Ransomware Attack: ਸਾਈਬਰ ਹਮਲੇ ਨਾਲ ਦੇਸ਼ ਦੇ 300 ਬੈਂਕਾਂ ਤੇ ਪਿਆ ਅਸਰ! ਠੱਪ ਹੋਈ ਪੇਮੈਂਟ ਸਰਵਿਸ
Ransomware Attack on Banks: ਬੈਂਕਾਂ ਨੂੰ ਸਰਵਿਸ ਆਫਰ ਕਰਨ ਵਾਲੀ ਕੰਪਨੀ C-Edge Technologies ਦੇ ਸਿਸਟਮ 'ਤੇ ਰੈਨਸਮਵੇਅਰ ਹਮਲਾ ਹੋਇਆ ਹੈ। ਇਸ ਸਾਈਬਰ ਹਮਲੇ ਕਾਰਨ ਦੇਸ਼ ਭਰ ਦੇ 300 ਛੋਟੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਬੈਂਕਾਂ ਦੇ UPI, IPMS ਵਰਗੇ ਪੇਮੈਂਟ ਸਿਸਟਮ ਵੀ ਅਸਥਾਈ ਤੌਰ 'ਤੇ ਠੱਪ ਹੋ ਗਏ ਹਨ।
NPCI ਯਾਨੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਬੈਂਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ C-Edge ਟੈਕਨਾਲੋਜੀ ਦੇ ਸਿਸਟਮ ‘ਤੇ Ransomware attackਲਾ ਹੋਇਆ ਹੈ। ਰੈਨਸਮਵੇਅਰ ਹਮਲੇ ਦੇ ਕਾਰਨ, IPMS ਅਤੇ UPI ਵਰਗੇ ਭੁਗਤਾਨ ਸਿਸਟਮ ਅਸਥਾਈ ਤੌਰ ‘ਤੇ ਉਪਲਬਧ ਨਹੀਂ ਹੋਣਗੇ।
NPCI ਨੇ ਕਿਹਾ ਕਿ ਪੇਮੈਂਟ ਈਕੋਸਿਸਟਮ ‘ਤੇ ਵੱਡੇ ਪ੍ਰਭਾਵ ਨੂੰ ਰੋਕਣ ਲਈ, C-Edge Technologies ਨੂੰ NPCI ਦੁਆਰਾ ਸੰਚਾਲਿਤ ਰਿਟੇਲ ਭੁਗਤਾਨ ਪ੍ਰਣਾਲੀ ਤੱਕ ਪਹੁੰਚ ਕਰਨ ਤੋਂ ਅਸਥਾਈ ਤੌਰ ‘ਤੇ ਅਲੱਗ ਕਰ ਦਿੱਤਾ ਗਿਆ ਹੈ। ਰੈਨਸਮਵੇਅਰ ਹਮਲੇ ਕਾਰਨ ਲਗਭਗ 300 ਛੋਟੇ ਭਾਰਤੀ ਬੈਂਕਾਂ ਦੀਆਂ ਭੁਗਤਾਨ ਸੇਵਾਵਾਂ ਅਸਥਾਈ ਤੌਰ ‘ਤੇ ਰੁੱਕ ਗਈਆਂ ਹਨ।
Ransomware Attack on Banks: ਇਨ੍ਹਾਂ ਬੈਂਕਾਂ ਤੇ ਪਿਆ ਅਸਰ
