PM ਮੋਦੀ ਦਾ IMC 2023 ‘ਚ ਵੱਡਾ ਐਲਾਨ, 6G ਦੇ ਖੇਤਰ ‘ਚ ਗਲੋਬਲ ਲੀਡਰ ਬਣੇਗਾ ਭਾਰਤ
ਪੀਐਮ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਇੰਡੀਆ ਮੋਬਾਈਲ ਕਾਂਗਰਸ ਸਮਾਗਮ ਸ਼ੁਰੂ ਹੋ ਗਿਆ ਹੈ। ਤਕਨਾਲੋਜੀ ਪ੍ਰੇਮੀ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿੱਚ ਹਿੱਸਾ ਲੈ ਸਕਦੇ ਹਨ। ਕਿਉਂਕਿ ਇੱਥੇ ਨਵੀਆਂ ਕਾਢਾਂ, ਦੂਰਸੰਚਾਰ ਖੇਤਰਾਂ ਅਤੇ ਨੈੱਟਵਰਕਿੰਗ ਨੂੰ ਬਿਹਤਰ ਬਣਾਉਣ ਲਈ ਘੋਸ਼ਣਾਵਾਂ ਕੀਤੀਆਂ ਜਾ ਸਕਦੀਆਂ ਹਨ। ਅੱਗੇ ਜਾਣੋ ਇਸ ਈਵੈਂਟ 'ਚ ਕੀ ਖਾਸ ਹੋਣ ਵਾਲਾ ਹੈ।
ਇੰਡੀਆ ਮੋਬਾਇਲ ਕਾਂਗਰਸ 2023: ਇੰਡੀਆ ਮੋਬਾਇਲ ਕਾਂਗਰਸ 2023 ਈਵੈਂਟ ਅੱਜ ਯਾਨੀ 27 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਹ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ ਹੈ। ਇਹ ਸਮਾਗਮ ਤਿੰਨ ਦਿਨ ਚੱਲੇਗਾ, ਜੇਕਰ ਤੁਸੀਂ ਇਸ ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ 29 ਅਕਤੂਬਰ ਤੱਕ ਇਸ ‘ਚ ਸ਼ਿਰਕਤ ਕਰ ਸਕਦੇ ਹੋ। ਇਸ ਈਵੈਂਟ ‘ਚ ਟੈਲੀਕਾਮ ਸੈਕਟਰ, 5 ਜੀ ਟੈਕਨੋਲਾਜੀ ਅਤੇ ਨਵੀਆਂ ਕਾਢਾਂ ਨਾਲ ਜੁੜੇ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਇੰਡੀਆ ਮੋਬਾਇਲ ਕਾਂਗਰਸ 2023 ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਭਵਿੱਖ ਦੀ ਝਲਕ ਦੇਖੀ ਜਾ ਸਕਦੀ ਹੈ। ਅਸੀਂ 6ਜੀ (6G) ਦੇ ਖੇਤਰ ਵਿੱਚ ਵੀ ਮੋਹਰੀ ਬਣਨ ਵੱਲ ਵਧ ਰਹੇ ਹਾਂ। IMC 2023 ਦਾ ਸੰਗਠਨ ਲੋਕਾਂ ਦੀ ਕਿਸਮਤ ਨੂੰ ਬਦਲਣ ਵਿੱਚ ਮਦਦ ਕਰੇਗਾ ਅਤੇ ਆਉਣ ਵਾਲਾ ਸਮਾਂ ਟੈਕਨਾਲਾਜੀ ਦੇ ਮਾਮਲੇ ਵਿੱਚ ਕਾਫ਼ੀ ਵੱਖਰਾ ਹੋਵੇਗਾ।
IMC ਦਾ ਆਯੋਜਨ
ਇੰਡੀਆ ਮੋਬਾਈਲ ਕਾਂਗਰਸ ਦਾ ਆਯੋਜਨ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਕੀਤਾ ਜਾ ਰਿਹਾ ਹੈ, ਜਿਸ ਨੂੰ ਦੂਰਸੰਚਾਰ ਵਿਭਾਗ ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਸਾਂਝੇ ਤੌਰ ‘ਤੇ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਕੁੱਲ 31 ਦੇਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ ਦੇ ਨਾਲ 400 ਬੁਲਾਰੇ ਅਤੇ 1300 ਡੈਲੀਗੇਟ ਵੀ ਇਸ ਸਮਾਗਮ ਦਾ ਹਿੱਸਾ ਹੋਣਗੇ।
ਇੰਡੀਆ ਮੋਬਾਈਲ ਕਾਂਗਰਸ 2023 ਏਸ਼ੀਆ ਦਾ ਸਭ ਤੋਂ ਵੱਡਾ ਟੈਕਨਾਲਾਜੀ ਪਲੇਟਫਾਰਮ ਹੈ। ਇਸ ਈਵੈਂਟ ‘ਚ 5G-6G ਟੈਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ (AI), ਸੈਮੀਕੰਡਕਟਰ ਇੰਡਸਟਰੀ, ਸਾਈਬਰ ਸੁਰੱਖਿਆ ਵਰਗੇ ਮੁੱਦਿਆਂ ‘ਤੇ ਫੋਕਸ ਕੀਤਾ ਜਾਵੇਗਾ। ਇਸ ਸਾਲ ਹੋਣ ਵਾਲਾ ਇਹ ਸਮਾਗਮ ਇੰਡੀਆ ਮੋਬਾਈਲ ਕਾਂਗਰਸ ਦਾ 7ਵਾਂ ਐਡੀਸ਼ਨ ਹੈ। ਤੁਸੀਂ ਇਸ ਇਵੈਂਟ ਵਿੱਚ ਸ਼ਾਮਲ ਹੋਣ ਲਈ ਔਨਲਾਈਨ ਵੀ ਰਜਿਸਟਰ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਨੇ ਕੀਤੀ ਸ਼ਿਰਕਤ
ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਜੀਓ ਫੋਨ 4ਜੀ ਅਤੇ ਜੀਓ ਸਪੇਸ ਫਾਈਬਰ ਬਾਰੇ ਜਾਣਕਾਰੀ ਦਿੱਤੀ ਗਈ। ਜਿਓ ਸਪੇਸ ਫਾਈਬਰ ਦੀ ਮਦਦ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਗਮ ਦੇ ਪਹਿਲੇ ਦਿਨ 100 ਵਿਦਿਅਕ ਸੰਸਥਾਵਾਂ ਵਿੱਚ 5ਜੀ ਵਰਤੋਂ ਕੇਸ ਲੈਬਾਂ ਦੀ ਸ਼ੁਰੂਆਤ ਕੀਤੀ। ਇਹ ਪਹਿਲਾ ਸਟਾਰਟਅੱਪ ਹੋਵੇਗਾ, ਜੋ ਅਕਾਦਮਿਕ ਨੂੰ ਉਤਸ਼ਾਹਿਤ ਕਰੇਗਾ। ਇਸ ਦੇ ਨਾਲ ਹੀ ਦੇਸ਼ ਨੂੰ 6ਜੀ ਤਕਨੀਕ ਲਈ ਵੀ ਤਿਆਰ ਕੀਤਾ ਜਾਵੇਗਾ।