WhatsApp Feature: ਵਟਸਐਪ ਦੇ ਨਵੇਂ ਫੀਚਰ ‘ਚ ਗਰੁੱਪ ਚੈਟ ਹੋਰ ਵੀ ਹੋਵੇਗੀ ਮਜ਼ੇਦਾਰ, ਚੁਟਕੀ ‘ਚ ਮਿਲੇਗਾ ਸਵਾਲ ਦਾ ਜਵਾਬ
WhatsApp New feature: ਵਟਸਐਪ ਦੇ ਨਵੇਂ ਫੀਚਰ 'ਚ ਗਰੁੱਪ ਚੈਟ ਹੋਰ ਵੀ ਮਜ਼ੇਦਾਰ ਹੋ ਜਾਵੇਗੀ, ਹੁਣ ਗਰੁੱਪ ਦੇ ਲੋਕਾਂ ਦੇ ਹਰ ਸਵਾਲ ਦਾ ਜਵਾਬ ਚੁਟਕੀ 'ਚ ਮਿਲ ਜਾਵੇਗਾ।
Create Single-Vote Polls
ਵਟਸਐਪ ਪੋਲ ਫੀਚਰ ਲਈ ਤਿੰਨ ਨਵੇਂ ਅਪਡੇਟਸ ਪੇਸ਼ ਕਰ ਰਿਹਾ ਹੈ, ਜਿਸ ਨੂੰ WhatsApp ਦੁਆਰਾ ਨਵੰਬਰ 2022 ਵਿੱਚ ਲਾਂਚ ਕੀਤਾ ਗਿਆ ਸੀ। ਇਹ ਫੀਚਰ WhatsApp ਗਰੁੱਪ ਨੂੰ ਡਿਟੇਲ ਕਲੈਕਟ ਕਰਨ ਅਤੇ ਗਰੁੱਪ ਡਿਸੀਜਨ ਲੈਣ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਯਾਨੀ ਹੁਣ ਗਰੁੱਪ ਵਿੱਚ, ਸਾਰੇ ਗੁਰੱਪ ਮੈਂਬਰਸ ਦੇ ਨਾਲ ਗੱਲ ਕਰਨਾ ਤੇ ਡਿਸੀਜਨ ‘ਤੇ ਸਹਿਮਤੀ ਅਤੇ ਅਸਹਿਮਤੀ ਜਾਣਨ ਲਈ ਪੋਲ ਕ੍ਰਿਏਟ ਕਰ ਸਕਦੇ ਹੋ।ਇਸ ਫੀਚਰ ਨਾਲ ਯੂਜਰ ਨੂੰ ਫਾਇਦਾ
ਉਦਾਹਰਨ ਲਈ, ਜੇਕਰ ਕਿਸੇ ਫ੍ਰੈਂਡ ਗਰੁੱਪ ਜਾਂ ਫੈਮਿਲੀ ਗਰੁੱਪ ਵਿੱਚ ਕਿਸੇ ਟ੍ਰਿਪ ਦਾ ਪਲਾਨ ਬਣਦਾ ਹੈ, ਤਾਂ ਇੱਕ ਕ੍ਰਿਏਟਰ ਆਪਣਾ ਸਵਾਲ ਲਿਖਕੇ ਉਸ ਵਿੱਚ 2 ਜਾਂ ਇਸ ਤੋਂ ਵੱਧ ਵਿਕਲਪ ਲਿਖ ਕੇ ਗਰੁੱਪ ਵਿੱਚ ਪਾ ਸਕਦਾ ਹੈ, ਜਿਸ ਤੋਂ ਬਾਅਦ ਗਰੁੱਪ ਵਿੱਚ ਹਰ ਵਿਅਕਤੀ ਆਪਣਾ ਜਵਾਬ ਦੇ ਸਕਦਾ ਹੈ। ਹੈ। ਇਸ ਤੋਂ ਬਾਅਦ, ਕ੍ਰਿਏਟਰ ਫਾਈਨਲ ਰਿਜਲਟ ਵੀ ਚੈੱਕ ਕਰ ਸਕਦਾ ਹੈ ਅਤੇ ਹਰ ਵਿਅਕਤੀ ਦੀ ਇੱਛਾ ਵੀ ਜਾਣ ਸਕਦਾ ਹੈ। ਇਸ ਨਾਲ ਵੱਡੇ ਗਰੁੱਪ ਨੂੰ ਮੈਨੇਜ ਕਰਨਾ ਸੋਖਾ ਹੋ ਜਾਂਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
