Ram Mandir VIP Ticket Scam: ਰਾਮ ਦੇ ਨਾਮ ‘ਤੇ ਵੀਆਈਪੀ ਐਂਟਰੀ ਦਾ ਲਾਲਚ, ਫਸੇ ਤਾਂ ਖ਼ਾਤਾ ਹੋਵੇਗਾ ਖ਼ਾਲੀ

Published: 

20 Jan 2024 19:52 PM

Ticket Scam: 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਜਿਵੇਂ ਜਿਵੇਂ ਇਸ ਪ੍ਰੋਗਰਾਮ ਦੀ ਤਰੀਕ ਨੇੜੇ ਆ ਰਹੀਆਂ ਹੈ ਤਾਂ ਉਵੇਂ ਉਵੇਂ ਸਾਇਬਰ ਠੱਗ ਵੀ ਐਕਟਿਵ ਹੋ ਗਏ ਹਨ। ਹੁਣ ਤੱਕ ਇਸ ਪ੍ਰੋਗਰਾਮ 'ਚ ਈ-ਕਾਮਰਸ ਸਾਈਟ 'ਤੇ ਪ੍ਰਸ਼ਾਦ ਦੀ ਧੋਖਾਧੜੀ ਚੱਲ ਰਹੀ ਸੀ। ਜੋ ਹੁਣ ਦੋ ਕਦਮ ਅੱਗੇ ਵਧ ਕੇ ਵੀਆਈਪੀ ਪਾਸ ਪਹੁੰਚ ਗਈ ਹੈ।

Ram Mandir VIP Ticket Scam: ਰਾਮ ਦੇ ਨਾਮ ਤੇ ਵੀਆਈਪੀ ਐਂਟਰੀ ਦਾ ਲਾਲਚ, ਫਸੇ ਤਾਂ ਖ਼ਾਤਾ ਹੋਵੇਗਾ ਖ਼ਾਲੀ

ਅਯੁੱਧਿਆ ‘ਚ ਬਣੇ ਰਾਮ ਮੰਦਰ ਦੀ ਤਸਵੀਰ

Follow Us On

22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਿਰ ‘ਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਸ਼ਿਰਕਤ ਕਰਨਗੇ। ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਵੀ.ਆਈ.ਪੀਜ਼ ਵੀ ਸ਼ਿਰਕਤ ਕਰਨਗੇ। ਅਜਿਹੇ ‘ਚ ਸਾਈਬਰ ਠੱਗ ਵੀ ਸਰਗਰਮ ਹੋ ਗਏ ਹਨ ਜੋ ਭਗਵਾਨ ਸ਼੍ਰੀ ਰਾਮ ਦੇ ਨਾਂ ‘ਤੇ ਲੋਕਾਂ ਦੇ ਬੈਂਕ ਖਾਤਿਆਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਲਈ ਸਾਈਬਰ ਠੱਗ ਵਟਸਐਪ ‘ਤੇ ਲੋਕਾਂ ਨੂੰ ਸੰਦੇਸ਼ ਭੇਜ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਤੁਹਾਡੇ ‘ਤੇ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਹੋਈ ਹੈ। ਇਸ ਲਈ ਤੁਸੀਂ ਰਾਮ ਮੰਦਰ ‘ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ‘ਚ ਵੀਆਈਪੀ ਐਂਟਰੀ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੁਝ ਆਸਾਨ ਕਦਮਾਂ ਦੀ ਪਾਲਣਾ ਕਰਨੀ ਪਵੇਗੀ।

