Airtel, Jio ਜਾਂ Vi, ਕਿਹੜੀ ਕੰਪਨੀ ਕੋਲ ਹੈ ਸਭ ਤੋਂ ਸਸਤਾ Netflix Plan?

Updated On: 

11 Oct 2024 17:37 PM

Free Netflix Plans: ਜੇਕਰ ਤੁਸੀਂ ਵੀ Netflix ਦੇਖਣਾ ਪਸੰਦ ਕਰਦੇ ਹੋ ਪਰ ਮਹਿੰਗੇ ਸਬਸਕ੍ਰਿਪਸ਼ਨ ਪਲਾਨ ਤੋਂ ਪਰੇਸ਼ਾਨ ਹੋ, ਤਾਂ ਅੱਜ ਦੀ ਖਬਰ ਖਾਸ ਤੌਰ 'ਤੇ ਤੁਹਾਡੇ ਲਈ ਹੈ। Reliance Jio, Airtel ਅਤੇ Vi, ਤਿੰਨੋਂ ਕੰਪਨੀਆਂ ਨੈੱਟਫਲਿਕਸ ਪਲਾਨ ਪੇਸ਼ ਕਰਦੀਆਂ ਹਨ, ਪਰ ਆਓ ਜਾਣਦੇ ਹਾਂ ਕਿ ਕਿਹੜੀ ਟੈਲੀਕਾਮ ਕੰਪਨੀ ਦਾ ਨੈੱਟਫਲਿਕਸ ਪਲਾਨ ਸਭ ਤੋਂ ਸਸਤਾ ਹੈ?

Airtel, Jio ਜਾਂ Vi, ਕਿਹੜੀ ਕੰਪਨੀ ਕੋਲ ਹੈ ਸਭ ਤੋਂ ਸਸਤਾ Netflix Plan?

Airtel, Jio ਜਾਂ Vi, ਕਿਹੜੀ ਕੰਪਨੀ ਕੋਲ ਹੈ ਸਭ ਤੋਂ ਸਸਤਾ Netflix Plan?

Follow Us On

ਭਾਰਤ ਵਿੱਚ Amazon Prime Video ਅਤੇ Disney Plus Hotstar ਦੇ ਮੁਕਾਬਲੇ Netflix Plans ਪਲਾਨ ਥੋੜੇ ਮਹਿੰਗੇ ਹਨ, ਇਸ ਲਈ ਜ਼ਿਆਦਾਤਰ ਲੋਕ ਅਜਿਹੇ ਰੀਚਾਰਜ ਪਲਾਨ ਲੱਭਦੇ ਹਨ ਜਿਸ ਨਾਲ ਉਹ ਮੁਫਤ ਨੈੱਟਫਲਿਕਸ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ। Jio, Airtel ਅਤੇ Vi, ਤਿੰਨੋਂ ਟੈਲੀਕਾਮ ਕੰਪਨੀਆਂ ਕੋਲ ਪ੍ਰੀਪੇਡ ਉਪਭੋਗਤਾਵਾਂ ਲਈ Netflix ਪਲਾਨ ਉਪਲਬਧ ਹਨ।

ਬੇਸ਼ੱਕ ਰਿਲਾਇੰਸ ਜਿਓ, ਵੋਡਾਫੋਨ ਆਈਡੀਆ ਅਤੇ ਏਅਰਟੈੱਲ ਤਿੰਨੋਂ ਕੰਪਨੀਆਂ ਨੈੱਟਫਲਿਕਸ ਵਾਲੇ ਪਲਾਨਸ ਆਫਰ ਕਰ ਰਹੀਆਂ ਹਨ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਖਿਰ ਕਿਹੜੀ ਕਿਹੜੀ ਟੈਲੀਕਾਮ ਕੰਪਨੀ ਤੋਂ ਤੁਹਾਨੂੰ ਦਾ ਸਭ ਤੋਂ ਸਸਤਾ ਨੈੱਟਫਲਿਕਸ ਪਲਾਨ ਮਿਲੇਗਾ?

