ਨੌਕਰੀ ਦੇਣ ਵਾਲੀ Indeed ਕੰਪਨੀ 2200 ਲੋਕਾਂ ਦੀ ਛਾਂਟੀ ਕਰੇਗੀ, ਏਨ੍ਹੀ ਘੱਟ ਹੋਵੇਗੀ CEO ਦੀ ਤਨਖਾਹ
Indeed Layoff: ਨੌਕਰੀਆਂ ਪ੍ਰਦਾਨ ਕਰਨ ਵਾਲੀ Indeed ਕੰਪਨੀ ਹੁਣ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਜਲਦੀ ਹੀ ਕੰਪਨੀ ਵਿੱਚ ਕੰਮ ਕਰਨ ਵਾਲੇ 2200 ਲੋਕ ਬੇਰੁਜ਼ਗਾਰ ਹੋਣ ਵਾਲੇ ਹਨ।
Indeed Layoff 2023: ਹਰ ਰੋਜ਼ ਕੋਈ ਨਾ ਕੋਈ ਕੰਪਨੀ ਘੋਸ਼ਣਾ ਕਰ ਰਹੀ ਹੈ ਕਿ ਜਲਦੀ ਹੀ ਵੱਡੇ ਪੱਧਰ ‘ਤੇ ਛਾਂਟੀ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਨੌਕਰੀਆਂ ਪ੍ਰਦਾਨ ਕਰਨ ਵਾਲੀ Indeed ਕੰਪਨੀ ਲੋਕਾਂ ਨੂੰ ਨੌਕਰੀ ਤੋਂ ਕੱਢਣ ਜਾ ਰਹੀ ਹੈ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ, ਨੌਕਰੀ ਪ੍ਰਦਾਨ ਕਰਨ ਵਾਲੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਕੰਪਨੀ 2200 ਲੋਕਾਂ ਦੀ ਛਾਂਟੀ ਕਰਨ ਜਾ ਰਹੀ ਹੈ।
ਇਸ ਦਾ ਮਤਲਬ ਹੈ ਕਿ Indeed ‘ਚ ਕੰਮ ਕਰਨ ਵਾਲੇ 2200 ਕਰਮਚਾਰੀ ਜਲਦ ਹੀ ਬੇਰੋਜ਼ਗਾਰ ਹੋ ਜਾਣਗੇ, ਤੁਹਾਨੂੰ ਦੱਸ ਦੇਈਏ ਕਿ ਕੰਪਨੀ ਆਪਣੇ ਕੁੱਲ ਕਰਮਚਾਰੀਆਂ ਦੇ 15 ਫੀਸਦੀ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਉਣ ਜਾ ਰਹੀ ਹੈ।
CEO ਦੀ ਤਨਖਾਹ 25 ਫੀਸਦੀ ਤੱਕ ਘਟੇਗੀ
ਇੰਡੀਡ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਸੀਈਓ ਕ੍ਰਿਸ ਹਾਈਮਸ ਦੀ ਤਨਖਾਹ ਵੀ 25 ਫੀਸਦੀ ਤੱਕ ਘਟਾਈ ਜਾ ਸਕਦੀ ਹੈ। ਰਾਇਟਰਜ਼ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੋਵਿਡ (Covid) ਦੌਰਾਨ ਮੰਗ ਵਧਣ ਕਾਰਨ ਕੰਪਨੀ ਨੇ ਵੱਡੇ ਪੱਧਰ ‘ਤੇ ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਸੀ ਅਤੇ ਹੁਣ ਕੰਪਨੀ ਲੋਕਾਂ ਨੂੰ ਵੱਡੇ ਪੱਧਰ ‘ਤੇ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਹੀ ਹੈ।
ਕਰਮਚਾਰੀਆਂ ਨੂੰ ਇਹ ਚੀਜ਼ਾਂ ਦੇਵੇਗੀ ਕੰਪਨੀ
ਕੰਪਨੀ ਦੇ ਬਲਾਗਪੋਸਟ (Blogpost) ਵਿੱਚ ਦੱਸਿਆ ਗਿਆ ਹੈ ਕਿ ਛਾਂਟੀ ਕਾਰਨ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਨੂੰ ਜਨਵਰੀ ਤੋਂ ਮਾਰਚ ਤੱਕ ਦਾ ਬੋਨਸ, ਮਹੀਨੇ ਦੀ ਤਨਖਾਹ ਅਤੇ ਕੰਪਨੀ ਵੱਲੋਂ ਹੋਰ ਕਈ ਚੀਜ਼ਾਂ ਦਿੱਤੀਆਂ ਜਾਣਗੀਆਂ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦੀ ਹਿਊਮਨ ਰਿਸੋਰਸ ਟੈਕਨਾਲੋਜੀ ਨਾਲ ਵਿੱਤੀ ਸਾਲ 2023 ਅਤੇ 2024 ‘ਚ ਕੰਪਨੀ ਦੇ ਮਾਲੀਏ ‘ਚ ਗਿਰਾਵਟ ਦੇਖਣ ਨੂੰ ਮਿਲੇਗੀ।
ਸ਼ੁਰੂ ਹੋਣ ਵਾਲਾ ਹੈ ਛਾਂਟੀ ਦਾ ਦੂਜਾ ਗੇੜ
ਕੁਝ ਕੰਪਨੀਆਂ ਅਜਿਹੀਆਂ ਹਨ ਜੋ ਛਾਂਟੀ ਦਾ ਪਹਿਲਾ ਗੇੜ ਪੂਰਾ ਕਰਨ ਤੋਂ ਬਾਅਦ ਹੁਣ ਛਾਂਟੀ ਦਾ ਦੂਜਾ ਦੌਰ ਜਲਦ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ ਅਤੇ ਇਸ ਵਿੱਚ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਅਤੇ ਐਮਾਜ਼ਾਨ (Meta and Amazon) ਪਹਿਲਾਂ ਹੀ ਦੂਜੇ ਗੇੜ ਦਾ ਐਲਾਨ ਕਰ ਚੁੱਕੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਕੰਪਨੀ ਵੀ ਦੂਜੇ ਗੇੜ ਦਾ ਐਲਾਨ ਕਰਦੀ ਹੈ ਜਾਂ ਨਹੀਂ।