ਮੈਸਜ ਵਿੱਚ ਕੀਤਾ ਜਾ ਰਿਹਾ ਦਾਅਵਾ

ਸਾਈਬਰ ਠੱਗਾਂ ਵੱਲੋਂ ਭੇਜੇ ਸੰਦੇਸ਼ ਵਿੱਚ ਸ਼ੁਭ ਕਾਮਨਾਵਾਂ ਦੇ ਨਾਲ ਲਿਖਿਆ ਗਿਆ ਹੈ ਕਿ ਤੁਹਾਨੂੰ 22 ਜਨਵਰੀ ਨੂੰ ਰਾਮ ਮੰਦਰ ਵਿੱਚ ਹੋਣ ਵਾਲੇ ਪ੍ਰੋਗਰਾਮ ਲਈ ਵੀਆਈਪੀ ਪਾਸ ਦਿੱਤਾ ਜਾ ਰਿਹਾ ਹੈ। ਇਸ ਸੰਦੇਸ਼ ਦੇ ਨਾਲ ਇੱਕ ਲਿੰਕ ਭੇਜਿਆ ਜਾ ਰਿਹਾ ਹੈ। ਮੈਸੇਜ ‘ਚ ਕਿਹਾ ਗਿਆ ਹੈ ਕਿ ਇਸ ਲਿੰਕ ‘ਤੇ ਜਾ ਕੇ ਇਸ ਐਪ ਨੂੰ ਇੰਸਟਾਲ ਕਰੋ ਅਤੇ ਮੁਫਤ VIP ਪਾਸ ਪ੍ਰਾਪਤ ਕਰੋ। ਜੇਕਰ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਆਇਆ ਹੈ ਤਾਂ ਸਮਝੋ ਕਿ ਇਹ ਫਰਾਡ ਮੈਸੇਜ ਹੈ ਅਤੇ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ।

ਕਿਵੇਂ ਹੁੰਦਾ ਹੈ ਧੋਖਾ

ਸਾਈਬਰ ਠੱਗਾਂ ਨੇ ਵੀਆਈਪੀ ਪਾਸ ਐਂਟਰੀ ਦੇ ਇਸ ਮੈਸੇਜ ਦੇ ਨਾਲ ਇੱਕ ਲਿੰਕ ਵੀ ਸਾਂਝਾ ਕੀਤਾ ਹੈ ਅਤੇ ਤੁਹਾਡੇ ‘ਤੇ ਦਬਾਅ ਪਾਇਆ ਹੈ ਕਿ ਇਸ ਲਿੰਕ ‘ਤੇ ਕਲਿੱਕ ਕਰਕੇ ਅਤੇ ਕੁਝ ਆਸਾਨ ਕਦਮਾਂ ਨੂੰ ਅਪਣਾ ਕੇ ਤੁਸੀਂ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸਠਾ ਪ੍ਰੋਗਰਾਮ ਵਿੱਚ ਵੀਆਈਪੀ ਐਂਟਰੀ ਲੈ ਸਕਦੇ ਹੋ, ਪਰ ਆਓ ਦੱਸੀਏ। ਇਹ ਲਿੰਕ ਸਿਰਫ ਜਾਅਲੀ ਹੀ ਨਹੀਂ ਹਨ ਸਗੋਂ ਇਨ੍ਹਾਂ ਰਾਹੀਂ ਤੁਸੀਂ ਆਪਣੇ ਸਮਾਰਟਫੋਨ ‘ਤੇ ਐਨੀ ਡੈਸਕ ਅਤੇ ਟੀਮਵਿਊਅਰ ਵਰਗੀਆਂ ਐਪਸ ਇੰਸਟਾਲ ਕਰ ਸਕਦੇ ਹੋ ਜੋ ਸਾਈਬਰ ਠੱਗਾਂ ਨੂੰ ਤੁਹਾਡੀ ਡਿਵਾਈਸ ਬਾਰੇ ਜਾਣਕਾਰੀ ਦਿੰਦੇ ਹਨ।

ਮੰਦਰ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ

ਸਰਕਾਰ ਜਾਂ ਮੰਦਰ ਪ੍ਰਸ਼ਾਸਨ ਨੇ ਆਮ ਲੋਕਾਂ ਲਈ ਨਾ ਤਾਂ ਕਿਸੇ ਤਰ੍ਹਾਂ ਦੇ ਵੀਆਈਪੀ ਪਾਸ ਦਾ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਕੋਈ ਐਪ ਬਣਾਇਆ ਹੈ। ਅਜਿਹੇ ਐਪ ਦਾ ਮੈਸੇਜ ਅਤੇ ਲਿੰਕ ਸਾਈਬਰ ਠੱਗਾਂ ਵੱਲੋਂ ਭੇਜਿਆ ਜਾ ਰਿਹਾ ਹੈ। ਇਸ ਸੰਦੇਸ਼ ਤੋਂ ਸਾਵਧਾਨ ਰਹੋ।