GPT-5 ਦੀ ਦਸਤਕ! ਕੀ OpenAI ਮੁੜ ਬਣਾਵੇਗਾ AI ਦੀ ਦੁਨੀਆ ਵਿੱਚ ਰਿਕਾਰਡ?

tv9-punjabi
Updated On: 

14 Jul 2025 16:34 PM

GPT-5 ਦੇ ਲਾਂਚ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਕੀ OpenAI ਦਾ ਇਹ ਨਵਾਂ AI ਮਾਡਲ GPT-4o, Gemini 1.5 ਅਤੇ Claude 3 ਨੂੰ ਮਾਤ ਦੇ ਕੇ ਦੁਬਾਰਾ ਰਿਕਾਰਡ ਬਣਾ ਸਕੇਗਾ? ਇੱਥੇ ਜਾਣੋ GPT-5 ਦੇ ਫੀਚਰਸ ਕੀ ਹੋ ਸਕਦੇ ਹਨ। ਇਸ ਤੋਂ ਇਲਾਵਾ, ਜਾਣੋ GPT-5 ਵਿੱਚ ਕੀ ਨਵਾਂ ਹੋ ਸਕਦਾ ਹੈ ਜੋ ਇਸਨੂੰ Open AI ਦੀ ਬਾਦਸ਼ਾਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ।

GPT-5 ਦੀ ਦਸਤਕ! ਕੀ OpenAI ਮੁੜ ਬਣਾਵੇਗਾ AI ਦੀ ਦੁਨੀਆ ਵਿੱਚ ਰਿਕਾਰਡ?

Sam Altman Open AI

Follow Us On

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਨੀਆ ਵਿੱਚ ਕ੍ਰਾਂਤੀ ਲਿਆਉਣ ਵਾਲੇ OpenAI ਨੇ GPT-4 ਅਤੇ GPT-4o ਵਰਗੇ ਬਹੁਤ ਸ਼ਕਤੀਸ਼ਾਲੀ ਮਾਡਲ ਲਾਂਚ ਕੀਤੇ ਹਨ। ਹੁਣ GPT-5 ਜਲਦੀ ਹੀ ਬਾਜ਼ਾਰ ਵਿੱਚ ਆਉਣ ਵਾਲਾ ਹੈ। ਇਸ ਨਾਲ ਉਮੀਦਾਂ ਬਹੁਤ ਵੱਧ ਗਈਆਂ ਹਨ, ਪਰ ਵੱਡਾ ਸਵਾਲ ਇਹ ਹੈ ਕਿ ਕੀ OpenAI ਤਕਨਾਲੋਜੀ ਵਾਰ ਵਿੱਚ ਮੋਹਰੀ ਬਣਿਆ ਰਹਿ ਸਕੇਗਾ? ਤੁਹਾਨੂੰ ਇਸ ਸਵਾਲ ਦਾ ਜਵਾਬ ਇੱਥੇ ਮਿਲੇਗਾ। ਇਸ ਤੋਂ ਇਲਾਵਾ, ਜਾਣੋ GPT-5 ਵਿੱਚ ਕੀ ਨਵਾਂ ਹੋ ਸਕਦਾ ਹੈ ਜੋ ਇਸਨੂੰ Open AI ਦੀ ਬਾਦਸ਼ਾਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗਾ।

GPT-5 ਕੀ ਹੈ ਅਤੇ ਇਸ ਵਿੱਚ ਕੀ ਖਾਸ ਹੋਵੇਗਾ?

