Google Pay ਦੇ ਰਿਹਾ ਦੀਵਾਲੀ ‘ਤੇ 501 ਰੁਪਏ ਦਾ ਸ਼ਗਨ, ਜ਼ਬਰਦਸਤ ਆਫਰ ਦੀ ਜਾਣੋ ਪੂਰੀ ਡਿਟੇਲ

Published: 

26 Oct 2023 18:22 PM IST

Google Pay: ਗੂਗਲ ਪੇ 'ਤੇ ਦੀਵਾਲੀ ਦਾ ਇੱਕ ਸ਼ਾਨਦਾਰ ਆਫਰ ਆਇਆ ਹੈ, ਜਿਸ 'ਚ ਤੁਸੀਂ 501 ਰੁਪਏ ਦੀ ਛੋਟ ਲੈ ਸਕਦੇ ਹੋ। ਇਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ GPay ਐਪ 'ਤੇ ਕੁਝ ਚੈਲੇਂਜ ਨੂੰ ਪੂਰਾ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਚੈਲੇਂਜ ਨੂੰ ਪੂਰਾ ਕਰਨ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਹਾਨੂੰ Google Pay ਇਨਾਮ ਵਜੋਂ 501 ਰੁਪਏ ਮਿਲਣਗੇ। ਇਸ ਤੋਂ ਇਲਾਵਾ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ Redmi Note 12 5G ਫ਼ੋਨ ਵੀ ਜਿੱਤ ਸਕਦੇ ਹੋ।

Google Pay ਦੇ ਰਿਹਾ ਦੀਵਾਲੀ ਤੇ 501 ਰੁਪਏ ਦਾ ਸ਼ਗਨ, ਜ਼ਬਰਦਸਤ ਆਫਰ ਦੀ ਜਾਣੋ ਪੂਰੀ ਡਿਟੇਲ
Follow Us On

ਪ੍ਰਸਿੱਧ ਪੇਮੈਂਟ ਐਪ Google Pay ਨੇ ਦੀਵਾਲੀ (Diwali) ‘ਤੇ ਯੂਜ਼ਰਸ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਪੂਰੇ ਪ੍ਰਬੰਧ ਕੀਤੇ ਹਨ। ਤੁਸੀਂ ਸ਼ਾਨਦਾਰ ਇਨਾਮਾਂ ਲਈ ਮਸ਼ਹੂਰ ਫਿਨਟੈੱਕ ਐਪ ‘ਤੇ ਸ਼ਗਨ ਵੀ ਪ੍ਰਾਪਤ ਕਰ ਸਕਦੇ ਹੋ। ਦੀਵਾਲੀ ਦੇ ਮੌਕੇ ‘ਤੇ ਕੰਪਨੀ ਤੁਹਾਨੂੰ 501 ਰੁਪਏ ਦਾ ਤੋਹਫਾ ਦੇਵੇਗੀ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਚੈਲੇਂਜਸ ਨੂੰ ਪੂਰਾ ਕਰਨਾ ਹੋਵੇਗਾ। ਅਮਰੀਕੀ ਕੰਪਨੀ ਪੇਮੈਂਟ ਐਪ ‘ਤੇ ਫੈਸਟੀਵਲ ਸਿਟੀ ਪ੍ਰਮੋਸ਼ਨ ਚਲਾ ਰਹੀ ਹੈ। ਇਸ ਵਿੱਚ ਕੁਝ ਚੈਲੇਂਜਸ ਦਿੱਤੇ ਜਾਣਗੇ। ਅਸੀਂ ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਹਾਂ ਕਿ ਇਹ ਚੈਲੇਂਜ ਕੀ ਹਨ ਅਤੇ ਇਨ੍ਹਾਂ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ।