ਬੈਂਕਿੰਗ ਸੈਕਟਰ ਦੇ ਅਧਿਕਾਰੀਆਂ ਅਨੁਸਾਰ, ਇਸ ਰੈਨਸਮਵੇਅਰ ਹਮਲੇ ਨੇ ਸਹਿਕਾਰੀ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜੋ ਕਿ ਐਸਬੀਆਈ ਅਤੇ ਟੀਸੀਐਸ ਦੇ ਸਾਂਝੇ ਉੱਦਮ ਸੀ-ਐਜ ਟੈਕਨਾਲੋਜੀ ‘ਤੇ ਨਿਰਭਰ ਹਨ, ਹੋਰ ਬੈਂਕਿੰਗ ਸੇਵਾਵਾਂ ਆਮ ਵਾਂਗ ਜਾਰੀ ਹਨ। C-Edge Technologies, ਜੋ ਦੇਸ਼ ਭਰ ਦੇ ਛੋਟੇ ਬੈਂਕਾਂ ਨੂੰ ਬੈਂਕਿੰਗ ਟੈਕਨਾਲੋਜੀ ਸਿਸਟਮ ਪ੍ਰਦਾਨ ਕਰਦੀ ਹੈ, ਨੇ ਫਿਲਹਾਲ ਰੈਨਸਮਵੇਅਰ ਅਟੈਕ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
Ransomware Attack: ਅਟੈਤ ਕਾਰਨ ਹੋ ਸਕਦੇ ਹਨ ਇਹ ਖ਼ਤਰੇ
- ਸਾਈਬਰ ਹਮਲੇ ਦਾ ਸਭ ਤੋਂ ਵੱਡਾ ਖ਼ਤਰਾ ਵਿੱਤੀ ਨੁਕਸਾਨ, ਫਿਰੌਤੀ ਦੀ ਮੰਗ ਕੀਤੀ ਜਾ ਸਕਦੀ ਹੈ।
- ਜੇਕਰ ਕੰਪਨੀ ਕੋਲ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ, ਤਾਂ ਉਹ ਸਾਰਾ ਡਾਟਾ ਗੁਆ ਸਕਦੇ ਹਨ, ਮਤਲਬ ਕਿ ਡੇਟਾ ਦਾ ਨੁਕਸਾਨ ਇੱਕ ਵੱਡਾ ਖ਼ਤਰਾ ਹੈ।
- ਰੈਨਸਮਵੇਅਰ ਅਟੈਕ ਜਰੂਰੀ ਫਾਈਲਾਂ ਨੂੰ ਐਨਕ੍ਰਿਪਟ ਕਰ ਸਕਦੇ ਹਨ ਅਤੇ ਉਹਨਾਂ ਨੂੰ ਬੇਕਾਰ ਕਰ ਸਕਦੇ ਹਨ, ਨਤੀਜੇ ਵਜੋਂ ਗਾਹਕ ਡੇਟਾ ਜਾਂ ਗੁਪਤ ਜਾਣਕਾਰੀ ਦਾ ਨੁਕਸਾਨ ਹੋ ਸਕਦਾ ਹੈ।
- ਰੈਨਸਮਵੇਅਰ ਹਮਲੇ ਕਿਸੇ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਗਾਹਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਨਿਜੀ ਜਾਣਕਾਰੀ ਲੀਕ ਹੋਈ ਹੈ ਤਾਂ ਅਜਿਹੇ ਵਿੱਚ ਆਪਣਾ ਕਾਰੋਬਾਰ ਕਿਧਰੇ ਹੋਰ ਲੈ ਜਾਣਾ ਚਾਹੁਣਗੇ।
What is Ransomware Attack?
ਰੈਨਸਮਵੇਅਰ ਇੱਕ ਮੈਲੇਸ਼ੀਅਸ ਸਾਫਟਵੇਅਰ ਹੈ ਜੋ ਮਜ਼ਬੂਤ ਇਨਕ੍ਰਿਪਸ਼ਨ ਰਾਹੀਂ ਮਹੱਤਵਪੂਰਨ ਫਾਈਲਾਂ ਨੂੰ ਲਾਕ ਕਰ ਦਿੰਦਾ ਹੈ। ਇਨ੍ਹਾਂ ਫਾਈਲਾਂ ਨੂੰ ਅਨਲੌਕ ਕਰਨ ਦੇ ਬਦਲੇ ਫਿਰ ਮੋਟੀ ਰਕਮ ਦੀ ਮੰਗ ਕੀਤੀ ਜਾਂਦੀ ਹੈ।