GPT-5 OpenAI ਦਾ ਅਗਲੀ ਪੀੜ੍ਹੀ ਦਾ ਭਾਸ਼ਾ ਮਾਡਲ ਹੈ। ਇਹ GPT-4 ਨਾਲੋਂ ਤੇਜ਼, ਚੁਸਤ ਅਤੇ ਵਧੇਰੇ ਸ਼ਕਤੀਸ਼ਾਲੀ ਹੋਵੇਗਾ। ਇਸ ਵਿੱਚ ਬਿਹਤਰ ਕੰਟੈਕਸਟ, ਅੰਡਰਸਟੈਂਡਿੰਗ ਵਧੇਰੇ ਲਾਂਗ ਟਰਮ ਮੈਂਮੋਰੀ ਅਤੇ ਹਿਊਮਨ ਵਰਗ੍ਹੀ ਗੱਲਬਾਤ ਪਾਵਰ ਸ਼ਾਮਲ ਹੋ ਸਕਦੀ ਹੈ। ਸੰਭਾਵਨਾ ਹੈ ਕਿ ਇਸ ਵਿੱਚ 1 ਲੱਖ ਸ਼ਬਦਾਂ ਤੱਕ ਦੇ ਕੰਟੈਕਸਟ ਨੂੰ ਸਮਝਣ ਦੀ ਸ਼ਕਤੀ ਹੋਵੇਗੀ। ਇਹ ਇੱਕੋ ਸਮੇਂ ਵੀਡੀਓ, ਇਮੇਜ ਅਤੇ ਵਾਇਸ ਨੂੰ ਪ੍ਰੋਸੈਸ ਕਰ ਸਕੇਗਾ। ਇਹ Multimodal ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ, ਆਪਣੇ ਆਪ ਟਾਸਕ ਨੂੰ ਪਲਾਨ ਕਰਨ ਅਤੇ ਐਗਜ਼ੀਕਿਊਟ ਕਰਨ ਦੀ ਪਾਵਰ ਅਤੇ ਲੋ ਲੇਟੈਂਸੀ, ਫਾਸਟ ਰਿਸਪੌਂਸ ਵੀ ਦੇਖਣ ਨੂੰ ਮਿਲ ਸਕਦਾ ਹੈ।

AI ਮਾਡਲਾਂ ਵਿੱਚ ਸਖ਼ਤ ਮੁਕਾਬਲਾ

OpenAI ਦਾ ਸਭ ਤੋਂ ਵੱਡਾ ਮੁਕਾਬਲਾ ਹੁਣ Anthropic (Claude), Google DeepMind (Gemini), Meta (Llama 3) ਅਤੇ Mistral ਵਰਗੀਆਂ ਕੰਪਨੀਆਂ ਨਾਲ ਹੋ ਰਿਹਾ ਹੈ।

OpenAI ਵਿੱਚ ਕੀ ਖਾਸ ਹੈ?

ChatGPT ਦਾ ਇੱਕ ਵੱਡਾ ਯੂਜ਼ਰਬੇਸ ਹੈ ਜਿਸ ਵਿੱਚ ਪੇਡ ਅਤੇ ਫਰੀ ਯੂਜ਼ਰਸ ਦੋਵੇਂ ਸ਼ਾਮਲ ਹਨ। Microsoft ਨਾਲ ਇੱਕ ਮਜ਼ਬੂਤ ਸਾਂਝੇਦਾਰੀ ਹੈ। ਖੋਜ ਅਤੇ ਤਕਨਾਲੋਜੀ ਵਿੱਚ ਡੂੰਘਾਈ ਹੈ। ਇਸ ਵਿੱਚ GPT ਸਟੋਰ, API, DALL·E, Whisper ਵਰਗੇ ਹੋਰ ਪ੍ਰੋਡੈਕਟਸ ਦਾ ਈਕੋਸਿਸਟਮ ਸ਼ਾਮਲ ਹੈ।

GPT-5 ਦੀ ਸ਼ੁਰੂਆਤ AI ਦੀ ਦੁਨੀਆ ਵਿੱਚ ਇੱਕ ਹੋਰ ਵੱਡੀ ਛਾਲ ਹੋਵੇਗੀ। ਪਰ ਹੁਣ OpenAI ਸਾਹਮਣੇ ਨਾ ਸਿਰਫ਼ ਤਕਨਾਲੋਜੀ ਦੀ ਚੁਣੌਤੀ ਹੈ, ਸਗੋਂ ਭਰੋਸਾ, ਪਾਰਦਰਸ਼ਤਾ ਅਤੇ ਯੂਜ਼ਰ ਐਕਸਪੀਰਅੰਸ ਨੂੰ ਬਣਾਈ ਰੱਖਣ ਦੀ ਵੀ ਚੁਣੌਤੀ ਹੈ। ਜੇਕਰ ਕੰਪਨੀ ਇਨ੍ਹਾਂ ਚੀਜ਼ਾਂ ਨੂੰ ਬੈਲੇਂਸ ਕਰ ਪਾਉਂਦੀ ਹੈ, ਤਾਂ OpenAI ਆਉਣ ਵਾਲੇ ਸਾਲਾਂ ਵਿੱਚAI ਦੀ ਦੁਨੀਆ ਵਿੱਚ ਮੋਹਰੀ ਬਣਿਆ ਰਹਿ ਸਕਦਾ ਹੈ।