ਤੁਸੀਂ ਨਾ ਸਿਰਫ਼ 501 ਰੁਪਏ ਦਾ ਸ਼ਗਨ ਪ੍ਰਾਪਤ ਕਰ ਸਕਦੇ ਹੋ, ਸਗੋਂ ਤੁਹਾਨੂੰ ਇੱਕ ਵਿਸ਼ੇਸ਼ ਤੋਹਫ਼ਾ ਜਿੱਤਣ ਦਾ ਮੌਕਾ ਵੀ ਮਿਲ ਰਿਹਾ ਹੈ। ਦੀਵਾਲੀ ਮਨਾਉਣ ਦਾ ਇਸ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ? ਆਓ ਗੂਗਲ ਪੇ ਦੇ ਤਿਉਹਾਰ ਸਿਟੀ ਬਾਰੇ ਗੱਲ ਕਰੀਏ, ਜਿੱਥੇ ਤੁਸੀਂ ਦੀਵਾਲੀ ਦਾ ਸ਼ਗਨ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਗੂਗਲ ਪੇ (Google Pay) ‘ਤੇ ਦੀਵਾਲੀ ਮੈਪ ਮਿਲੇਗਾ, ਜਿਸ ਦੇ ਚੈਲੇਂਜਸ ਨੂੰ ਪੂਰਾ ਕਰਨਾ ਹੋਵੇਗਾ।

Google Pay: ਇਹਨਾਂ ਗੱਲਾਂ ਦਾ ਰੱਖੋ ਧਿਆਨ

Google Pay ਚੈਲੇਂਜਸ ਸ਼ੁਰੂ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡੇ ਫ਼ੋਨ ਵਿੱਚ Google Pay ਦਾ ਅੱਪਡੇਟ ਕੀਤਾ ਵਰਜਨ ਹੈ। ਜੇਕਰ ਇਹ ਪੁਰਾਣਾ ਵਰਜਨ ਹੈ, ਤਾਂ ਪਹਿਲਾਂ ਇਸਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਅਪਡੇਟ ਕਰੋ। ਇਸ ਤੋਂ ਇਲਾਵਾ ਤੁਹਾਡੇ Google Pay ਨਾਲ ਇੱਕ ਚਾਲੂ ਬੈਂਕ ਖਾਤਾ ਲਿੰਕ ਹੋਣਾ ਵੀ ਜ਼ਰੂਰੀ ਹੈ। ਜੇਕਰ ਤੁਹਾਡਾ ਸਾਰਾ ਕੰਮ ਪੂਰਾ ਹੋ ਗਿਆ ਹੈ ਤਾਂ ਤੁਸੀਂ ਚੈਲੇਂਜ ਨੂੰ ਪੂਰਾ ਕਰਨਾ ਸ਼ੁਰੂ ਕਰ ਸਕਦੇ ਹੋ।

ਦੀਵਾਲੀ ਦਾ ਸ਼ਗਨ ਪ੍ਰਾਪਤ ਦੀ ਇਹ ਹੈ ਪ੍ਰਕਿਰਿਆ

ਆਪਣੇ ਫ਼ੋਨ ‘ਤੇ Google Pay ਐਪ ਖੋਲ੍ਹੋ ਅਤੇ ਹੋਮਪੇਜ ਦੇਖੋ। ‘ਪ੍ਰਮੋਸ਼ਨ’ ਸੈਕਸ਼ਨ ਵਿੱਚ ਫੈਸਟੀਵਲ ਸਿਟੀ ਵਿਕਲਪ ‘ਤੇ ਟੈਪ ਕਰੋ। ਹੁਣ ਤੁਸੀਂ ਦੀਵਾਲੀ ਮੈਪ ‘ਤੇ ਆਓ, ਇੱਥੇ ਕਈ ਕਿਸਮ ਦੇ ਰੰਗਾਂ ਦੇ ਮੈਪ ਦਿਖਾਈ ਦੇਣਗੇ। ਹਰ ਰੰਗ ਦੇ ਮੈਪ ਦੀ ਆਪਣੀ ਖੇਡ ਅਤੇ ਚੈਲੇਂਜ ਹੈ। ਨਵੇਂ ਮੈਪ 20 ਨਵੰਬਰ 2023 ਤੱਕ ਅਨਲੌਕ ਹੁੰਦੇ ਰਹਿਣਗੇ। ਜਿਵੇਂ ਤੁਸੀਂ ਇੱਕ ਚੈਲੇਂਜ ਨੂੰ ਪੂਰਾ ਕਰਦੇ ਹੋ, ਹੋਰ ਚੈਲੇਂਜ ਅਨਲੌਕ ਹੁੰਦੇ ਜਾਣਗੇ। ਹੁਣ ਤੁਹਾਨੂੰ ਵੈਲਕਮ ਸ਼ਗਨ ਲੈਣਾ ਹੋਵੇਗਾ, ਇਸਦੇ ਲਈ ਤੁਹਾਨੂੰ 1 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਹਰ ਚੈਲੇਂਜ ਨੂੰ ਪੂਰਾ ਕਰਨ ‘ਤੇ ਤੁਹਾਨੂੰ ਸ਼ਗਨ ਮਿਲੇਗਾ।

