ਜਨਤਕ ਥਾਵਾਂ ‘ਤੇ ਮੋਬਾਈਲ ਚਾਰਜਿੰਗ ਨੂੰ ਲੈ ਕੇ ਸਰਕਾਰ ਨੇ ਦਿੱਤੀ ਚੇਤਾਵਨੀ, ਕਿਹਾ- ਤੁਸੀਂ ਹੋ ਸਕਦੇ ਹੋ ਧੋਖਾਧੜੀ ਦਾ ਸ਼ਿਕਾਰ
CERT-IN ਨੇ ਕਿਹਾ ਹੈ ਕਿ ਹਵਾਈ ਅੱਡਿਆਂ, ਬੱਸ ਸਟੈਂਡਾਂ ਵਰਗੀਆਂ ਜਨਤਕ ਥਾਵਾਂ 'ਤੇ ਸਥਾਪਿਤ USB ਪੋਰਟਾਂ ਤੋਂ ਗੈਜੇਟਸ ਨੂੰ ਚਾਰਜ ਕਰਨਾ ਖ਼ਤਰੇ ਤੋਂ ਮੁਕਤ ਨਹੀਂ ਹੈ। CERT-IN ਦੇ ਮੁਤਾਬਕ ਅਜਿਹੀਆਂ ਥਾਵਾਂ 'ਤੇ ਲਗਾਏ ਗਏ ਚਾਰਜਿੰਗ ਪੋਰਟਾਂ ਦੀ ਮਦਦ ਨਾਲ ਹੈਕਰ ਤੁਹਾਡੇ ਸਿਸਟਮ ਜਾਂ ਮੋਬਾਈਲ 'ਚ ਮਾਲਵੇਅਰ ਇੰਸਟਾਲ ਕਰ ਸਕਦੇ ਹਨ ਅਤੇ ਡਾਟਾ ਵੀ ਚੋਰੀ ਕੀਤਾ ਜਾ ਸਕਦਾ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-IN) ਨੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਇਸ ਸਰਕਾਰੀ ਏਜੰਸੀ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਜਨਤਕ ਥਾਵਾਂ ‘ਤੇ ਮੋਬਾਈਲ, ਲੈਪਟਾਪ ਅਤੇ ਹੋਰ ਗੈਜੇਟਸ ਨੂੰ ਚਾਰਜ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।
CERT-IN ਨੇ ਕਿਹਾ ਹੈ ਕਿ ਹਵਾਈ ਅੱਡਿਆਂ, ਬੱਸ ਸਟੈਂਡਾਂ ਵਰਗੀਆਂ ਜਨਤਕ ਥਾਵਾਂ ‘ਤੇ ਸਥਾਪਿਤ USB ਪੋਰਟਾਂ ਤੋਂ ਗੈਜੇਟਸ ਨੂੰ ਚਾਰਜ ਕਰਨਾ ਖ਼ਤਰੇ ਤੋਂ ਮੁਕਤ ਨਹੀਂ ਹੈ। CERT-IN ਦੇ ਮੁਤਾਬਕ ਅਜਿਹੀਆਂ ਥਾਵਾਂ ‘ਤੇ ਲਗਾਏ ਗਏ ਚਾਰਜਿੰਗ ਪੋਰਟਾਂ ਦੀ ਮਦਦ ਨਾਲ ਹੈਕਰ ਤੁਹਾਡੇ ਸਿਸਟਮ ਜਾਂ ਮੋਬਾਈਲ ‘ਚ ਮਾਲਵੇਅਰ ਇੰਸਟਾਲ ਕਰ ਸਕਦੇ ਹਨ ਅਤੇ ਡਾਟਾ ਵੀ ਚੋਰੀ ਕੀਤਾ ਜਾ ਸਕਦਾ ਹੈ।
CERT-IN ਦੇ ਅਨੁਸਾਰ, ਅਜਿਹੇ ਚਾਰਜਿੰਗ ਹੱਬ ਜੂਸ ਜੈਕਿੰਗ ਲਈ ਸਭ ਤੋਂ ਵਧੀਆ ਜਗ੍ਹਾ ਹਨ। ਕਿਸੇ ਵੀ ਜਨਤਕ ਥਾਂ ‘ਤੇ ਚਾਰਜਿੰਗ ਪੋਰਟ ‘ਤੇ ਆਪਣੇ ਫ਼ੋਨ ਨੂੰ ਚਾਰਜ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਜੇ ਇਹ ਬਿਲਕੁਲ ਜ਼ਰੂਰੀ ਹੈ, ਤਾਂ ਜਨਤਕ ਥਾਵਾਂ ‘ਤੇ ਆਪਣੇ ਗੈਜੇਟ ਨੂੰ ਬੰਦ ਕਰਨ ਤੋਂ ਬਾਅਦ ਹੀ ਚਾਰਜ ਕਰੋ।