Jio Netflix Plans

ਰਿਲਾਇੰਸ ਜੀਓ ਕੋਲ 1299 ਰੁਪਏ ਦਾ ਸਭ ਤੋਂ ਸਸਤਾ Netflix ਪਲਾਨ ਹੈ। Jio 1299 ਪਲਾਨ ਵਿੱਚ, ਤੁਹਾਨੂੰ 2 GB ਪ੍ਰਤੀ ਦਿਨ, 100 SMS ਪ੍ਰਤੀ ਦਿਨ ਅਤੇ ਮੁਫ਼ਤ ਕਾਲਿੰਗ ਦੇ ਨਾਲ 84 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ। ਨੋਟ ਕਰੋ ਕਿ ਇਸ ਪਲਾਨ ਨਾਲ ਤੁਹਾਨੂੰ Netflix ਮੋਬਾਈਲ ਪਲਾਨ ਦਾ ਮੁਫਤ ਐਕਸਸ ਦਿੱਤਾ ਜਾਵੇਗਾ।

Vi Free Netflix Plan

Vi ਕੋਲ ਸਭ ਤੋਂ ਸਸਤਾ ਪਲਾਨ Netflix ਪਲਾਨ ਹੈ, ਇਸ ਪਲਾਨ ਦੀ ਕੀਮਤ 1198 ਰੁਪਏ ਹੈ। Vi 1198 ਪਲਾਨ ਦੇ ਨਾਲ, ਕੰਪਨੀ ਹਰ ਦਿਨ 2 GB ਡੇਟਾ, ਮੁਫਤ ਅਨਲਿਮਿਟੇਡ ਕਾਲਿੰਗ, ਡੇਲੀ 100 SMS ਅਤੇ 70 ਦਿਨਾਂ ਦੀ ਵੈਲੀਡਿਟੀ ਦਿੱਤੀ ਜਾ ਰਹੀ ਹੈ।

ਐਕਸਟਰਾ ਬੈਨੀਫਿਟਸ ਦੀ ਗੱਲ ਕਰੀਏ ਤਾਂ, ਇਸ ਪਲਾਨ ਦੇ ਨਾਲ Binge All Night, Weekend Data Rollover (ਸੋਮਵਾਰ ਤੋਂ ਸ਼ੁੱਕਰਵਾਰ ਦੇ ਵਿਚਕਾਰ ਜੋ ਡੇਟਾ ਬੱਚ ਗਿਆ ਹੈ ਉਸਨੂੰ ਤੁਸੀਂ ਵੀਕਐਂਡ ਦੌਰਾਨ ਇਸਤੇਮਾਲ ਕਰ ਸਕਦੇ ਹੋ), ਡੇਟਾ ਡਿਲਾਈਟ ਅਤੇ Netflix (ਟੀਵੀ ਅਤੇ ਮੋਬਾਈਲ) ਦਾ ਫਰੀ ਐਕਸਸ ਦਿੱਤਾ ਜਾਂਦਾ ਹੈ। ਇਸ ਪਲਾਨ ਵਿੱਚ, 70 ਦਿਨਾਂ ਲਈ ਮੁਫਤ Netflix ਬੇਸਿਕ ਸਬਸਕ੍ਰਿਪਸ਼ਨ ਉਪਲਬਧ ਹੈ।

(ਫੋਟੋ ਕ੍ਰੈਡਿਟ- Jio/Airtel/Vi)

Airtel Netflix Plans

ਏਅਰਟੈੱਲ ਕੋਲ ਨੈੱਟਫਲਿਕਸ ਪਲਾਨ ਤਾਂ ਹੈ ਪਰ ਏਅਰਟੈੱਲ ਦਾ ਪਲਾਨ ਜਿਓ ਅਤੇ ਵੀਆਈ ਤੋਂ ਬਹੁਤ ਮਹਿੰਗਾ ਹੈ। Airtel 1798 Plan ਦੇ ਨਾਲ, ਮੁਫਤ ਨੈੱਟਫਲਿਕਸ ਬੇਸਿਕ, ਹਰ ਦਿਨ 3 ਜੀਬੀ ਡੇਟਾ, ਮੁਫਤ ਕਾਲਿੰਗ ਅਤੇ ਰੋਜ਼ਾਨਾ 100 ਐਸਐਮਐਸ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਏਅਰਟੈੱਲ ਐਕਸਟ੍ਰੀਮ, ਅਪੋਲੋ 24/7 ਸਰਕਲ ਮੈਂਬਰਸ਼ਿਪ ਅਤੇ ਮੁਫਤ ਹੈਲੋ ਟਿਊਨ ਦਾ ਐਕਸਸ ਮਿਲਦਾ ਹੈ।

Exit mobile version