Redmi Note 12 5G ਫ਼ੋਨ ਜਿੱਤਣ ਦਾ ਮੌਕਾ

ਚੈਲੇਂਜ ਕਈ ਤਰ੍ਹਾਂ ਦੇ ਹੋ ਸਕਦੇ ਹਨ। ਇੱਥੇ ਇੱਕ ਬਿਲਡਿੰਗ ਚੈਲੇਂਜ ਵੀ ਹਨ, ਜਿਸ ਲਈ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਲੈਣ-ਦੇਣ ਕਰਨੇ ਪੈਣਗੇ। 2 ਵਿਸ਼ੇਸ਼ ਚੈਲੇਂਜ ਵੀ ਹੋਣਗੇ ਜਿਸ ਵਿੱਚ ਰੰਗੋਲੀ ਫੈਸਟ ਅਤੇ ਫਨ ਜ਼ੋਨ ਨੂੰ ਪੂਰਾ ਕਰਨਾ ਹੋਵੇਗਾ।

ਇਸ ‘ਤੇ Google Pay ਤੁਹਾਨੂੰ ਦੋ ਸਕ੍ਰੈਚ ਕਾਰਡ ਦੇਵੇਗਾ। ਇਹਨਾਂ ਵਿੱਚੋਂ ਇੱਕ ਸਕ੍ਰੈਚ ਕਾਰਡ ‘ਕੈਸ਼ਬੈਕ’ ਲਈ ਹੈ, ਜਦਕਿ ਦੂਜਾ ‘ਸਪੈਸ਼ਲ ਲਾਕਡ ਰਿਵਾਰਡ’ ਲਈ ਹੈ। ਤੁਹਾਨੂੰ 501 ਰੁਪਏ ਦਾ ਕੈਸ਼ਬੈਕ ਮਿਲੇਗਾ। ‘ਵਿਸ਼ੇਸ਼ ਲੌਕਡ ਰਿਵਾਰਡ’ ਤੇ ਵਿਸ਼ੇਸ ਛੋਟਾਂ ਲੈ ਸਕਦੇ ਹੋ।

  • Redmi Note 12 5G ਫੋਨ
  • Dominos, Myntra, Zomato, Reliance Smart ‘ਤੇ 30% ਦੀ ਛੋਟ।
  • ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ‘ਤੇ 120 ਰੁਪਏ ਦੀ ਛੋਟ।
  • YouTube ਪ੍ਰੀਮੀਅਮ ਮੰਥਲੀ ਸਬਸਕ੍ਰਿਪਸ਼ਨ ‘ਤੇ 30 ਪ੍ਰਤੀਸ਼ਤ ਦੀ ਛੋਟ।
  • ਟਾਈਮਜ਼ ਪ੍ਰਾਈਮ ਸਾਲਾਨਾ ਸਬਸਕ੍ਰਿਪਸ਼ਨ ‘ਤੇ 450 ਰੁਪਏ ਦੀ ਛੋਟ।
  • Hotstar ਦੇ 3 ਮਹੀਨਿਆਂ ਦੇ ਸਬਸਕ੍ਰਿਪਸ਼ਨ ‘ਤੇ 100 ਰੁਪਏ ਦੀ ਛੋਟ।
  • MX ਪਲੇਅਰ ਦੀ ਸਾਲਾਨਾ ਸਬਸਕ੍ਰਿਪਸ਼ਨ ‘ਤੇ 100 ਰੁਪਏ ਦੀ ਛੋਟ।

ਤੁਸੀਂ Google Pay ਚੈਲੇਂਜ ਨੂੰ ਦੋਸਤਾਂ ਨਾਲ ਵੀ ਸਾਂਝਾ ਕਰ ਸਕਦੇ ਹੋ। ‘ਸ਼ਗਨ ਕਾਊਂਟਰ’ ‘ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸ਼ਗਨ ਮਿਲੇ ਹਨ।