatsApp ਸਪੋਰਟ ਬੰਦ ਹੋਣ ਜਾ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਨਵਾਂ ਫੋਨ ਖਰੀਦਣਾ ਹੋਵੇਗਾ ਜੋ WhatsApp ਦੁਆਰਾ ਨਿਰਧਾਰਿਤ ਓਪਰੇਟਿੰਗ ਸਿਸਟਮ ਨੂੰ ਸਪੋਰਟ ਕਰਦਾ ਹੋਵੇ।