ਤੁਹਾਡੀ ਹਰ ਹਰਕਤ ‘ਤੇ FB ਦੀ ਨਜ਼ਰ! 1 ਮਿੰਟ ਵਿੱਚ ਬੰਦ ਕਰੋ ਇਹ ਖ਼ਤਰਨਾਕ ਟਰੈਕਿੰਗ ਸੈਟਿੰਗ
Tech Tips in Punjabi : ਕੀ ਤੁਸੀਂ ਜਾਣਦੇ ਹੋ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਤੁਹਾਡੀ ਐਕਟਿਵਿਟੀ ਨੂੰ ਟਰੈਕ ਕਰਦੇ ਹਨ? ਅੱਜ, ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਕਿਵੇਂ ਫੇਸਬੁੱਕ ਨੂੰ ਆਪਣੀ ਐਕਟਿਵਿਟੀ ਨੂੰ ਟਰੈਕ ਕਰਨ ਤੋਂ ਰੋਕ ਸਕਦੇ ਹੋ?
ਤੁਹਾਡੀ ਹਰ ਹਰਕਤ 'ਤੇ FB ਦੀ ਨਜ਼ਰ! 1 ਮਿੰਟ ਵਿੱਚ ਬੰਦ ਕਰੋ ਇਹ ਖ਼ਤਰਨਾਕ ਟਰੈਕਿੰਗ ਸੈਟਿੰਗ
Your Activity Off Meta Technologies: ਮੈਟਾ ਨੂੰ ਇਸ ਤਰ੍ਹਾਂ ਕਰੋ ਬੰਦ
ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਟਾ ਤੁਹਾਡੇ ਡੇਟਾ ਦੀ ਵਰਤੋਂ ਨਾ ਕਰ ਸਕੇ ਜਾਂ ਤੁਹਾਡੀ ਗਤੀਵਿਧੀ ਨੂੰ ਟਰੈਕ ਨਾ ਕਰ ਸਕੇ, ਤਾਂ ਤੁਹਾਨੂੰ ਇਸਦੇ ਲਈ ਕੁਝ ਸਧਾਰਨ ਕਦਮਾਂ ਦੀ ਪਾਲਣਾ ਕਰਨੀ ਪਵੇਗੀ..- ਸਬਤੋ ਪਹਿਲਾਂ, ਆਪਣੇ ਫ਼ੋਨ ‘ਤੇ Facebook ਖੋਲ੍ਹੋ।
- ਆਪਣੇ ਫ਼ੋਨ ‘ਤੇ Facebook ਐਪ ਖੋਲ੍ਹਣ ਤੋਂ ਬਾਅਦ, Facebook ਦੇ ਉੱਪਰ ਖੱਬੇ ਪਾਸੇ ਤਿੰਨ-ਲਾਈਨ ਆਈਕਨ ‘ਤੇ ਕਲਿੱਕ ਕਰੋ।
- ਫਿਰ ਤੁਹਾਨੂੰ ਹੇਠਾਂ ਸੈਟਿੰਗ ਅਤੇ ਪ੍ਰਾਇਵੇਸੀ ਆਪਸ਼ਨ ਦਿਖਾਈ ਦੇਵੇਗਾ।
- ਐਪ ਦੀਆਂ ਸੈਟਿੰਗ ‘ਤੇ ਜਾਓ। ਸੈਟਿੰਗ ਖੁਲਦੇ ਹੀ ਤੁਹਾਨੂੰ Accounts Center ਮਿਲੇਗਾ।
- ਅਕਾਊਂਟਸ ਸੈਂਟਰ ਵਿੱਚ, See More in Accounts Centre ‘ਤੇ ਟੈਪ ਕਰੋ।
- ਇਸ ਤੋਂ ਬਾਅਦ ਅਗਲਾ ਕਦਮ ਅਕਾਊਂਟ ਸੈਟਿੰਗ ਵਿੱਚ Your Information and Permissions ਆਪਸ਼ਨ ਮਿਲੇਗਾ, ਇਸੀ ਵਿਕਲਪ ‘ਤੇ ਟੈਪ ਕਰੋ।
- ਅਗਲੇ ਸਟੈਪ ‘ਚ ਤੁਹਾਨੂੰ ਮੈਟਾ Your Activity off Meta Technologies ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਆਪਸ਼ਨ ‘ਚ ਤੁਹਾਨੂੰ ਦਿਖੇਗਾ ਕਿ ਕਿਹੜੀ ਰਿਸੈਂਟ ਐਕਟਿਵਿਟੀ ਨੂੰ ਟਰੈਕ ਕੀਤਾ ਗਿਆ ਹੈ।
